ਯੂਨਾਈਟਿਡ ਅਕਾਲੀ ਦਲ ਵਿੱਚ ਪ੍ਰਧਾਨਗੀ ਲਈ ਲੜਾਈ

ਯੂਨਾਈਟਿਡ ਅਕਾਲੀ ਦਲ ਵਿੱਚ ਪ੍ਰਧਾਨਗੀ ਲਈ ਲੜਾਈ
ਗੁਰਦੀਪ ਸਿੰਘ ਬਠਿੰਡਾ ਅਤੇ ਮੋਹਕਮ ਸਿੰਘ ਦੀ ਪੁਰਾਣੀ ਤਸਵੀਰ

ਅੰਮ੍ਰਿਤਸਰ: ਯੂਨਾਈਟਿਡ ਅਕਾਲੀ ਦਲ ਪਾਰਟੀ ਵਿੱਚ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਪਾੜ੍ਹ ਪੈ ਗਿਆ ਹੈ। ਬੀਤੇ ਦਿਨੀਂ ਚੰਡੀਗੜ੍ਹ ਵਿੱਚ ਇੱਕ ਬੈਠਕ ਕਰਕੇ ਯੂਨਾਈਟਿਡ ਅਕਾਲੀ ਦਲ ਦੀ ਕੋਰ ਕਮੇਟੀ ਦੇ ਕੁੱਝ ਆਗੂਆਂ ਨੇ ਮੋਹਕਮ ਸਿੰਘ ਨੂੰ ਹਟਾ ਕੇ ਗੁਰਦੀਪ ਸਿੰਘ ਬਠਿੰਡਾ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ ਸੀ। ਪਰ ਇਸ ਬੈਠਕ ਵਿੱਚੋਂ ਮੋਹਕਮ ਸਿੰਘ ਗੈਰ ਹਾਜ਼ਰ ਰਹੇ ਸੀ। ਹੁਣ ਬੀਤੇ ਕੱਲ੍ਹ ਪਾਰਟੀ ਦੀ ਕੋਰ ਕਮੇਟੀ ਦੇ ਕੁੱਝ ਹੋਰ ਆਗੂਆਂ ਨੇ ਬੈਠਕ ਕਰਕੇ ਮੋਹਕਮ ਸਿੰਘ ਨੂੰ ਹੋਰ 2 ਸਾਲਾਂ ਲਈ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਹੈ।

ਮੋਹਕਮ ਸਿੰਘ ਨੇ 11 ਜੁਲਾਈ ਨੂੰ ਹੋਈ ਬੈਠਕ ਨੂੰ ਗਲਤ ਦਸਦਿਆਂ ਕਿਹਾ ਕਿ ਉਹਨਾਂ ਨੂੰ ਬਤੌਰ ਪਾਰਟੀ ਪ੍ਰਧਾਨ ਉਸ ਬੈਠਕ ਲਈ ਕੋਈ ਸੱਦਾ ਨਹੀਂ ਦਿੱਤਾ ਗਿਆ ਸੀ। ਇਸ ਲਈ ਪਾਰਟੀ ਨੇ ਉਸ ਬੈਠਕ ਦੇ ਫੈਂਸਲਿਆਂ ਨੂੰ ਰੱਦ ਕਰ ਦਿੱਤਾ ਹੈ।

ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਪਾਰਟੀ ਦੇ ਸੰਵਿਧਾਨ ਮੁਤਾਬਿਕ ਪਾਰਟੀ ਪ੍ਰਧਾਨ ਦਾ ਸੇਵਾਕਾਲ 2 ਸਾਲਾਂ ਤੱਕ ਦਾ ਹੋ ਸਕਦਾ ਹੈ ਪਰ ਮੋਹਕਮ ਸਿੰਘ ਨੇ ਬੀਤੇ ਕਈ ਸਾਲਾਂ ਤੋਂ ਇਸ ਅਹੁਦੇ 'ਤੇ ਕਬਜ਼ਾ ਕੀਤਾ ਹੋਇਆ ਸੀ। ਉਹਨਾਂ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਵਿੱਚ ਕੁੱਲ 13 ਮੈਂਬਰ ਹਨ ਜਿਹਨਾਂ ਵਿੱਚੋਂ 10 ਉਹਨਾਂ ਨਾਲ ਸਹਿਮਤ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ