ਸਿੱਖ ਪੰਚਾਇਤ ਵੱਲੋਂ ਨਵੀਂ ਕੋਰ ਕਮੇਟੀ ਦੀ ਚੋਣ

ਸਿੱਖ ਪੰਚਾਇਤ ਵੱਲੋਂ ਨਵੀਂ ਕੋਰ ਕਮੇਟੀ ਦੀ ਚੋਣ

ਸੀਨੀਅਰ ਮੈਂਬਰਾਂ ਨੇ ਨਵੀਂ ਲੀਡਰਸ਼ਿਪ ਲਈ ਰਾਹ ਪੱਧਰਾ ਕੀਤਾ
ਫਰੀਮੌਂਟ/ਏਟੀ ਨਿਊਜ਼ : 

ਗੁਰਦੁਆਰਾ ਸਾਹਿਬ ਫਰੀਮੌਂਟ ਅਤੇ ਲੋਕਲ ਰਾਜਨੀਤੀ ਵਿਚ ਸਿੱਖਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਲ 2012 ਵਿਚ ਗਠਿਤ ਸਿੱਖ ਪੰਚਾਇਤ ਦੀ 2019-2020 ਲਈ ਅੰਤਰੀਵ (ਕੋਰ) ਕਮੇਟੀ ਦਾ ਐਲਾਨ ਕੀਤਾ ਗਿਆ ਹੈ। 16 ਮੈਂਬਰੀ ਕਮੇਟੀ ਵਿਚ ਬਹੁਤੇ ਨਵੇਂ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਹਨਾਂ ਵਿਚ ਖ਼ਾਸ ਕਰ ਗੁਰਦੁਆਰਾ ਸਾਹਿਬ ਵਿਚ ਲਗਾਤਾਰ ਸੇਵਾ ਕਰਨ ਵਾਲੇ ਮੈਂਬਰ ਹਨ। ਯਾਦ ਰਹੇ ਕਿ ਖਾਲਸਾ ਧੜਾ ਸਿੱਖ ਪੰਚਾਇਤ ਤੋਂ ਕਿਨਾਰਾ ਕਰ ਗਿਆ ਸੀ ਕਿਉਂਕਿ ਗੁਰਮੀਤ ਸਿੰਘ ਦੇ ਖ਼ਾਸ ਸਲਾਹਕਾਰ ਜਸਦੀਪ ਸਿੰਘ ਨੂੰ ਪੰਥਕ ਏਕਤਾ ਪਸੰਦ ਨਹੀਂ ਸੀ। ਉਸ ਵੱਲੋਂ ਕੀਤੀਆਂ ਆਪਹੁਦਰੀਆਂ ਕਾਰਨ ਸਿੱਖ ਪੰਚਾਇਤ ਵਿਚ ਲਗਾਤਾਰ ਤਣਾਅ ਵਧਦਾ ਜਾਂਦਾ ਸੀ ਅਤੇ ਪੰਚਾਇਤ ਮੈਂਬਰ ਉਸ ਨਾਲ ਮੀਟਿੰਗ ਵਿਚ ਬੈਠਣਾ ਵੀ ਪਸੰਦ ਨਹੀਂ ਸਨ ਕਰਦੇ। ਗੁਰਮੀਤ ਸਿੰਘ ਕਿਸੇ ਕਾਰਨ ਉਸ ਅੱਗੇ  ਬੋਲਣ ਦੀ ਜ਼ੁਰਅਤ ਨਹੀਂ ਕਰਦਾ, ਇਸ ਲਈ ਉਸ ਨੇ ਉਸ ਦੇ ਨਾਲ ਹੀ ਪੰਚਾਇਤ ਤੋਂ ਪਾਸਾ ਵੱਟ ਲਿਆ। ਜਸਦੀਪ ਸਿੰਘ ਨੇ ਸਿੱਖ ਪੰਚਾਇਤ ਨੂੰ ਤੋੜਨਾ ਚਾਹਿਆ ਪਰ ਵੱਡਾ ਹਿੱਸਾ ਸਿੱਖ ਪੰਚਾਇਤ ਦੇ ਢਾਂਚੇ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਰਿਹਾ। 
ਅੰਤਰੀਵ ਕਮੇਟੀ ਵਿਚ ਦੋ ਸੁਪਰੀਮ ਕੌਂਸਲ ਮੈਂਬਰ ਤੇ ਦੋ ਬੀਬੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸੀਨੀਅਰ ਮੈਂਬਰਾਂ ਨੂੰ ਇਕ ਸਲਾਹਕਾਰ ਕਮੇਟੀ ਵਿਚ ਪਾਇਆ ਗਿਆ ਹੈ। ਦੋਹਾਂ ਕਮੇਟੀਆਂ ਦੇ ਕੰਮਾਂ ਤੇ ਮੀਟਿੰਗਾਂ ਲਈ ਭਾਈ ਜਸਦੇਵ ਸਿੰਘ ਕੋਆਰਡੀਨੇਟਰ ਦੀ ਸੇਵਾ ਨਿਭਾਉਣਗੇ। ਨਵੀਂ ਗਠਿਤ ਅੰਤਰੀਵ ਕਮੇਟੀ ਦੇ ਮੈਂਬਰਾਂ ਵਿਚ ਬੀਬੀ ਗੁਰਬਖਸ਼ ਕੌਰ ਕਾਹਲੋਂ, ਬੀਬੀ ਹਰਿੰਦਰ ਕੌਰ, ਹਰਿੰਦਰਪਾਲ ਸਿੰਘ, ਜਸਵਿੰਦਰ ਸਿੰਘ ਜੰਡੀ, ਅਮਨਦੀਪ ਸਿੰਘ ਪੰਨੂ, ਅਮਰਦੀਪ ਸਿੰਘ ਬਰਾੜ, ਅੰਮ੍ਰਿਤਪਾਲ ਸਿੰਘ ਖੰਗੂੜਾ, ਬਲਜੀਤ ਸਿੰਘ ਹੰਸਰਾ,
ਬਹਾਦਰ ਸਿੰਘ, ਭੁਪਿੰਦਰ ਸਿੰਘ ਪਰਮਾਰ, ਭੁਪਿੰਦਰ ਸਿੰਘ ਪਦਮ, ਚਰਨਜੀਤ ਸਿੰਘ, ਹਰਦਿਆਲ ਸਿੰਘ, ਜਸਪ੍ਰੀਤ ਸਿੰਘ ਅਟਵਾਲ, ਪਰਮਿੰਦਰਪਾਲ ਸਿੰਘ ਅਤੇ ਰਜਿੰਦਰ ਸਿੰਘ ਰਾਜਾ ਸ਼ਾਮਿਲ ਹਨ।
11 ਮੈਂਬਰੀ ਸਲਾਹਕਾਰ ਕਮੇਟੀ ਵਿਚ ਦਵਿੰਦਰ ਸਿੰਘ ਢਿੱਲੋਂ,
ਦਵਿੰਦਰ ਸਿੰਘ ਬਾਬਕ, ਡਾਕਟਰ ਪ੍ਰਿਤਪਾਲ ਸਿੰਘ, ਰਾਮ ਸਿੰਘ, ਕਸ਼ਮੀਰ ਸਿੰਘ ਸ਼ਾਹੀ, ਜਸਜੀਤ ਸਿੰਘ, ਗੁਰਿੰਦਰ ਸਿੰਘ ਸਿੱਧੂ, ਕੁਲਵੰਤ ਸਿੰਘ ਖਹਿਰਾ, ਨਿਰਪਾਲ ਸਿੰਘ, ਕੁਲਦੀਪ ਸਿੰਘ ਬਾਜਵਾ
ਅਤੇ ਬਲਵਿੰਦਰਪਾਲ ਸਿੰਘ ਖਾਲਸਾ ਸ਼ਾਮਿਲ ਹਨ।