ਇੰਨਕੋਰ ਸੀਨੀਅਰ ਖੇਡਾਂ ਵਿੱਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

ਇੰਨਕੋਰ ਸੀਨੀਅਰ ਖੇਡਾਂ ਵਿੱਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

ਸੈਨ-ਮਟਿਓ,ਕੈਲੇਫੋਰਨੀਆਂ (ਨੀਟਾ ਮਾਛੀਕੇ/ ਕੁਲਵੰਤ ਧਾਲੀਆਂ): ਸਥਾਨਿਕ ਸੈਨ-ਮਟਿਓ ਸਿਟੀ ਕਾਲਜ ਵਿੱਚ ਇੰਨਕੋਰ ਸੀਨੀਅਰ ਖੇਡਾਂ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਦੁਨੀਆਂ ਭਰ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ। ਇਹ ਖੇਡਾਂ ਕਾਲਜ ਦੇ ਟ੍ਰੈਕ ਐਂਡ ਫੀਲਡ ਖੇਤਰ ਵਿੱਚ ਕਰਵਾਈਆਂ ਗਈਆਂ।

ਇਹਨਾਂ ਖੇਡਾਂ ਵਿੱਚ ਐਤਕੀਂ ਤਿੰਨ ਪੰਜਾਬੀ ਸੀਨੀਅਰ ਗੱਭਰੂਆਂ ਨੇ ਵੀ ਹਿੱਸਾ ਲਿਆ ਤੇ ਕੁਲ 6 ਤਗਮੇ ਆਪਣੇ ਨਾਮ ਕੀਤੇ। ਇਹਨਾਂ ਖਿਡਾਰੀਆ ਵਿੱਚੋਂ ਗੁਰਬਖਸ਼ ਸਿੰਘ ਸਿੱਧੂ ਨੇ ਸ਼ਾਟਪੁਟ, ਡਿਸਕਸ ਥਰੋ ਅਤੇ ਹੈਂਮਰ ਥਰੋ ਵਿੱਚ ਮੈਡਲ ਜਿੱਤੇ, ਜਦੋਂਕਿ ਕਮਲਜੀਤ ਸਿੰਘ ਬੈਨੀਪਾਲ ਅਤੇ ਹਜ਼ੂਰ ਸਿੰਘ ਨੇ ਦੌੜਾਂ ਵਿੱਚ ਮੈਡਲ ਜਿੱਤੇ। 

ਗੁਰਬਖਸ਼ ਸਿੰਘ ਸਿੱਧੂ ਤੇ ਕਮਲਜੀਤ ਸਿੰਘ ਫਰਿਜ਼ਨੋ ਸ਼ਹਿਰ ਦੇ ਨਿਵਾਸੀ ਹਨ, ਜਦੋਂ ਕਿ ਹਜੂਰ ਸਿੰਘ ਬੇ-ਏਰੀਏ ਤੋਂ ਹੀ ਹਨ। ਇੱਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਫਰਿਜ਼ਨੋ ਨਿਵਾਸੀ ਕਮਲਜੀਤ ਸਿੰਘ ਬੈਨੀਪਾਲ ਤੇ ਗੁਰਬਖਸ਼ ਸਿੰਘ ਸਿੱਧੂ ਪਹਿਲਾਂ ਵੀ ਸੀਨੀਅਰ ਗੇਮਾਂ ਵਿੱਚ ਮੈਡਲ ਜਿੱਤਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕਰ ਚੁੱਕੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।