ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਨ ਲਈ ਅਤੇ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਮੌਜੂਦਾ ਹੁਕਮਰਾਨ ਰੱਚ ਰਹੇ ਹਨ ਬਹੁਤ ਡੂੰਘੀ ਅਤੇ ਖਤਰਨਾਕ ਸਾਜਿਸ: ਮਾਨ

ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਨ ਲਈ ਅਤੇ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਮੌਜੂਦਾ ਹੁਕਮਰਾਨ ਰੱਚ ਰਹੇ ਹਨ ਬਹੁਤ ਡੂੰਘੀ ਅਤੇ ਖਤਰਨਾਕ ਸਾਜਿਸ: ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 25 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):-ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪ੍ਰਧਾਨਗੀ ਹੇਠ ਸੰਗਰੂਰ ਵਿਖੇ ਪੀ.ਏ.ਸੀ. ਮੈਬਰਾਂ ਦੀ ਹੋਈ ਇਕ ਜ਼ਰੂਰੀ ਮੀਟਿੰਗ ਵਿਚ ਕਿਹਾ ਕਿ ਇੰਡੀਆ ਦੀ ਏਜੰਸੀ ਐਨ.ਆਈ.ਏ ਜਿਸ ਉਤੇ ਭਾਈ ਹਰਦੀਪ ਸਿੰਘ ਨਿੱਝਰ, ਭਾਈ ਰਿਪੁਦਮਨ ਸਿੰਘ ਮਲਿਕ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਆਦਿ ਸਿਰਕੱਢ ਸਿੱਖਾਂ ਨੂੰ ਕਤਲ ਕਰਨ ਦੇ ਕੌਮਾਂਤਰੀ ਪੱਧਰ ਦੇ ਦੋਸ਼ ਲੱਗੇ ਹੋਏ ਹਨ ਅਤੇ ਜੋ ਐਨ.ਆਈ.ਏ. ਇੰਡੀਅਨ ਹੁਕਮਰਾਨਾਂ ਦੇ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਅਮਲਾਂ ਨੂੰ ਨੇਪਰੇ ਚਾੜਦੇ ਹੋਏ ਜੋ ਇਨ੍ਹਾਂ ਨੂੰ ਲੱਖਾਂ ਕਰੋੜਾਂ ਦੇ ਗੁਪਤ ਫੰਡ ਪ੍ਰਾਪਤ ਹਨ, ਉਨ੍ਹਾਂ ਦੀ ਦੁਰਵਰਤੋ ਕਰਦੇ ਹੋਏ ਇੰਡੀਆ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਮਨੁੱਖਤਾ ਦਾ ਕਤਲੇਆਮ ਕਰ ਰਹੀ ਹੈ, ਸਿੱਖ ਕੌਮ ਪ੍ਰਤੀ ਨਫਰਤ ਫੈਲਾ ਰਹੇ ਹਨ, ਇਨ੍ਹਾਂ ਨੂੰ ਕੋਈ ਹੱਕ ਨਹੀ ਕਿ ਉਹ ਸਿੱਖ ਕੌਮ ਦੀ ਆਜਾਦੀ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਚੱਲ ਰਹੇ ਕੌਮਾਂਤਰੀ ਪੱਧਰ ਦੇ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ 19 ਸਿੱਖਾਂ ਦੀ ਸੂਚੀ ਜਾਰੀ ਕਰਕੇ ਸਿੱਖ ਕੋਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਅਤੇ ਇਸ ਤਰ੍ਹਾਂ ਸਿੱਖ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕਰਨ । ਹਾਊਸ ਨੇ ਕਿਹਾ ਕਿ ਸਮੁੱਚੇ ਸੰਸਾਰ ਨੂੰ ਇਹ ਜਾਣਕਾਰੀ ਹੈ ਕਿ ਜਦੋ ਤੱਕ ਕੋਈ ਵੀ ਇਨਸਾਨ ਅਦਾਲਤੀ ਪ੍ਰਕਿਰਿਆ ਵਿਚੋ ਨਿਕਲਕੇ ਅਦਾਲਤ ਵੱਲੋ ਦੋਸ਼ੀ ਨਹੀ ਠਹਿਰਾਇਆ ਜਾਂਦਾ, ਉਸ ਸਮੇ ਤੱਕ ਕਿਸੇ ਵੀ ਆਮ ਇਨਸਾਨ ਨੂੰ ਇਹ ਇੰਡੀਅਨ ਏਜੰਸੀਆ ਨਾ ਤਾਂ ਇਸ ਤਰ੍ਹਾਂ ਦੋਸ਼ੀ ਠਹਿਰਾਅ ਸਕਦੀਆ ਹਨ ਅਤੇ ਨਾ ਹੀ ਅਜਿਹੀਆ ਸੂਚੀਆ ਜਾਰੀ ਕਰ ਸਕਦੀਆ ਹਨ । ਇਹ ਸਾਜਿਸ ਤਾਂ ਸ੍ਰੀ ਮੋਦੀ ਹਕੂਮਤ ਤੇ ਉਨ੍ਹਾਂ ਦੀਆਂ ਏਜੰਸੀਆਂ ਵੱਲੋ ਬਾਲਾਕੋਟ ਸਰਜੀਕਲ ਸਟ੍ਰਾਈਕ ਦੀ ਤਰ੍ਹਾਂ ਹੀ ਆਉਣ ਵਾਲੀਆ 2024 ਦੀਆਂ ਚੋਣਾਂ ਵਿਚ ਸਮੁੱਚੇ ਹਿੰਦੂ ਕੌਮ ਨੂੰ ਇਕੱਤਰ ਕਰਨ ਲਈ, ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਨ ਲਈ ਅਤੇ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਬਹੁਤ ਡੂੰਘੀ ਅਤੇ ਖਤਰਨਾਕ ਸਾਜਿਸ ਰਚੀ ਗਈ ਹੈ । ਜਿਸਨੂੰ ਸਿੱਖ ਕੌਮ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਸੰਗਠਨ, ਸਖਸੀਅਤਾਂ ਕਤਈ ਸਹਿਣ ਨਹੀ ਕਰਨਗੀਆਂ । ਜੋ ਐਨ.ਆਈ.ਏ ਵੱਲੋ 19 ਸਿੱਖਾਂ ਦੀਆਂ ਮੀਡੀਏ ਵਿਚ ਫੋਟੋਆਂ ਜਾਰੀ ਕਰਕੇ ਸੂਚੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਦੇ ਨਾਮ ਪਰਮਜੀਤ ਸਿੰਘ ਪੰਮਾ ਯੂਕੇ, ਵਧਾਵਾ ਸਿੰਘ ਬੱਬਰ ਪਾਕਿਸਤਾਨ, ਕੁਲਵੰਤ ਸਿੰਘ ਮੁਥਰਾ ਯੂਕੇ, ਜੇ.ਐਸ. ਧਾਲੀਵਾਲ ਅਮਰੀਕਾ, ਸੁਖਪਾਲ ਸਿੰਘ ਯੂਕੇ, ਹਰਪ੍ਰੀਤ ਸਿੰਘ ਉਰਫ ਰਾਣਾ ਸਿੰਘ ਅਮਰੀਕਾ, ਸਰਬਜੀਤ ਸਿੰਘ ਬੇਨੂਰ ਯੂਕੇ, ਕੁਲਵੰਤ ਸਿੰਘ ਉਰਫ ਕਾਂਤਾ ਯੂਕੇ, ਹਰਜਾਪ ਸਿੰਘ ਉਰਫ ਜੱਪੀ ਸਿੰਘ ਅਮਰੀਕਾ, ਰਣਜੀਤ ਸਿੰਘ ਨੀਟਾ ਪਾਕਿਸਤਾਨ, ਗੁਰਮੀਤ ਸਿੰਘ ਉਰਫ ਬੱਗਾ ਬਾਬਾ ਕੈਨੇਡਾ, ਗੁਰਪ੍ਰੀਤ ਸਿੰਘ ਉਰਫ ਬਾਗੀ ਯੂਕੇ, ਜਸਮੀਤ ਸਿੰਘ ਹਕੀਮਜ਼ਾਦਾ ਦੁਬੱਈ, ਗੁਰਜੰਟ ਸਿੰਘ ਢਿੱਲੋ ਆਸਟ੍ਰੇਲੀਆ, ਲਖਬੀਰ ਸਿੰਘ ਰੋਡੇ ਕੈਨੇਡਾ, ਅਮਰਦੀਪ ਸਿੰਘ ਪੁਰੇਵਾਲ ਅਮਰੀਕਾ, ਜਤਿੰਦਰ ਸਿੰਘ ਗਰੇਵਾਲ ਕੈਨੇਡਾ, ਦਪਿੰਦਰਜੀਤ ਯੂਕੇ ਅਤੇ ਐਸ. ਹਿੰਮਤ ਸਿੰਘ ਅਮਰੀਕਾ, ਇਹ ਸਿੱਖ ਕੌਮ ਵਿਰੋਧੀ ਸਾਜਿਸ ਦਾ ਹਿੱਸਾ ਹੈ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਪੂਰੀ ਤਰ੍ਹਾਂ ਜਿਥੇ ਰੱਦ ਕਰਦੇ ਹਨ, ਉਥੇ ਕੈਨੇਡਾ ਤੇ ਹੋਰ ਜਮਹੂਰੀਅਤ ਪਸ਼ੰਦ ਸਭ ਮੁਲਕਾਂ, ਮਨੁੱਖੀ ਅਧਿਕਾਰ ਸੰਗਠਨਾਂ, ਯੂ.ਐਨ, ਏਸੀਆ ਵਾਚ ਹਿਊਮਨਰਾਈਟਸ, ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਆਦਿ ਸਭ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਇੰਡੀਆ ਦੇ ਇਸ ਅਣਮਨੁੱਖੀ ਜ਼ਬਰ ਅਤੇ ਸਿੱਖ ਕੌਮ ਵਿਰੋਧੀ ਸਾਜਿਸ ਨੂੰ ਨੰਗਾ ਕਰਨ ਹਿੱਤ ਅਤੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਲਈ ਸਮੂਹਿਕ ਤੌਰ ਤੇ ਅੱਗੇ ਆਉਣ ਅਤੇ ਜੋ ਕੈਨੇਡਾ ਦੇ ਵਜੀਰ ਏ ਆਜਮ ਮਿਸਟਰ ਜਸਟਿਨ ਟਰੂਡੋ ਨੇ ਦ੍ਰਿੜਤਾ ਤੇ ਇਨਸਾਨੀਅਤ ਪੱਖੀ ਜਮਹੂਰੀਅਤ ਤੇ ਅਮਨਮਈ ਪੱਖੀ ਸਟੈਡ ਲਿਆ ਹੈ, ਉਸਨੂੰ ਸਭ ਸੰਜੀਦਗੀ ਤੇ ਦ੍ਰਿੜਤਾ ਨਾਲ ਸਹਿਯੋਗ ਕਰਨ ਤਾਂ ਕਿ ਇੰਡੀਅਨ ਹੁਕਮਰਾਨ ਅਤੇ ਉਨ੍ਹਾਂ ਦੀਆਂ ਏਜੰਸੀਆ ਵੱਲੋ ਇੰਡੀਆ ਤੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਵਿਰੁੱਧ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਨੂੰ ਅਸਫਲ ਬਣਾਕੇ ਇਨਸਾਨੀਅਤ ਕਦਰਾਂ ਕੀਮਤਾਂ ਦੀ ਅਸੀ ਸਭ ਰੱਖਿਆ ਕਰ ਸਕੀਏ ।