ਦੁਨੀਆ ਦਾ ਸਭ ਤੋਂ ਗਠੀਲਾ ਬੰਦਾ ਜਹਾਨੋਂ ਕੂਚ ਕਰ ਗਿਆ

ਦੁਨੀਆ ਦਾ ਸਭ ਤੋਂ ਗਠੀਲਾ ਬੰਦਾ ਜਹਾਨੋਂ ਕੂਚ ਕਰ ਗਿਆ

ਕਾਠਮਾਂਡੂ: ਦੁਨੀਆ ਦੇ ਸਭ ਤੋਂ ਗਠੀਲੇ (ਛੌਟੇ ਕੱਦ ਵਾਲੇ) ਬੰਦੇ ਦੀ ਬੀਤੇ ਕੱਲ੍ਹ ਮੌਤ ਹੋ ਗਈ। ਨੇਪਾਲ ਦੇ ਖਾਗੇਂਦਰ ਥਾਪਾ ਮਗਰ ਨੂੰ ਗਿਨੀਜ਼ ਵਰਲਡ ਰਿਕਾਰਡਜ਼ ਵੱਲੋਂ ਦੁਨੀਆ ਦਾ ਸਭ ਤੋਂ ਛੋਟੇ ਕੱਦ ਦਾ ਮਨੁੱਖ ਹੋਣ ਦਾ ਰੁਤਬਾ ਦਿੱਤਾ ਗਿਆ ਸੀ। ਥਾਪਾ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਬੀਤੇ ਕੱਲ੍ਹ ਨਮੂਨੀਏ ਕਾਰਨ ਮੌਤ ਹੋ ਗਈ। ਉਹਨਾਂ ਦੀ ਉਮਰ 27 ਸਾਲ ਸੀ।

ਥਾਪਾ ਦਾ ਕੱਦ 2 ਫੁੱਟ ਅਤੇ 2.41 ਇੰਚ ਸੀ। ਉਹਨਾਂ ਨੂੰ ਪਹਿਲੀ ਵਾਰ 2010 'ਚ ਦੁਨੀਆ ਦਾ ਸਭ ਤੋਂ ਛੋਟਾ ਆਦਮੀ ਹੋਣ ਦਾ ਸਰਟੀਫਿਕੇਟ ਦਿੱਤਾ ਗਿਆ ਸੀ। ਪਰ ਉਸ ਤੋਂ ਬਾਅਦ ਨੇਪਾਲ ਦੇ ਹੀ ਚੰਦਰ ਬਹਾਦੁਰ ਡਾਂਗੀ ਕੋਲ ਇਹ ਖਿਤਾਬ ਚਲਿਆ ਗਿਆ ਸੀ। ਪਰ 2015 'ਚ ਡਾਂਗੀ ਦੀ ਮੌਤ ਮਗਰੋਂ ਫੇਰ ਇਹ ਖਿਤਾਬ ਥਾਪਾ ਕੋਲ ਆ ਗਿਆ ਸੀ।

ਥਾਪਾ ਦੇ ਪਿਤਾ ਰੂਪ ਬਹਾਦਰ ਨੇ ਦੱਸਿਆ ਕਿ ਜਦੋਂ ਥਾਪਾ ਦਾ ਜਨਮ ਹੋਇਆ ਸੀ ਤਾਂ ਉਹ ਐਨਾ ਛੋਟਾ ਸੀ ਕਿ ਉਹ ਹੱਥ ਦੀ ਹਥੇਲੀ 'ਤੇ ਆ ਜਾਂਦਾ ਸੀ। ਥਾਪਾ ਨੇ ਕਈ ਦੇਸ਼ਾਂ ਦਾ ਦੌਰਾ ਕੀਤਾ ਤੇ ਕਈ ਥਾਵਾਂ 'ਤੇ ਉਹ ਟੀਵੀ ਚੈਨਲਾਂ 'ਤੇ ਆਏ। 

ਥਾਪਾ ਨੂੰ ਨੇਪਾਲ ਸਰਕਾਰ ਨੇ ਆਪਣੀ ਟੂਰਿਜ਼ਮ ਮੁਹਿੰਮ ਦਾ ਚੇਹਰਾ ਬਣਾਇਆ ਸੀ ਤੇ ਕਿਹਾ ਸੀ ਕਿ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਵਾਲੇ ਦੇਸ਼ ਦਾ ਸਭ ਤੋਂ ਛੋਟਾ ਆਦਮੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।