ਕੈਲੇਫੋਰਨੀਆਂ ਦੇ ਸਿੱਖਾਂ ਨੇ ਭਾਰਤੀ ਅੰਬੈਸੀ ਸੈਨ ਫਰਾਂਸਿਸਕੋ ਅੱਗੇ ਕੀਤਾ ਮਜ਼ਾਹਰਾ 

ਕੈਲੇਫੋਰਨੀਆਂ ਦੇ ਸਿੱਖਾਂ ਨੇ ਭਾਰਤੀ ਅੰਬੈਸੀ ਸੈਨ ਫਰਾਂਸਿਸਕੋ ਅੱਗੇ ਕੀਤਾ ਮਜ਼ਾਹਰਾ 

ਸੈਨ ਫਰਾਂਸਿਸਕੋ: ਕੈਲੇਫੋਰਨੀਆਂ ਦੇ ਸਿੱਖਾਂ ਵਲੋਂ ਭਾਰਤੀ ਅੰਬੈਸੀ ਸੈਨ ਫਰਾਂਸਿਸਕੋ ਅੱਗੇ 26 ਜਨਵਰੀ ਨੂੰ ਕਿਸਾਨਾਂ ਦੇ ਹੱਕ ਵਿੱਚ ਮਜ਼ਾਹਰਾ ਕੀਤਾ ਗਿਆ। ਸਿੱਖ ਪੰਚਾਇਤ ਨੇ ਪ੍ਰੈਸ ਨਾਲ ਗੱਲ ਕਰਦਿਆਂ ਅੱਜ ਦੇ ਮਜ਼ਾਹਰੇ ਲਈ ਸਾਰੇ ਸੇਵਾਦਾਰਾਂ ਖ਼ਾਸ ਕਰ ਨੌਜਵਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕੰਮ ਵਾਲੇ ਦਿਨ ਵੱਡੀ ਗਿਣਤੀ ਵਿੱਚ ਸੰਗਤ ਲਿਆਉਣ ਵਿੱਚ ਉਹ ਕਾਮਯਾਬ ਰਹੇ। ਇਸ ਤੋਂ ਬਿਨਾਂ ਲੰਗਰ ਦੀ ਸੇਵਾ, ਸਹੁਣੇ ਬੈਨਰ ਤੇ ਬਾਕੀ ਲੋੜਵੰਦੀਆਂ ਵਸਤਾਂ ਦਾ ਪ੍ਰਬੰਧ ਕਰਣ ਲਈ ਵੀ ਨੌਜਵਾਨਾਂ ਦਾ ਧੰਨਵਾਦ ਕੀਤਾ ਗਿਆ। 

ਸਿੱਖ ਪੰਚਾਇਤ ਨੇ ਕਿਹਾ ਕਿ ਪ੍ਰੋਗਰਾਮ ਵਿੱਚ ਆਪਣੇ ਵੱਲੋਂ ਸਟੇਜ ਨਾਂ ਲਾਏ ਕਾਰਣ ਬੀਬੀਆਂ ਤੇ ਨੌਜਵਾਨ ਸਟੇਜ ਤੋਂ ਨਹੀਂ ਬੋਲ ਸਕੇ ਉਸ ਲਈ ਅਸੀਂ ਮੁਆਫੀ ਚਾਹੁੰਦੇ ਹਾਂ ਕਿਉਂ ਕਿ ਭਾਰਤੀ ਕੌਂਸਲੇਟ ਸਾਹਮਣੇ ਦੋ ਸਟੇਜਾਂ ਲੱਗਣੀਆਂ ਸ਼ੋਭਾ ਨਹੀਂ ਸਨ ਦਿੰਦੀਆਂ। ਆਪਣੇ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਲਈ ਇਸ ਤਰਾਂ ਦੇ ਪ੍ਰੋਗਰਾਮ ਲਗਾਤਾਰ ਕੀਤੇ ਜਾਣਗੇ ਅਤੇ ਸਾਰੇ ਪ੍ਰੋਗਰਾਮ ਕਿਸਾਨੀ ਅੰਦੋਲਨ ਦੇ ਦਿਸ਼ਾ ਨਿਰਦੇਸ਼ ਅਧੀਨ ਹੀ ਚੱਲਣਗੇ। 

ਜਕਾਰਾ ਇੰਟਰਨੈਸ਼ਨਲ ਦਾ ਅੰਗਰੇਜ਼ੀ ਮੀਡੀਏ ਵਿੱਚ ਕਵਰੇਜ਼ ਕਰਾਉਣ ਲਈ ਵੀ ਧੰਨਵਾਦ।