ਮਾਮਲਾ ਸ਼ਹੀਦ ਭਗਤ ਖ਼ਿਲਾਫ਼ ਟਿੱਪਣੀ ਕਰਨ ਦਾ  ਸਾਬਕਾ ਕਮਾਂਡਰ ਦੀ ਪਤਨੀ ਨੇ  ਮਾਨ ਖ਼ਿਲਾਫ਼ ਕੀਤੀ ਸ਼ਿਕਾਇਤ

ਮਾਮਲਾ ਸ਼ਹੀਦ ਭਗਤ ਖ਼ਿਲਾਫ਼ ਟਿੱਪਣੀ ਕਰਨ ਦਾ  ਸਾਬਕਾ ਕਮਾਂਡਰ ਦੀ ਪਤਨੀ ਨੇ  ਮਾਨ ਖ਼ਿਲਾਫ਼ ਕੀਤੀ ਸ਼ਿਕਾਇਤ
ਡਾ. ਟੀਨਾ ਕਪੂਰ ਸ਼ਰਮਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ: ਇੱਕ ਸਾਬਕਾ ਕਮਾਂਡਰ ਦੀ ਪਤਨੀ ਡਾ. ਟੀਨਾ ਕਪੂਰ ਸ਼ਰਮਾ ਨੇ ਸੰਸਦ ਮਾਰਗ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸੰਸਦ ਮੈਂਬਰ ਨੇ ਸ਼ਹੀਦ ਭਗਤ ਸਿੰਘ ਦਾ ਅਤਿਵਾਦੀ ਆਖ ਕੇ ਅਪਮਾਨ ਕੀਤਾ ਹੈ। ਇੱਥੋਂ ਦੇ ਚਾਣਕਿਆਪੁਰੀ ਵਾਸੀ ਡਾ. ਟੀਨਾ ਨੇ ਕਿਹਾ ਕਿ ਜੇਕਰ ਦਿੱਲੀ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਸੰਗਰੂਰ ਤੱਕ ਸਿਮਰਨਜੀਤ ਸਿੰਘ ਮਾਨ ਦਾ ਪਿੱਛਾ ਕਰੇਗੀ ਤੇ ਉੱਥੇ ਉਦੋਂ ਤੱਕ ਡੇਰੇ ਲਾਵੇਗੀ ਜਦੋਂ ਤੱਕ ਸੰਸਦ ਮੈਂਬਰ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਹੋ ਜਾਂਦੀ। ਸ਼ਿਕਾਇਤ ਕਰਤਾ ਨੇ ਮੰਗ ਕੀਤੀ ਕਿ ਮਾਨ ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇ ਕਿਉਂਕਿ ਉਨ੍ਹਾਂ ਦੀਆਂ ਭਗਤ ਸਿੰਘ ਬਾਰੇ ਟਿੱਪਣੀਆਂ ਦੇਸ਼ ਧ੍ਰੋਹੀ ਹਨ ਤੇ ਉਨ੍ਹਾਂ ਇਸ ਇਨਕਲਾਬੀ ਯੋਧੇ ਦਾ ਅਪਮਾਨ ਕੀਤਾ ਹੈ।