ਦੀਪ ਸਿੱਧੂ 'ਤੇ ਅਗਲੇਰੀ ਕਾਰਵਾਈ

ਦੀਪ ਸਿੱਧੂ 'ਤੇ ਅਗਲੇਰੀ ਕਾਰਵਾਈ

ਅਮ੍ਰਿੰਤਸਰ ਟਾਇਮਜ਼ ਬਿਊਰੋ

ਚੰਡੀਗੜ੍ਹ: ਮਿਲੀ ਜਾਣਕਾਰੀ ਅਨੁਸਾਰ ਦੀਪ ਸਿੱਧੂ 'ਤੇ ਨਵੇਂ ਕੇਸ ਦੀ ਅਗਲੇਰੀ ਕਾਰਵਾਈ ਸੰਬੰਧੀ ਆਖਿਆ ਗਿਆ ਕਿ ਦਿੱਲੀ ਪੁਲਿਸ ਵਲੋਂ ਦੀਪ ਸਿੱਧੂ ਦਾ ਦੁਬਾਰਾ ਦਰਜ਼ ਕੀਤੀ ਗਈ FIR ਨੰਬਰ 98/2021 ਵਿੱਚ ਤਿਹਾੜ ਜੇਲ੍ਹ ਦੇ ਡਿਊਟੀ ਮੈਜਿਸਟ੍ਰੇਟ ਕੋਲੋਂ ਪੁਲਿਸ ਰਿਮਾਂਡ ਮੰਗਿਆ ਗਿਆ। ਮੈਜਿਸਟ੍ਰੇਟ ਨੇ ਇਸ ਤਾਰੀਕੇ ਨਾਲ ਰਿਮਾਂਡ ਦੇਣ ਤੋਂ ਇਨਕਾਰ ਕੀਤਾ ਅਤੇ ਜੇਕਰ ਪੁਲਿਸ ਨੇ ਰਿਮਾਂਡ ਲੈਣਾ ਹੈ ਤਾਂ ਉਹ ਸੰਬੰਧਿਤ ਕੋਰਟ ਵਿੱਚ ਪੇਸ਼ ਕਰਕੇ ਸੰਬੰਧਿਤ ਜੱਜ ਸਾਹਿਬਾਨ ਕੋਲੋਂ ਰਿਮਾਂਡ ਦੀ ਮੰਗ ਕਰਨ। ਐਡਵੋਕੇਟ ਹਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇੱਕੋ ਵਾਕਿਆਤ ਅਤੇ ਇੱਕੋ ਵਿਅਕਤੀ ਉੱਪਰ ਇਕੋ ਕੇਸ ਵਿੱਚ ਦੋ ਵੱਖ ਵੱਖ FIR ਅਧੀਨ ਕੇਸ ਦਰਜ਼ ਕਰਨਾ ਫ਼ੌਜਦਾਰੀ ਜ਼ਾਬਤੇ 300 CrPC ਦੀ ਉਲੰਘਣਾ ਹੈ। ਜੇਕਰ ਉਸ ਉੱਪਰ ਕੋਈ ਹੋਰ ਦੋਸ਼ ਆਇਦ ਕਰਨਾ ਸੀ ਤਾਂ ਪਹਿਲੀ ਦਰਜ਼ ਕੀਤੀ FIR ਵਿੱਚ ਵੀ ਤਰਮੀਮ ਕੀਤੀ ਜਾ ਸਕਦੀ ਸੀ, ਭਾਵ ਕਿ ਰੋਜ਼ਨਾਮਚੇ ਵਿੱਚ ਵਾਧਾ ਜ਼ੁਰਮ ਦਰਜ਼ ਕੀਤਾ ਜਾ ਸਕਦਾ ਸੀ।
ਪਹਿਲੇ ਕੇਸ ਵਿੱਚ ਦੀਪ ਸਿੱਧੂ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਪੁਲਿਸ ਹਿਰਾਸਤ ਵਿੱਚ ਹੈ ਅਤੇ ਏਨੇ ਲੰਮੇ ਸਮੇਂ ਦੌਰਾਨ ਤਾਂ ਕੋਈ ਹੋਰ ਧਾਰਾ ਨਾ ਲਗਾਈ ਗਈ ਪਰ ਜਦੋਂ ਉਸ ਦੀ ਅਦਾਲਤ ਵਿੱਚ ਜ਼ਮਾਨਤ ਮਨਜ਼ੂਰ ਹੋ ਗਈ ਤਾਂ ਉਸ ਉੱਪਰ ਇਕ ਹੋਰ FIR ਅਧੀਨ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਜੋ ਕਿ ਮਨੁੱਖਤਾ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਇਹ ਸਾਰੀ  ਦਿੱਤੀ ਗਈ ਸਾਰੀ ਜਾਣਕਾਰੀ ਵਕੀਲ ਹਰਿੰਦਰ ਸਿੰਘ ਖੋਸਾ ਹੋਰਾਂ ਵਲੋਂ ਤਸਦੀਕਸ਼ੁਦਾ ਹੈ।