ਗੁਜਰਾਤ ਮੁਸਲਿਮ ਕਤਲੇਆਮ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਚਾਰ ਦੋਸ਼ੀਆਂ ਨੂੰ ਜ਼ਮਾਨਤ ਦਿੱਤੀ

ਗੁਜਰਾਤ ਮੁਸਲਿਮ ਕਤਲੇਆਮ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਚਾਰ ਦੋਸ਼ੀਆਂ ਨੂੰ ਜ਼ਮਾਨਤ ਦਿੱਤੀ

ਨਵੀਂ ਦਿੱਲੀ: ਭਾਰਤ ਦੇ ਸੂਬੇ ਗੁਜਰਾਤ ਵਿਚ 2002 'ਚ ਹੋਏ ਮੁਸਲਿਮ ਕਤਲੇਆਮ ਨਾਲ ਸਬੰਧਿਤ ਨਰੋਦਾ ਪਾਟਿਆ ਮਾਮਲੇ ਵਿਚ ਸੁਪਰੀਮ ਕੋਰਟ ਨੇ ਚਾਰ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਤਲੇਆਮ ਦੌਰਾਨ ਅਹਿਮਦਾਬਾਦ ਦੇ ਨਰੋਦਾ ਪਾਟਿਆ ਇਲਾਕੇ ਵਿਚ 97 ਲੋਕਾਂ ਨੂੰ ਮਾਰ ਦਿੱਤਾ ਗਿਆ ਸੀ। 

ਸੁਪਰੀਮ ਕੋਰਟ ਵਿਚ ਜੱਜ ਏ.ਐਮ ਵਿਲਕਰ ਦੀ ਅਗਵਾਈ ਵਾਲੇ ਮੇਜ ਨੇ ਬੀਤੇ ਕਲ੍ਹ ਚਾਰ ਦੋਸ਼ੀਆਂ- ਉਮੇਸ਼ਭਾਈ ਸੁਰਾਭਾਈ ਭਾਰਵਦ, ਰਾਜਕੁਮਾਰ, ਪਦਮੇਂਦਰਾਸਿਨ੍ਹ ਜਸਵੰਤਸਿੰਨ੍ਹ ਰਾਜਪੂਤ ਅਤੇ ਹਰਸ਼ਦ ਨੂੰ ਜ਼ਮਾਨਤ ਦੇ ਦਿੱਤੀ ਹੈ। 

ਪਿਛਲੇ ਸਾਲ 20 ਅਪ੍ਰੈਲ ਨੂੰ ਇਸ ਮਾਮਲੇ ਵਿਚ ਫੈਂਸਲਾ ਸੁਣਾਉਂਦਿਆਂ ਗੁਜਰਾਤ ਹਾਈ ਕੋਰਟ ਨੇ ਕੁੱਲ੍ਹ 29 ਦੋਸ਼ੀਆਂ ਵਿਚੋਂ 12 ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ ਜਦਕਿ 17 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ। ਬਰੀ ਕੀਤੇ ਦੋਸ਼ੀਆਂ ਵਿਚ ਭਾਜਪਾ ਦੀ ਸਾਬਕਾ ਮੰਤਰੀ ਮਾਇਆ ਕੋਡਨਾਨੀ ਵੀ ਸ਼ਾਮਿਲ ਸੀ।