ਪੁਲਿਸ ਕਮਿਸ਼ਨਰ ਨੇ ਖੋਲ੍ਹੇ ਭੇਦ

ਪੁਲਿਸ ਕਮਿਸ਼ਨਰ ਨੇ ਖੋਲ੍ਹੇ ਭੇਦ

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਕਮਿਸ਼ਨਰ ਐਸ ਐਨ ਸ੍ਰੀਵਾਸਤਵ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਸਾਨ ਜੱਥੇਬੰਦੀਆਂ ਨਾਲ ਹੋਏ ਸਮਝੌਤੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਯੁਕਤ ਮੋਰਚੇ ਵਾਲ਼ਿਆਂ ਨੇ ਸਮਝੌਤਾ ਤੋੜਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਿਸਾਨ ਜੱਥੇਬੰਦੀਆਂ ਨਾਲ ਉਹਨਾਂ ਦੀਆਂ 5 ਮੀਟਿੰਗਾਂ ਹੋਈਆਂ ਹਨ ਅਤੇ ਉਹ ਪੁਲਿਸ ਵੱਲੋਂ ਦਿੱਤੇ ਰੂਟ ਅਤੇ ਸ਼ਰਤਾਂ ਮੰਨਣ ਤੋਂ ਬਾਅਦ ਹੀ ਉਹਨਾਂ ਨੂੰ ਰੋਸ ਮਾਰਚ ਕੱਢਣ ਦੀ ਪ੍ਰਵਾਨਗੀ ਦਿੱਤੀ ਸੀ। ਸ਼ਰਤਾਂ ਦਾ ਜ਼ਿਕਰ ਕਰਦੇ ਹੋਏ ਉਸਨੇ ਦੱਸਿਆ ਕਿ ਕੁੱਲ 5000 ਤੋਂ ਵੱਧ ਟਰੈਕਟਰ ਨਹੀਂ ਹੋਣਗੇ , ਕੋਈ ਵਿਅਕਤੀ ਡਾਂਗਾਂ, ਬਰਛੇ ਅਤੇ ਕਿਰਪਾਨਾਂ ਵਗੈਰਾ ਨਹੀਂ ਲਿਆ ਸਕੇਗਾ , ਕਿਸਾਨਾਂ ਦਾ ਰੋਸ ਮਾਰਚ 12 ਵਜੇ ਤੋਂ ਬਾਅਦ ਜਦੋਂ ਸਰਕਾਰ ਦਾ ਗਣਤੰਤਰ ਦਿਵਸ ਸਮਾਪਤ ਹੋ ਜਾਵੇਗਾ ਉਸ ਵੇਲੇ ਸ਼ੁਰੂ ਹੋਏਗਾ ਅਤੇ ਕਿਸਾਨ ਲੀਡਰ ਆਪ ਪਹਿਲੀ ਕਾਰ ਜਾਂ ਟਰੈਕਟਰ ਤੇ ਹੋਣਗੇ। ਦਿੱਲੀ ਪੁਲਿਸ ਉਹਨਾਂ ਦੀ ਸੁਰਖਿਆ ਦੀ ਗਰੰਟੀ ਲਵੇਗੀ ਅਤੇ ਮੀਡੀਆ ਵਿੱਚ ਉਹਨਾਂ ਦੀਆਂ ਖ਼ਬਰਾਂ ਵੀ ਲੁਆਈਆਂ ਜਾਣਗੀਆਂ। 
ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਕਿਸਾਨ ਲੀਡਰ ਕੱਲ੍ਹ ਦੇ ਲੋਕਾਂ ਨੂੰ ਦਿੱਲੀ ਦੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਹਿਰਾਉਣ ਲਈ ਭੰਡ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਇਹਨਾਂ ਨੇ ਸਰਕਾਰ ਅਤੇ ਕਿਸਾਨਾਂ ਦੋਨਾਂ ਨਾਲ ਧੋਖਾ ਕੀਤਾ ਹੈ। ਪੰਜਾਬ ਤੋਂ ਤਕਰੀਬਨ ਇੱਕ ਲੱਖ ਟਰੈਕਟਰ ਪਹੁੰਚ ਰਿਹਾ ਸੀ ਤਾਂ 5000 ਦੀ ਸ਼ਰਤ ਕਿਉਂ ਮੰਨੀ ਗਈ ? 
ਕਿਸਾਨ ਆਗੂਆਂ ਲਈ ਹੁਣ ਪਰਖ ਦੀ ਘੜੀ ਹੈ ਅਤੇ ਉਹ ਸਾਰੀ ਗੱਲ ਲੋਕਾਂ ਨੂੰ ਦੱਸਕੇ ਮੋਰਚੇ ਦੀ ਅਗਵਾਈ ਕਰਣ ਪਰ ਸਾਰਿਆਂ ਨੂੰ ਨਾਲ ਲੈ ਕੇ ਅਤੇ ਲੋਕਾਂ ਨਾਲ ਸਿਆਸਤ ਨਾਂ ਖੇਡਣ।