ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਆਜਾਦੀ ਦੇ ਸੰਘਰਸ਼ ਤੇਜ ਕਰਨ ਦਾ ਕੀਤਾ ਗਿਆ ਐਲਾਨ
ਜਰਮਨੀ ਵਾਂਗ ਸਮੂਹ ਸਰਕਾਰਾਂ ਭਾਰਤੀ ਜਾਸੂਸਾਂ ਖਿਲਾਫ ਕਾਰਵਾਈ ਕਰਨ "
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੰਡਨ- ਕਸ਼ਮੀਰ ਹਾਊਸ ਬਰਮਿੰਘਮ ਵਿੱਖੇ ਅਜਾਦ ਸਿੱਖ ਰਾਜ ਖਾਲਿਸਤਾਨ ਅਤੇ ਆਜਾਦ ਕਸ਼ਮੀਰ ਵਾਸਤੇ ਸੰਘਰਸ਼ਸ਼ੀਲ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੈਨੇਡਾ ਸਰਕਾਰ ਦਾ ਧੰਨਵਾਦ ਕੀਤਾ ਗਿਆ ਜਿਸ ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਹੱਥ ਹੋਣ ਦੀ ਗੱਲ ਆ ਕੇ ਨਿਰਪੱਖ ਸੋਚ ਅਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਹੋਣ ਦਾ ਸਬੂਤ ਦਿੱਤਾ ਹੈ।
ਤਹਿਰੀਕ ਏ ਕਸ਼ਮੀਰ ਦੇ ਆਗੂ ਫਾਹੀਮ ਕਿਆਨੀ ਨੇ ਬਰਤਾਨੀਆਂ ਵਿੱਚ ਸਿੱਖ ਆਗੂਆਂ ਦੀ ਹਿਫਾਜ਼ਤ ਦੀ ਗੱਲ ਆਖੀ ,ਉਥੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਪਾਕਿਸਤਾਨ ਦੀ ਸਰਕਾਰ ਸਮੇਤ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਕੈਨੇਡਾ ਸਰਕਾਰ ਦੇ ਨਕਸ਼ੇ ਕਦਮਾਂ ਤੇ ਚੱਲਣ ਲਈ ਆਖਿਆ ਗਿਆ ਹੈ। ਜਿਕਰਯੋਗ ਹੈ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਸਿੱਖ ਸੰਘਰਸ਼ ਦੇ ਆਗੂ ਭਾਈ ਪਰਮਜੀਤ ਸਿੰਘ ਪੰਜਵੜ ਮੁੱਖੀ ਖਾਲਿਸਤਾਨ ਕਮਾਂਡੋ ਫੋਰਸ, ਭਾਈ ਹਰਮੀਤ ਸਿੰਘ ਪੀ.ਐੱਚ.ਡੀ ਮੁਖੀ ਖਾਲਿਸਤਾਨ ਲਿਬਰੇਸ਼ਨ ਫੋਰਸ ਸਮੇਤ ਅਜਾਦ ਕਸ਼ਮੀਰ ਲਈ ਸੰਘਰਸ਼ਸ਼ੀਲ ਪੰਜ ਆਗੂਆਂ ਨੂੰ ਖਤਮ ਕੀਤਾ ਜਾ ਚੁੱਕਾ ਹੈ। ਇਹ ਕਤਲ ਭਾਰਤ ਸਰਕਾਰ ਦੀਆਂ ਏਜੰਸੀਆਂ ਵਲੋਂ ਕਰਵਾਏ ਗਏ ਹਨ ਅਤੇ ਭਾਰਤਸਰਕਾਰ ਸਿੱਧੇ ਤੌਰ ਦੋਸ਼ੀ ਹੈ । ਸਿੱਖ ਆਗੂਆਂ ਵਲੋਂ ਤਹਿਰਕ ਏ ਕਸ਼ਮੀਰ ਦਾ ਵੀ ਧੰਨਵਾਦ ਕੀਤਾ ਗਿਆ। ਪ੍ਰੈੱਸ ਕਾਨਫਰੰਸ ਵਿੱਚ ਜਰਮਨ ਸਰਕਾਰ ਵਲੋਂ ਪਿਛਲੇ ਸਮੇਂ ਵਿੱਚ ਭਾਰਤ ਸਰਕਾਰ ਦੇ ਜਾਸੂਸਾਂ ,ਟਾਊਟਾਂ ਨੂੰ ਗ੍ਰਿਫਤਾਰ ਕਰਨ ਦਾ ਹਵਾਲਾ ਦਿੰਦਿਆਂ ਆਖਿਆ ਗਿਆ ਕਿ ਬ੍ਰਿਟਿਸ਼ ਸਰਕਾਰ ਅਤੇ ਸਮੂਹ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਅਖਵਾਉਣ ਵਾਲੀਆਂ ਸਸਰਕਾਰਾਂ ਨੂੰ ਭਾਰਤ ਸਰਕਾਰ ਦੀਆਂ ਅੰਬੈਸੀਆਂ ਦੇ ਮੁਖ਼ਬਰਾਂ, ਟਾਊਟਾਂ ਖਿਲਾਫ ਕਾਰਵਾਈ ਕਰਨ । ਆਜਾਦੀ ਦੁਨੀਆ ਦੇ ਹਰ ਇਨਸਾਨ ਅਤੇ ਹਰ ਕੌਮ ਦਾ ਜਨਮ ਸਿੱਧ ਅਧਿਕਾਰ ਹੈ ਅਤੇ ਉਹ ਇਸ ਦੀ ਪੂਰਤੀ ਵਾਸਤੇ ਸੰਘਰਸ਼ ਜਾਰੀ ਰੱਖਣਗੇ। ਖਾਲਿਸਤਾਨੀ ਅਤੇ ਕਸ਼ਮੀਰੀ ਆਗੂਆਂ ਵਲੋਂ ਅਹਿਦ ਦੁਹਰਾਉਂਦਿਆ ਐਲਾਨ ਕੀਤਾ ਗਿਆ ਕਈ ਉਹ ਆਖਰੀ ਦਮ ਤੱਕ ਸੰਘਰਸ਼ ਜਾਰੀ ਰੱਖਣਗੇ ।
Comments (0)