ਕਾਂਗਰਸੀ ਆਗੂ ਦੀ ਬੇਸ਼ਰਮੀ; ਕਿਹਾ, "84 ਮੇਂ ਹੁਆ ਤੋ ਹੁਆ"
ਨਵੀਂ ਦਿੱਲੀ: ਜਿੱਥੇ ਅੱਜ ਭਾਰਤ ਦੇ ਸਿਆਸੀ ਰਹਿਨੁਮਾ ਬਰਤਾਨੀਆ ਤੋਂ ਜ਼ਲ੍ਹਿਆਂਵਾਲਾ ਬਾਗ ਦੇ ਗੋਲੀਕਾਂਡ ਲਈ ਮੁਆਫੀ ਦੀ ਵਾਰ-ਵਾਰ ਮੰਗ ਕਰਦੇ ਹਨ ਉੱਥੇ ਇਹਨਾਂ ਲੋਕਾਂ ਵੱਲੋਂ ਆਪਣੇ ਰਾਜ ਭਾਗ ਦੌਰਾਨ ਗੈਰ-ਹਿੰਦੂ ਕੌਮਾਂ 'ਤੇ ਕੀਤੇ ਜ਼ੁਲਮਾਂ ਲਈ ਇਹਨਾਂ ਨੂੰ ਕੋਈ ਸ਼ਰਮ ਨਹੀਂ ਮਹਿਸੂਸ ਹੁੰਦੀ ਹੈ। ਅਜਿਹੀ ਬੇਸ਼ਰਮੀ ਦਾ ਪ੍ਰਗਟਾਵਾ ਕਾਂਗਰਸ ਦੇ ਉੱਚ ਆਗੂ ਸੈਮ ਪਿਤ੍ਰੋਦਾ ਉਰਫ ਸੱਤਿਅਮ ਗੰਗਾਰਾਮ ਪਿਤ੍ਰੋਦਾ ਨੇ ਇੱਕ ਪੱਤਰਕਾਰ ਨਾਲ ਗੱਲ ਕਰਦਿਆਂ ਕੀਤਾ।
ਗੁਜਰਾਤੀ ਮੂਲ ਦੇ ਸੈਮ ਪਿਤ੍ਰੋਦਾ ਨੂੰ ਜਦੋਂ ਪੱਤਰਕਾਰ ਨੇ ਨਵੰਬਰ 1984 ਵਿੱਚ ਕਾਂਗਰਸ ਦੀ ਸਰਕਾਰ ਮੌਕੇ ਭਾਰਤੀ ਰਾਜ ਦੀ ਸ਼ਹਿ ਨਾਲ ਯੋਜਨਾਬੱਧ ਢੰਗ ਨਾਲ ਕੀਤੇ ਸਿੱਖ ਕਤਲੇਆਮ ਬਾਰੇ ਸਵਾਲ ਪੁੱਛਿਆ ਤਾਂ ਸੈਮ ਪਿਤ੍ਰੋਦਾ ਭੜਕ ਉੱਠਿਆ। ਸੈਮ ਪਿਤ੍ਰੋਦਾ ਨੇ ਕਿਹਾ, "ਅਬ ਕਿਆ ਹੈ 84 ਕਾ? ਬਾਤ ਤੋ ਕਰੀਏ ਆਪਨੇ ਕਿਆ ਕੀਆ 5 ਸਾਲ ਮੇਂ, ਉਸਕੀ ਬਾਤ ਕਰੀਏ, 84 ਮੇਂ ਹੁਆ ਤੋ ਹੁਆ।"
#WATCH Sam Pitroda: Ab kya hai '84 ka? Aapne kya kiya 5 saal mein, uski baat kariye. '84 mein hua to hua. Aapne kya kiya? You were voted to create jobs. You were voted to create 200 smart cities. Aapne wo bhi nahi kiya. Aapne kuch nahi kiya isliye aap yahan wahan gup lagate hain. pic.twitter.com/9SMMUW5Hll
— ANI (@ANI) May 9, 2019
ਨਵੰਬਰ 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਤੇ ਹਿੰਦੀ ਬੋਲਦਿਆਂ ਇਲਾਕਿਆਂ ਵਿਚ ਹੋਏ ਸਿੱਖ ਕਤਲੇਆਮ 'ਚ ਹਜ਼ਾਰਾਂ ਸਿੱਖਾਂ ਨੂੰ ਕਤਲ ਕੀਤਾ ਗਿਆ ਤੇ ਸਿੱਖ ਬੀਬੀਆਂ ਦੀ ਇੱਜ਼ਤ ਲੁੱਟੀ ਗਈ ਸੀ। ਇਹ ਸਾਰਾ ਵਹਿਸ਼ੀ ਕਾਰਾ ਭਾਰਤ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਸੀ ਤੇ ਉਸ ਤੋਂ ਬਾਅਦ ਇਸ ਕਾਰੇ ਨੂੰ ਅੰਜਾਮ ਦੇਣ ਵਾਲੇ ਆਗੂਆਂ ਨੂੰ ਭਾਰਤ ਵਿੱਚ ਵੱਡੇ ਸਿਆਸੀ ਰੁਤਬਿਆਂ ਨਾਲ ਨਵਾਜਿਆ ਗਿਆ। ਕਈ ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਮਗਰੋਂ ਇਸ ਸਾਲ ਭਾਰਤ ਦੀ ਇੱਕ ਅਦਾਲਤ ਨੇ ਮਹਿਜ਼ ਇੱਕ ਮੁੱਖ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਸਬੰਧਿਤ ਖ਼ਬਰ: ਸਿੱਖ ਕਤਲੇਆਮ ਮਾਮਲੇ 'ਚ ਕੁਰਸੀ ਦਾਤੇ ਗਾਂਧੀ ਪਰਿਵਾਰ ਦਾ ਇੱਕ ਵਾਰ ਫੇਰ ਪੱਖ ਪੂਰ ਗਿਆ ਕੈਪਟਨ
ਦੱਸ ਦਈਏ ਕਿ ਸੈਮ ਪਿਤ੍ਰੋਦਾ ਕਾਂਗਰਸ ਦਾ ਉੱਚ ਆਗੂ ਹੈ ਜੋ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵੇਲੇ ਸਰਕਾਰ ਵਿੱਚ ਅਹਿਮ ਅਹੁਦਿਆਂ 'ਤੇ ਤੈਨਾਤ ਰਿਹਾ। ਇਸ ਸਮੇਂ ਉਹ ਇੰਡੀਅਨ ਓਵਰਸੀਜ਼ ਕਾਂਗਰਸ ਦਾ ਪ੍ਰਧਾਨ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)