ਪੰਜਾਬੀ 'ਤੇ ਇਕ ਹੋਰ ਭਾਰਤੀ ਹਮਲਾ; ਕੇਂਦਰੀ ਵਿਦਿਆਲਿਆਂ ਵਿਚੋਂ ਪੰਜਾਬੀ ਨੂੰ ਬਾਹਰ ਕੱਢਣ ਦਾ ਫੁਰਮਾਨ ਜਾਰੀ ਕੀਤਾ

ਪੰਜਾਬੀ 'ਤੇ ਇਕ ਹੋਰ ਭਾਰਤੀ ਹਮਲਾ; ਕੇਂਦਰੀ ਵਿਦਿਆਲਿਆਂ ਵਿਚੋਂ ਪੰਜਾਬੀ ਨੂੰ ਬਾਹਰ ਕੱਢਣ ਦਾ ਫੁਰਮਾਨ ਜਾਰੀ ਕੀਤਾ

ਚੰਡੀਗੜ੍ਹ: ਭਾਰਤ ਦੇ ਕੇਂਦਰੀ ਵਿਦਿਆਲਿਆਂ ਵਿਚ ਜਾਰੀ ਕੀਤੇ ਨਵੇਂ ਫੁਰਮਾਨ ਮੁਤਾਬਿਕ ਹਿੰਦੀ ਅਤੇ ਅੰਗਰੇਜੀ ਤੋਂ ਇਲਾਵਾ ਪੜ੍ਹਾਈ ਜਾਂਦੀ ਖੇਤਰੀ ਭਾਸ਼ਾ ਦੀ ਥਾਂ ਸਰੀਰਕ ਸਿੱਖਿਆ ਅਤੇ ਸਿਹਤ ਸਿੱਖਿਆ ਦੇ ਵਿਸ਼ੇ ਪੜ੍ਹਾਏ ਜਾਣਗੇ। ਇਸ ਨਵੇਂ ਫੁਰਮਾਨ ਮੁਤਾਬਿਕ ਹੁਣ ਪੰਜਾਬ ਦੇ ਕੇਂਦਰੀ ਵਿਦਿਆਲਿਆਂ ਵਿੱਚ ਪੜ੍ਹਦੇ ਵਿਦਿਆਰਥੀ ਹੁਣ ਪੰਜਾਬੀ ਨਹੀਂ ਪੜ੍ਹ ਸਕਣਗੇ। 


ਭਾਸ਼ਾ ਸਬੰਧੀ ਜਾਰੀ ਹੋਇਆ ਫੁਰਮਾਨ

ਇਸ ਨਵੇਂ ਫੁਰਮਾਨ ਵਿਚ ਬੜੀ ਚਲਾਕੀ ਨਾਲ ਇਹ ਸ਼ਾਮਿਲ ਕੀਤਾ ਗਿਆ ਹੈ ਕਿ ਜੇ ਜਮਾਤ ਵਿਚ ਪੰਜਾਬੀ ਜਾਂ ਹੋਰ ਭਾਸ਼ਾ ਪੜ੍ਹਨ ਵਾਲੇ ਘੱਟੋ ਘੱਟ 15 ਵਿਦਿਆਰਥੀ ਹੋਣ ਉਨ੍ਹਾਂ ਨੂੰ ਤਾਂ ਹੀ ਇਸ ਭਾਸ਼ਾ ਦੀ ਜਮਾਤ ਦਿੱਤੀ ਜਾਵੇਗੀ ਤੇ ਇਹ ਜਮਾਤ ਵੀ ਸਕੂਲ ਦੇ ਸਮੇਂ ਵਿੱਚ ਨਹੀਂ ਬਲਕਿ ਸਕੂਲ ਦੇ ਸਮੇਂ ਤੋਂ ਬਾਅਦ ਵਾਧੂ ਸਮੇਂ ਵਿੱਚ ਲੱਗੇਗੀ।

1 ਅਪ੍ਰੈਲ ਨੂੰ ਜਾਰੀ ਹੋਏ ਇਸ ਫੁਰਮਾਨ ਦੀ ਨਕਲ ਅੱਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਫੁਰਮਾਨ ਦਾ ਕਾਫੀ ਵਿਰੋਧ ਹੋ ਰਿਹਾ ਹੈ ਤੇ ਇਸ ਨੂੰ ਖੇਤਰੀ ਭਾਸ਼ਾਵਾਂ 'ਤੇ ਭਾਰਤ ਦੀ ਕੇਂਦਰੀ ਹਕੂਮਤ ਦਾ ਇੱਕ ਵੱਡਾ ਹਮਲਾ ਸਮਝਿਆ ਜਾ ਰਿਹਾ ਹੈ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ