ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72 ਵੀ ਬਰਸੀ ਸਮੇਂ ਹੋਣਗੇ ਵਿਸ਼ੇਸ਼ ਸਮਾਗਮ

ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72 ਵੀ ਬਰਸੀ ਸਮੇਂ ਹੋਣਗੇ ਵਿਸ਼ੇਸ਼ ਸਮਾਗਮ

ਅੰਮ੍ਰਿਤਸਰ ਟਾਈਮਜ਼


ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):  ਗੁਰਦੁਆਰਾ “ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਫਰਿਜ਼ਨੋ, ਕੈਲੇਫੋਰਨੀਆਂ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72 ਵੀ ਬਰਸੀ ਸਮੇਂ ਵਿਸ਼ੇਸ਼ ਸਮਾਗਮ ਹੋਣਗੇ। ਜਿਸ ਸੰਬੰਧੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 10 ਜੂਨ 2022, ਦਿਨ ਸ਼ੁੱਕਰਵਾਰ ਨੂੰ ਅਖੰਡ-ਪਾਠ ਅਰੰਭ ਹੋਣਗੇ ਅਤੇ ਜਿੰਨਾਂ ਦੇ ਭੋਗ 12 ਜੂਨ 2022, ਦਿਨ ਐਤਵਾਰ ਨੂੰ ਪਾਏ ਜਾਣਗੇ। ਜਿਸ ਉਪਰੰਤ ਗੁਰਬਾਣੀ ਕੀਰਤਨ ਦਰਬਾਰ ਅਤੇ ਢਾਡੀ ਦਰਬਾਰ ਸਜਣਗੇ। ਇਸ ਸਮੇਂ ਗੁਰਮਤਿ ਵਿਚਾਰਾ ਵੀ ਹੋਣਗੀਆਂ। ਇਸ ਸਮੇਂ ਜਿੱਥੇ ਬੱਚਿਆਂ ਨੂੰ ਗੁਰ-ਇਤਿਹਾਸ ਅਤੇ ਗੁਰਬਾਣੀ ਨਾਲ ਹਮੇਸਾ ਵਾਂਗ ਜੋੜਿਆ ਜਾਵੇਗਾ। ਉੱਥੇ ਬੱਚਿਆਂ ਦੇ ਮੰਨੋਰੰਜਨ ਲਈ ਵੱਖ-ਵੱਖ ਤਰਾਂ ਦੀਆਂ ਖੇਡਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਜਿਸ ਦੌਰਾਨ ਬੱਚਿਆਂ ਲਈ ਝੂਲੇ ਅਤੇ ਪੰਗੂੜੇ ਆਦਿਕ ਰਾਈਡਾਂ ਵੀ ਲਾਈਆਂ ਜਾਣਗੀਆਂ। ਸਮਾਗਮ ਦੌਰਾਨ ਗੁਰੂ ਦੇ ਲੰਗਰਾਂ ਦੇ ਸਟਾਲ ਲੱਗਣਗੇ।  ਪ੍ਰਬੰਧਕਾਂ ਵਿੱਚੋਂ ਸ. ਸੁਹਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਦੇ ਇਸ ਵਿਸ਼ੇਸ਼ ਸਮਾਗਮ ਵਿੱਚ ਸਮੂੰਹ ਸੰਗਤਾਂ ਨੂੰ ਪਹੁੰਚਣ ਲਈ ਨਿਮਰਤਾ ਸਹਿੱਤ ਬੇਨਤੀ ਕੀਤੀ ਜਾਂਦੀ ਹੈ।  ਇਹ ਸਮਾਗਮ ਵਿੱਚ ਪਹੁੰਚਣ ਲਈ ਗੁਰੂਘਰ ਦਾ ਪਤਾ: 2630 N Locan Ave Fresno CA 93737 ਹੈ। ਹੋਰ ਵਧੇਰੇ ਜਾਣਕਾਰੀ ਲਈ ਪ੍ਰਬੰਧਕਾਂ ਨਾਲ ਫ਼ੋਨ ਨੰਬਰ: (559) 417-2275 ਰਾਹੀ ਸੰਪਰਕ ਕਰ ਸਕਦੇ ਹੋ।
ਫੋਟੋ: ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ।