ਸਕੂਲ ਖੇਡਾਂ: ਪੰਜਾਬ ਦੇ ਮੁਡਿਆਂ ਤੇ ਕੁੜੀਆਂ ਦੀਆਂ ਟੀਮਾਂ ਹਾਕੀ ਦੇ ਕੁਆਰਟਰ ਫਾਈਨਲ ਵਿੱਚ ਪਹੁੰਚੀਆਂ

ਸਕੂਲ ਖੇਡਾਂ: ਪੰਜਾਬ ਦੇ ਮੁਡਿਆਂ ਤੇ ਕੁੜੀਆਂ ਦੀਆਂ ਟੀਮਾਂ ਹਾਕੀ ਦੇ ਕੁਆਰਟਰ ਫਾਈਨਲ ਵਿੱਚ ਪਹੁੰਚੀਆਂ

ਲੁਧਿਆਣਾ: ਇੱਥੇ ਹੋ ਰਹੀਆਂ 64ਵੀਂ ਨੈਸ਼ਨਲ ਸਕੂਲ ਖੇਡਾਂ (19 ਸਾਲ ਵਰਗ) ਦੇ ਹਾਕੀ ਪ੍ਰੀ-ਕੁਆਟਰ ਮੁਕਾਬਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਐਸਟਰੋਟਰਫ ਹਾਕੀ ਦੇ ਮੈਦਾਨ ’ਤੇ ਕਰਵਾਏ ਗਏ ਜਿਹਨਾਂ ਵਿਚ ਪੰਜਾਬ ਦੀ ਕੁੜੀਆਂ ਅਤੇ ਮੁੰਡਿਆਂ ਦੀਆਂ ਟੀਮਾਂ ਨੇ ਆਪੋ-ਆਪਣੇ ਮੈਚ ਜਿੱਤ ਕੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। 

ਪੰਜਾਬ ਦੀਆਂ ਕੁੜੀਆਂ ਦੀ ਟੀਮ ਨੇ ਕਰਨਾਟਕ ਨੂੰ 2-1 ਗੋਲਾਂ ਨਾਲ ਅਤੇ ਪੰਜਾਬ ਦੇ ਮੁੰਡਿਆਂ ਨੇ ਗੁਜਰਾਤ ਨੂੰ 12-1 ਗੋਲਾਂ ਦੇ ਵੱਡੇ ਫ਼ਰਕ ਨਾਲ ਦਰੜ ਕੇ ਅਗਲੇ ਗੇੜ ਵਿੱਚ ਥਾਂ ਬਣਾਈ ਹੈ।

ਮੁੰਡਿਆਂ ਦੇ ਵਰਗ ਵਿੱਚ ਚੰਡੀਗੜ੍ਹ ਨੇ ਕਰਨਾਟਕ ਨੂੰ 3-2 ਗੋਲਾਂ ਨਾਲ, ਹਰਿਆਣਾ ਨੇ ਜੰਮੂ ਕਸ਼ਮੀਰ ਨੂੰ 7-1 ਗੋਲਾਂ ਨਾਲ, ਰਾਜਸਥਾਨ ਨੇ ਹਿਮਾਚਲ ਪ੍ਰਦੇਸ਼ ਨੂੰ 4-2 ਗੋਲਾਂ ਨਾਲ, ਉਤਰ ਪ੍ਰਦੇਸ਼ ਨੇ ਆਈਪੀਐੱਸਈ ਨੂੰ 8-0 ਗੋਲਾਂ ਨਾਲ, ਉੜੀਸਾ ਨੇ ਕੇਰਲਾ ਨੂੰ 12-1 ਗੋਲਾਂ ਨਾਲ, ਤਾਮਿਲਨਾਡੂ ਨੇ ਬਿਹਾਰ ਨੂੰ 3-0 ਗੋਲਾਂ ਨਾਲ ਅਤੇ ਦਿੱਲੀ ਨੇ ਮਹਾਰਾਸ਼ਟਰ ਨੂੰ 1-0 ਗੋਲ ਫ਼ਰਕ ਨਾਲ ਹਰਾਇਆ। 

ਕੁੜੀਆਂ ਦੇ ਵਰਗ ਵਿੱਚ ਉੜੀਸਾ ਨੇ ਤੇਲੰਗਾਨਾ ਨੂੰ 8-0 ਗੋਲਾਂ ਨਾਲ, ਰਾਜਸਥਾਨ ਨੇ ਮਹਾਂਰਾਸ਼ਟਰ ਨੂੰ 5-1 ਗੋਲਾਂ ਨਾਲ, ਤਾਮਿਲਨਾਡੂ ਨੇ ਕੇਰਲਾ ਨੂੰ 5-0 ਗੋਲਾਂ ਨਾਲ, ਦਿੱਲੀ ਨੇ ਉਤਰ ਪ੍ਰਦੇਸ਼ ਨੂੰ 3-1 ਗੋਲਾਂ ਨਾਲ, ਚੰਡੀਗੜ੍ਹ ਨੇ ਛੱਤੀਸਗੜ੍ਹ ਨੂੰ 5-0 ਗੋਲਾਂ ਨਾਲ, ਹਿਮਾਚਲ ਪ੍ਰਦੇਸ਼ ਨੇ ਆਂਧਰਾ ਪ੍ਰਦੇਸ਼ ਨੂੰ 7-0 ਗੋਲਾਂ ਨਾਲ, ਹਰਿਆਣਾ ਨੇ ਮੱਧ ਪ੍ਰਦੇਸ਼ ਨੂੰ 7-1 ਗੋਲਾਂ ਦੇ ਫ਼ਰਕ ਨਾਲ ਹਰਾਇਆ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ