ਸਿੱਖਾਂ ਨੇ ਕਰਾਈਸਟਚਰਚ ਹਮਲੇ ਦੇ ਪੀੜਤਾਂ ਦੀ ਮਦਦ ਲਈ ਇਕੱਤਰ ਕੀਤੇ 60 ਹਜ਼ਾਰ ਨਿਊਜ਼ੀਲੈਂਡ ਡਾਲਰ

ਸਿੱਖਾਂ ਨੇ ਕਰਾਈਸਟਚਰਚ ਹਮਲੇ ਦੇ ਪੀੜਤਾਂ ਦੀ ਮਦਦ ਲਈ ਇਕੱਤਰ ਕੀਤੇ 60 ਹਜ਼ਾਰ ਨਿਊਜ਼ੀਲੈਂਡ ਡਾਲਰ

ਕਰਾਇਸਟਚਰਚ: ਗੁਰੂ ਨਾਨਕ ਪਾਤਸ਼ਾਹ ਦੇ ਪੈਰੋਕਾਰ ਸਿੱਖ ਗੁਰੂ ਸਿਧਾਂਤ 'ਤੇ ਚਲਦਿਆਂ ਸਰਬੱਤ ਦੇ ਭਲੇ ਲਈ ਲਗਾਤਾਰ ਕਾਰਜਸ਼ੀਲ ਰਹਿੰਦੇ ਹਨ ਜਿਸਦੀ ਮਿਸਾਲ ਨਿਊਜ਼ੀਲੈਂਡ ਵਿੱਚ ਵੀ ਦੇਖਣ ਨੂੰ ਮਿਲੀ। ਨਿਊਜ਼ੀਲੈਂਡ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਬੀਤੇ ਦਿਨੀਂ ਕਰਾਈਸਟਚਰਚ ਵਿਖੇ ਮੁਸਲਮਾਨਾਂ ਦੇ ਧਾਰਮਿਕ ਸਥਾਨ ਮਸਜਿਦ 'ਤੇ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਅਤੇ ਪੀੜਤ ਪਰਿਵਾਰਾਂ ਦੀ ਮਦਦ ਲਈ 60 ਹਜ਼ਾਰ ਨਿਊਜ਼ੀਲੈਂਡ ਡਾਲਰ ਇਕੱਠੇ ਕਰਕੇ ਭੇਂਟ ਕੀਤੇ। 

ਇਹ ਮਦਦ ਭੇਟਾ (ਫੰਡ) ਦੇ ਕਾਰਜ ਦਾ ਉਪਰਾਲਾ ਔਕਲੈਂਡ ਵਸਨੀਕ ਜਸਪ੍ਰੀਤ ਸਿੰਘ ਵੱਲੋਂ ਸਿੱਖ ਸੁਪਰੀਮ ਸੋਸਾਇਟੀ ਦੀ ਮਦਦ ਨਾਲ ਕੀਤਾ ਗਿਆ। ਜਸਪ੍ਰੀਤ ਸਿੰਘ ਨੇ ਫੇਸਬੁੱਕ ਰਾਹੀਂ ਸਿੱਖ ਸੰਗਤ ਨੂੰ ਇਸ ਮਦਦ ਲਈ ਅਪੀਲ ਕੀਤੀ ਸੀ। 

ਜਸਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਆਰਥਿਕ ਮਦਦ ਪੀੜਤਾਂ ਦੇ ਘਾਟੇ ਨੂੰ ਪੂਰਾ ਨਹੀਂ ਕਰ ਸਕਦਾ। ਪਰ ਅਸੀਂ ਜਿੰਨੀ ਮਦਦ ਕਰ ਸਕਦੇ ਹਾਂ, ਉਹ ਕਰਾਂਗੇ ਤਾਂ ਕਿ ਉਹ ਇਸ ਦੁੱਖ ਦੀ ਘੜੀ ਖੁਦ ਨੂੰ ਇਕੱਲਾ ਨਾ ਮਹਿਸੂਸ ਕਰਨ। 

ਇਸ ਮਦਦ ਵਿੱਚ ਸ਼ਮੂਲੀਅਤ ਕਰਨ ਵਾਲੇ ਸਭ ਲੋਕਾਂ ਦਾ ਉਹਨਾਂ ਧੰਨਵਾਦ ਕੀਤਾ। 

ਉਹਨਾਂ ਦੱਸਆ ਕਿ ਸੁਪਰੀਮ ਸਿੱਖ ਸੋਸਾਇਟੀ ਰਾਹੀਂ ਇਹ ਮਦਦ ਫੈਡਰੇਸ਼ਨ ਆਫ ਇਸਲਾਮਿਕ ਐਸੋਸੀਏਸ਼ਨਸ ਆਫ ਨਿਊਜ਼ੀਲੈਂਡ ਨੂੰ ਦਿੱਤੀ ਜਾਵੇਗੀ ਜੋ ਇਸਨੂੰ ਪੀੜਤਾਂ ਤੱਕ ਪੁੱਜਦਾ ਕਰਨਗੇ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ