ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਅੰਗ ਨਹਿਰ ਵਿੱਚ ਸੁੱਟੇ

ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਅੰਗ ਨਹਿਰ ਵਿੱਚ ਸੁੱਟੇ
ਬੇਅਦਬੀ ਦੇ ਦੋਸ਼ੀਆਂ ਲਈ ਸਜ਼ਾਵਾਂ ਦੀ ਮੰਗ ਕਰਦੇ ਪ੍ਰਦਰਸ਼ਨ ਦੀ ਪੁਰਾਣੀ ਤਸਵੀਰ

ਜਲਾਲਾਬਾਦ: ਇੱਥੇ ਪਿੰਡ ਅਮੀਰ ਖਾਸ ਦੀ ਨਹਿਰ ਵਿੱਚੋਂ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਸੁੱਟੇ ਅੰਗ ਮਿਲੇ ਹਨ ਜਿਸ ਮਗਰੋਂ ਸਿੱਖਾਂ ਵਿੱਚ ਭਾਰੀ ਰੋਸ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਗਏ ਤਾਂ ਪਾਣੀ 'ਚ ਗੁਟਕਾ ਸਾਹਿਬ ਦੇ ਅੰਗ ਤੈਰ ਰਹੇ ਹਨ। ਅੰਗਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ ਸੰਭਾਲਣ 'ਤੇ ਪਤਾ ਲੱਗਾ ਕਿ ਇਹ ਜਪੁਜੀ ਸਾਹਿਬ ਦੇ ਗੁਟਕੇ ਦੇ ਅੰਗ ਹਨ। 

ਸਿੱਖ ਸੰਗਤਾਂ ਵੱਲੋਂ ਇਸ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਡੀਐੱਸਪੀ ਜਲਾਲਾਬਾਦ ਜਸਪਾਲ ਸਿੰਘ ਢਿੱਲੋਂ ਨੇ ਮੌਕੇ 'ਤੇ ਪਹੁੰਚ ਕੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।