ਵਿਸ਼ਵ ਕੱਪ ਜਿੱਤਣ ਵਾਲੇ ਕਪਤਾਨ ਮੋਰਗਨ ਨੂੰ ਜਦੋਂ ਸਿੱਖ ਟੈਕਸੀ ਡਰਾਈਵਰ ਨੇ 2 ਡਾਲਰ ਦੀ ਛੋਟ ਦਿੱਤੀ

ਵਿਸ਼ਵ ਕੱਪ ਜਿੱਤਣ ਵਾਲੇ ਕਪਤਾਨ ਮੋਰਗਨ ਨੂੰ ਜਦੋਂ ਸਿੱਖ ਟੈਕਸੀ ਡਰਾਈਵਰ ਨੇ 2 ਡਾਲਰ ਦੀ ਛੋਟ ਦਿੱਤੀ

ਚੰਡੀਗੜ੍ਹ: ਕ੍ਰਿਕਟ ਦੇ ਜਨਮ ਦਾਤੇ ਮੁਲਕ ਇੰਗਲੈਂਡ ਨੂੰ ਕ੍ਰਿਕਟ ਦਾ ਪਹਿਲਾ ਵਿਸ਼ਵ ਕੱਪ ਜਤਾਉਣ ਵਾਲੇ ਕਪਤਾਨ ਇਯੋਨ ਮੋਰਗਨ ਨਾਲ ਇੱਕ ਸਿੱਖ ਟੈਕਸੀ ਡਰਾਈਵਰ ਦੀ ਮਿਲਣੀ ਅੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 

ਅਸਟ੍ਰੇਲੀਆ ਵਿੱਚ ਰਹਿੰਦੇ ਸਿੱਖ ਨੌਜਵਾਨ ਗੁਰਤੇਜ ਸਿੰਘ ਸਮਰਾ ਨੇ 27 ਨਵੰਬਰ 2013 ਨੂੰ ਆਪਣੇ ਫੇਸਬੁੱਕ ਖਾਤੇ 'ਤੇ ਆਪਣੀ ਕੈਬ (ਟੈਕਸੀ) ਵਿੱਚ ਬੈਠੇ ਇੱਕ ਸਖਸ਼ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ ਕਿ "ਆਹ ਸੱਜਣ ਕੌਣ ਆ ? ਜੇ ਕਿਸੇ ਨੂੰ ਪਤਾ ਤਾਂ ਦੱਸਣਾ ....ਕਲੋਲ ਕੀ ਹੋਈ ਬਾਅਦ ਚ ਦੱਸਾਂਗੇ..।" ਇਸ ਸੱਜਣ ਹੋਰ ਕੋਈ ਨਹੀਂ, ਬਲਕਿ ਇੰਗਲੈਂਡ ਨੂੰ ਇਤਿਹਾਸਕ ਵਿਸ਼ਵ ਕੱਪ ਜਿਤਾਉਣ ਵਾਲਾ ਇਯੋਨ ਮੋਰਗਨ ਹੀ ਸੀ। 

ਬੀਤੇ ਕੱਲ੍ਹ ਇੰਗਲੈਂਡ ਵੱਲੋਂ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਗੁਰਤੇਜ ਸਿੰਘ ਸਮਰਾ ਨੇ ਇੱਕ ਹੋਰ ਪੋਸਟ ਆਪਣੇ ਫੇਸਬੁੱਕ ਖਾਤੇ 'ਤੇ ਸਾਂਝੀ ਕਰਦਿਆਂ ਉਸ ਦਿਨ ਦੀ ਸਾਰੀ ਘਟਨਾ ਸਾਂਝੀ ਕੀਤੀ ਜਦੋਂ ਇਸ ਤਸਵੀਰ ਖਿੱਚੀ ਗਈ ਸੀ। ਗੁਰਤੇਜ ਸਿੰਘ ਸਮਰਾ ਨੇ ਲਿਖਿਆ, "੨੦੧੩ ਦੀ ਗੱਲ ਆ ਜਦੋਂ ਆਹ ਬਾਈ ਮੈਨੂੰ ਕੈਬ ਡਰੈਵਰੀ ਦੌਰਾਨ ਮਿਲਿਆ ਸੀ ਤੇ ਮੈਂ ਇਹਨੂੰ ਜਾਣਦਾ ਨਹੀਂ ਸੀ , ਮੁੱਢਲ਼ੀ ਹੈਲੋ-ਹਾਏ ਤੋਂ ਬਾਦ ਕਹਿੰਦਾ “do you follow cricket?“ ਮੈਂ ਮੂੰਹ ਏਹਦੇ ਅੱਲ ਕਰਕੇ ਕਿਹਾ “ no , I hate it “ ਏਹ ਹੱਸ ਪਿਆ। ਫੇਰ ਕਹਿੰਦਾ ਕੀ ਪਸੰਦ ਕਰਦਾ ?? ਮਖਿਆ footy AFL , ਕਹਿੰਦਾ ਵਧੀਆ ਖੇਡ ਆ ਏਹ ( footy )। 

ਵਾਹਵਾ ਗੱਲਾਂ ਤੋਂ ਬਾਅਦ ਕਹਿੰਦਾ ਮੈਂ ਕ੍ਰਿਕਟ ਖੇਡਦਾ England ਦੀ ਟੀਮ ‘ਚ , ਮੈਂ ਕੱਚਾ ਜਿਹਾ ਹੱਸ ਪਿਆ, ਮਖਿਆ sorry ਯਾਰ ਮੈਂ ਪਛਾਣਿਆ ਨਹੀਂ ਤੈਨੂੰ, ਹੱਸਦਿਆਂ ਕਹਿੰਦਾ ਜੇ ਤੂੰ ਪਛਾਣ ਲੈਂਦਾ ਤਾਂ ਸ਼ਾਇਦ ਕ੍ਰਿਕਟ ਬਾਰੇ ਆਪਣਾ honest opinion ਨਹੀਂ ਸੀ ਦੇਣਾ, ਅੱਗੇ ਕਹਿੰਦਾ ਤੂੰ Indian sub continent ਦਾ ਪਹਿਲਾਂ ਬੰਦਾ ਮਿਲਿਆ ਜਿਹੜਾ ਕ੍ਰਿਕਟ like ਨਹੀਂ ਕਰਦਾ ਤੇ ਇਹ ਮਿਲਣੀ ਮੈਂ ਯਾਦ ਰੱਖਾਂਗਾ।

ਮੈਂ ਵੱਡਾ ਦਿਲ ਕਰਕੇ 2 $ ਦਾ concession ਦੇਤਾ

ਇਹ ਲਿੰਕ ਹੈ ਪੁਰਾਣੀ ਪੋਸਟ ਦਾ ( ਪੂਰੀ ਕਹਾਣੀ ਮਿਲਕੇ ਸੁਣ ਲਿਉ ) , ਤੇ ਜਿਹੜੇ ਮੇਰੇ ਵਰਗਿਆਂ ਨੂੰ ਹਲੇ ਵੀ ਪਤਾ ਨਹੀਂ ਲੱਗਾ ਇਹ ਕੌਣ ਆ ਉਨ੍ਹਾ ਨੂੰ ਦੱਸ ਦੇਈਏ ਇਹ ਇੰਗਲੈਂਡ ਦੀ team ਦਾ ਕਪਤਾਨ #Eoin#Morgan ਹੈ। "

ਆਉ ਜਾਣਦੇ ਹਾਂ ਕੌਣ ਹੈ ਇਯੋਨ ਮੋਰਗਨ 
ਇੰਗਲੈਂਡ ਕ੍ਰਿਕਟ ਟੀਮ ਦੇ ਕਪਤਾਨ ਇਯੋਨ ਮੋਰਗਨ ਮੂਲ ਰੂਪ ਤੋਂ ਆਇਰਲੈਂਡ ਦੇ ਰਹਿਣ ਵਾਲੇ ਹਨ। ਆਇਰਲੈਂਡ ਕ੍ਰਿਕਟ ਟੀਮ ਵਲੋਂ ਉਹ ਕ੍ਰਿਕਟ ਵਿਸ਼ਵ ਕੱਪ ਵੀ ਖੇਡ ਚੁੱਕੇ ਹਨ। ਇੰਗਲੈਂਡ ਟੀਮ ‘ਚ ਐਂਟ੍ਰੀ ਤੋਂ ਬਾਅਦ ਉਸਦਾ ਕ੍ਰਿਕਟ ਕਰੀਅਰ ਖੂਬ ਚਮਕਿਆ। ਮੋਰਗਨ 232 ਇੱਕ ਦਿਨਾਂ ਮੈਚਾਂ ‘ਚ ਸੱਤ ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾ ਚੁੱਕਿਆ ਹੈ। ਵੱਡੀ ਗੱਲ ਇਹ ਹੈ ਕਿ ਉਹ ਇੰਗਲੈਡ ਦੇ ਲਈ ਇੱਕ ਦਿਨਾਂ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ