ਜਰਮਨੀ ਬੈਲਜੀਅਮ ਨੂੰ 5-4 ਨਾਲ ਹਰਾਕੇ ਬਣਿਆ ਵਿਸ਼ਵ ਚੈਂਪੀਅਨ

ਜਰਮਨੀ ਬੈਲਜੀਅਮ ਨੂੰ 5-4 ਨਾਲ ਹਰਾਕੇ ਬਣਿਆ ਵਿਸ਼ਵ ਚੈਂਪੀਅਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭੁਬਨੇਸ਼ਵਰ: ਹਾਕੀ ਵਿਸ਼ਵ ਕੱਪ ਦੇ ਫਾਈਨਲ ਵਿਚ ਅੱਜ ਜਰਮਨੀ ਨੇ ‘ਸਡਨ ਡੈੱਥ ਸ਼ੂਟ-ਆਊਟ’ ਵਿਚ ਬੈਲਜੀਅਮ ਨੂੰ 5-4 ਨਾਲ ਹਰਾ ਕੇ ਵਿਸ਼ਵ ਕੱਪ ’ਤੇ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਨਿਯਮਿਤ ਸਮੇਂ ਤੱਕ ਦੋਵੇਂ ਟੀਮਾਂ 3-3 ਦੀ ਬਰਾਬਰੀ ਉਤੇ ਸਨ। ਜਰਮਨੀ ਨੇ ਤੀਜੀ ਵਾਰ ਵਿਸ਼ਵ ਕੱਪ ਖ਼ਿਤਾਬ ਜਿੱਤਿਆ ਹੈ। ਜਰਮਨੀ ਮੈਚ ਵਿਚ ਪਹਿਲਾਂ 2-0 ਨਾਲ ਪੱਛੜਿਆ ਹੋਇਆ ਸੀ ਪਰ ਮਗਰੋਂ ਉਸ ਨੇ ਜ਼ਬਰਦਸਤ ਵਾਪਸੀ ਕਰਦਿਆਂ 3-2 ਦੀ ਲੀਡ ਬਣਾ ਲਈ। ਇਸ ਤੋਂ ਪਹਿਲਾਂ ਕਪਤਾਨ ਥਿਏਰੀ ਬ੍ਰਿੰਕਮੈਨ ਦੇ ਦੋ ਗੋਲਾਂ ਦੀ ਮਦਦ ਨਾਲ ਨੈਦਰਲੈਂਡਜ਼ ਨੇ  ਆਸਟਰੇਲੀਆ ਨੂੰ 3-1 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ।