ਟਰੇਸੀ ਵਿੱਚ ਕਤਲ ਕੀਤੇ ਸਿੱਖ ਦੇ ਮਾਮਲੇ 'ਚ 21 ਸਾਲ ਦਾ ਨੌਜਵਾਨ ਗ੍ਰਿਫਤਾਰ

ਟਰੇਸੀ ਵਿੱਚ ਕਤਲ ਕੀਤੇ ਸਿੱਖ ਦੇ ਮਾਮਲੇ 'ਚ 21 ਸਾਲ ਦਾ ਨੌਜਵਾਨ ਗ੍ਰਿਫਤਾਰ
ਖੱਬੇ: ਦੋਸ਼ੀ ਐਂਥੋਨੀ ਕਰੇਟਰ; ਸੱਜੇ: ਪਰਮਜੀਤ ਸਿੰਘ

ਵਾਸ਼ਿੰਗਟਨ: ਅਮਰੀਕਾ ਦੀ ਕੈਲੀਫੌਰਨੀਆ ਸਟੇਟ ਦੇ ਸ਼ਹਿਰ ਟਰੇਸੀ ਵਿੱਚ ਕਤਲ ਕੀਤੇ ਗਏ 64 ਸਾਲਾ ਸਿੱਖ ਪਰਮਜੀਤ ਸਿੰਘ ਦੇ ਕਤਲ ਮਾਮਲੇ 'ਚ ਪੁਲਿਸ ਨੇ ਇੱਕ 21 ਸਾਲਾ ਗੋਰੇ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਟਰੇਸੀ ਵਾਸੀ ਐਂਥੋਨੀ ਕਰੇਟਰ ਰੋਹਡਸ ਵਜੋਂ ਹੋਈ ਹੈ। ਇਸ ਵਿਅਕਤੀ ਖਿਲਾਫ ਕਤਲ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਪੁਲਿਸ ਅਫਸਰਾਂ ਵੱਲੋਂ ਦੋਸ਼ੀ ਵਿਅਕਤੀ ਦੀ ਰਿਹਾਇਸ਼ ਦੀ ਛਾਪੇਮਾਰੀ ਵੀ ਕੀਤੀ ਗਈ। ਪੁਲਿਸ ਨੇ ਫਿਲਹਾਲ ਇਹ ਸਾਫ ਨਹੀਂ ਕੀਤਾ ਹੈ ਕਿ ਇਸ ਕਤਲ ਦੀ ਵਜ੍ਹਾ ਕੀ ਸੀ। 

ਟਰੇਸੀ ਦੇ ਭਾਈਚਾਰੇ ਵੱਲੋਂ ਪਰਮਜੀਤ ਸਿੰਘ ਦੇ ਕਾਤਲ ਸਬੰਧੀ ਜਾਣਕਾਰੀ ਦੇਣ ਵਾਲੇ ਲਈ 20,000 ਅਮਰੀਕੀ ਡਾਲਰ ਇਨਾਮ ਵਜੋਂ ਦੇਣ ਲਈ ਇਕੱਠੇ ਕੀਤੇ ਗਏ ਸਨ।