ਕਸ਼ਮੀਰ ਵਿੱਚ ਐਸਐਮਐਸ ਭੇਜਣ 'ਤੇ ਪਾਬੰਦੀ ਹਟਾਉਣ ਮਗਰੋਂ ਦੁਬਾਰਾ ਫੇਰ ਪਾਬੰਦੀ ਲਾਈ

ਕਸ਼ਮੀਰ ਵਿੱਚ ਐਸਐਮਐਸ ਭੇਜਣ 'ਤੇ ਪਾਬੰਦੀ ਹਟਾਉਣ ਮਗਰੋਂ ਦੁਬਾਰਾ ਫੇਰ ਪਾਬੰਦੀ ਲਾਈ

ਸ਼੍ਰੀਨਗਰ: ਬੀਤੇ ਕੱਲ੍ਹ ਕਸ਼ਮੀਰ ਵਿੱਚ ਪੋਸਟਪੇਡ ਮੋਬਾਈਲ ਸੇਵਾਵਾਂ ਸ਼ੁਰੂ ਕਰਨ ਦੇ ਕੁੱਝ ਘੰਟਿਆਂ ਬਾਅਦ ਹੀ ਮੋਬਾਈਲ ਤੋਂ ਸੁਨੇਹੇ (ਐਸਐਮਐਸ) ਭੇਜਣ ਦੀਆਂ ਸੇਵਾਵਾਂ ਮੁੜ ਬੰਦ ਕਰ ਦਿੱਤੀਆਂ ਗਈਆਂ ਹਨ। 

ਬੀਤੇ ਕੱਲ੍ਹ 72 ਦਿਨਾਂ ਦੀ ਲੰਬੀ ਪਾਬੰਦੀ ਤੋਂ ਬਾਅਦ ਭਾਰਤ ਸਰਕਾਰ ਨੇ ਕਸ਼ਮੀਰ ਦੇ ਲੋਕਾਂ ਨੂੰ ਪੋਸਟਪੇਡ ਮੋਬਾਈਲ ਸੇਵਾਵਾਂ ਵਰਤਣ ਦੀ ਛੋਟ ਦਿੱਤੀ ਸੀ ਜਦਕਿ ਇੰਟਰਨੈਟ ਦੀ ਪਾਬੰਦੀ ਉਵੇਂ ਹੀ ਬਹਾਲ ਰੱਖੀ ਗਈ ਸੀ।

ਪਰ ਪੋਸਟਪੇਡ ਨੰਬਰ ਤੋਂ ਫੋਨ ਕਾਲ ਕਰਨ ਅਤੇ ਸੁਨੇਹਾ ਭੇਜਣ 'ਤੇ ਹਟਾਈ ਪਾਬੰਦੀ ਤੋਂ ਕੁੱਝ ਘੰਟੇ ਬਾਅਦ ਹੀ ਸੁਨੇਹੇ ਭੇਜਣ 'ਤੇ ਦੁਬਾਰਾ ਪਾਬੰਦੀ ਲਾ ਦਿੱਤੀ ਗਈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।