ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਪੰਜਾਬੀ ਫ਼ਿਲਮੀ ਜਗਤ ਦੇ ਖਿੜਵੇਂ ਚਿਹਰੇ ਇਕ ਮੰਚ ਉਤੇ

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਪੰਜਾਬੀ ਫ਼ਿਲਮੀ ਜਗਤ ਦੇ ਖਿੜਵੇਂ ਚਿਹਰੇ ਇਕ ਮੰਚ ਉਤੇ
New movie

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਪੰਜਾਬੀ ਫ਼ਿਲਮੀ ਜਗਤ ਦੇ ਖਿੜਵੇਂ ਚਿਹਰੇ ਇਕ ਮੰਚ ਉਤੇ..

ਅੰਮ੍ਰਿਤਸਰ ਟਾਈਮਜ਼ ਬਿਊਰੋ 

"ਕਲੀ ਜੋਟਾ" ਪੰਜਾਬੀ ਫ਼ਿਲਮ ਦਾ ਪਹਿਲਾ ਪੋਸਟਰ ਰਲੀਜ,

 ਸੁਰਾਂ ਦੇ ਬਾਦਸ਼ਾਹ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦਰਸ਼ਕਾਂ ਦੇ ਸਾਹਮਣੇ ਆਪਣੀ ਨਵੀਂ ਫ਼ਿਲਮ 'ਕਲੀ ਜੋਟਾ' ਰਾਹੀਂ ਇਕੱਠੇ ਰੂਬਰੂ ਹੋਣ ਜਾ ਰਹੇ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੇ ਜਾਣੇ ਪਹਿਚਾਣੇ ਅਤੇ ਸਭ ਤੋਂ ਪਿਆਰੇ ਚਿਹਰੇ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ  ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ  ਕਿਉਂਕੀ ਇਹ ਪਹਿਲਾਂ ਹੀ ਲੋਕਾਂ  ਦੇ ਦਿਲਾਂ ਉੱਤੇ ਰਾਜ ਕਰ ਰਹੇ ਹਨ ਉਮੀਦ ਹੈ ,ਇਨ੍ਹਾਂ ਦੀ ਆਉਣ ਵਾਲੀ ਇਹ ਫ਼ਿਲਮ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ  ਇਕ ਨਵਾਂ ਮੁਕਾਮ ਹਾਸਲ ਕਰੇਗੀ ।ਦੱਸਣਯੋਗ ਹੈ ਕਿ  ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਪਹਿਲੀ ਵਾਰ ਇਕੱਠੇ ਫ਼ਿਲਮ ਕਰ ਰਹੇ ਹਨ ਪੰਜਾਬੀ ਫਿਲਮੀ ਜਗਤ ਦੀਆਂ ਇਹ ਦੋਨੋਂ ਮਸ਼ਹੂਰ ਹਸਤੀਆਂ ਆਪਣੀਆਂ ਆਪਣੀਆਂ ਫ਼ਿਲਮਾਂ ਰਾਹੀਂ ਦਰਸ਼ਕਾਂ ਦਾ ਪਹਿਲਾ ਵੀ ਮਨੋਰੰਜਨ ਕਰ ਚੁੱਕੀਆਂ ਹਨ । ਨੀਰੂ ਬਾਜਵਾ ਪ੍ਰੋਡੇਕਸ਼ਨ ਦੀ ਦੇਖ ਰੇਖ ਵਿਚ ,ਨਿਰਦੇਸ਼ਕ ਵਿਜੈ ਕੁਮਾਰ ਅਰੌੜਾ,ਪ੍ਰੋਡਿਊਸਰ ਸਨੀ ਰਾਜ, ਵਰੁਣ ਅਰੌੜਾ ਅਤੇ ਸੰਤੋਸ਼ ਸੁਭਾਸ਼ ਥਾਈ  ਅਤੇ ਲਿਖਤੀ ਰੂਪ ਹਰਿੰਦਰ ਕੌਰ ਨੇ ਦਿੱਤਾ ਹੈ ਇਸ ਦਾ ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ। ਸ਼ੋਸ਼ਲ ਮੀਡੀਆ 'ਤੇ ਦਰਸ਼ਕਾਂ ਵੱਲੋ ਇਸ ਫ਼ਿਲਮ ਦੇ ਆਉਣ ਦੀਆਂ ਸ਼ੁੱਭ ਇੱਛਾਵਾਂ ਲਗਾਤਾਰ ਦਿੱਤੀਆ ਜਾਂ ਰਹੀਆਂ ਹਨ।