ਸਿੱਖਾਂ ਵੱਲੋਂ ਭਾਰਤੀ ਕੌਂਸਲੇਟ ਸੈਨ ਫਰਾਂਸਿਸਕੋ ਅੱਗੇ ਰੋਜ਼ਾਨਾ ਮੁਜ਼ਾਹਰਾ 

ਸੈਨ ਫਰਾਂਸਿਸਕੋ ਦੀ ਵਿਸ਼ਾਲ ਕਾਰ ਰੈਲੀ ਤੋਂ ਬਾਅਦ ਕੈਲੇਫੋਰਨੀਆਂ ਦੇ ਨੌਜਵਾਨਾਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦੇ ਹੋਏ ਭਾਰਤੀ ਅੰਬੈਸੀ ਅੱਗੇ ਹਰ ਰੋਜ਼ 11 ਸਿੰਘ-ਸਿੰਘਣੀਆਂ ਦਾ ਜੱਥਾ ਭੇਜਣ ਦਾ ਫੈਸਲਾ ਲਿਆ। ਉੱਥੇ ਹਰ ਰੋਜ਼ ਕਈ ਕਈ ਮੀਲ ਕਾਰਾਂ ਚਲਾ ਕੇ ਸਿੱਖ ਮਜ਼ਾਹਰਾ ਕਰਣ ਪਹੁੰਚਦੇ ਹਨ। ਸਿਜਦਾ ਉਹਨਾਂ ਦੇ ਸਿਰੜ ਨੂੰ।