ਵੋਟਾਂ ਪੈਂਦਿਆਂ ਹੀ ਪੰਜਾਬ ਕਾਂਗਰਸ ਵਿੱਚ ਵੱਡੀ ਪਾਟੋਧਾੜ ਦੇ ਸੰਕੇਤ; ਕੈਪਟਨ ਤੇ ਸਿੱਧੂ ਆਹਮੋ-ਸਾਹਮਣੇ

ਵੋਟਾਂ ਪੈਂਦਿਆਂ ਹੀ ਪੰਜਾਬ ਕਾਂਗਰਸ ਵਿੱਚ ਵੱਡੀ ਪਾਟੋਧਾੜ ਦੇ ਸੰਕੇਤ; ਕੈਪਟਨ ਤੇ ਸਿੱਧੂ ਆਹਮੋ-ਸਾਹਮਣੇ

ਚੰਡੀਗੜ੍ਹ: ਬਠਿੰਡਾ ਵਿੱਚ ਰਾਜਾ ਵਢਿੰਗ ਦੇ ਹੱਕ 'ਚ ਚੋਣ ਪ੍ਰਚਾਰ ਦੌਰਾਨ ਸਿੱਧੂ ਵੱਲੋਂ ਲੋਕਾਂ ਨੂੰ "ਦੋਸਤਾਨਾ ਮੈਚ" ਖੇਡਣ ਵਾਲੇ ਲੋਕਾਂ ਨੂੰ ਹਰਾਉਣ ਲਈ ਕਹਿਣ ਅਤੇ ਪਤਨੀ ਨਵਜੋਤ ਕੌਰ ਸਿੱਧੂ ਨੂੰ ਟਿਕਟ ਨਾ ਮਿਲਣ ਲਈ ਕੈਪਟਨ ਅਮਰਿੰਦਰ ਨੂੰ ਜ਼ਿੰਮੇਵਾਰ ਦੱਸਣ ਬਾਰੇ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਬਿਆਨਾਂ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਨੇ ਚੋਣਾਂ ਮੌਕੇ ਦਿੱਤੇ ਇਹਨਾਂ ਬਿਆਨਾਂ ਨਾਲ ਕਾਂਗਰਸ ਦਾ ਨੁਕਸਾਨ ਕੀਤਾ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। 

ਕੈਪਟਨ ਨੇ ਕਿਹਾ ਕਿ ਜੇ ਸਿੱਧੂ ਸਚਮੁੱਚ ਹੀ ਇੱਕ ਸੱਚੇ ਕਾਂਗਰਸੀ ਹੁੰਦੇ, ਤਾਂ ਉਹ ਆਪਣੇ ਰੋਸਿਆਂ ਨੂੰ ਪ੍ਰਗਟ ਕਰਨ ਲਈ ਵੋਟਾਂ ਦੇ ਸਮੇਂ ਤੋਂ ਇਲਾਵਾ ਕੋਈ ਹੋਰ ਸਹੀ ਸਮਾਂ ਚੁਣਦੇ।

ਕੈਪਟਨ ਨੇ ਕਿਹਾ, "ਇਹ ਇਕੱਲੇ ਸਿੱਧੂ ਦੀਆਂ ਨਹੀਂ ਪੂਰੀ ਕਾਂਗਰਸ ਦੀਆਂ ਚੋਣਾਂ ਸੀ।" ਉਹਨਾਂ ਕਿਾ ਕਿ ਸਿੱਧੂ 'ਤੇ ਕਿਸੇ ਕਾਰਵਾਈ ਬਾਰੇ ਫੈਂਸਲਾ ਹਾਈਮਕਾਂਡ ਨੇ ਕਰਨਾ ਹੈ ਪਰ ਕਾਂਗਰਸ ਵਿੱਚ ਅਜਿਹੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਂਦੀ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ