ਛੜੇ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਮੱਝ ਚੁੰਘ ਜੇ’ (ਬਜਟ 2022 ਦਾ ਵਿਸ਼ਲੇਸ਼ਣ)

ਛੜੇ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਮੱਝ ਚੁੰਘ ਜੇ’ (ਬਜਟ 2022 ਦਾ ਵਿਸ਼ਲੇਸ਼ਣ)

* ਬਜਟ ਵਿੱਚ ਆਮ ਜਨਤਾ ਨੂੰ ਮਿਲਿਆ ਬਹੁਤ ਵੱਡਾ ‘ਕੁਝ ਨਹੀਂ’!

ਵਿਸ਼ੇਸ਼ ਰਿਪੋਰਟ

2022 ਭਾਰਤੀ ਆਰਥਿਕਤਾ ਅਤੇ ਵਿਕਾਸ ਦੇ ਪੱਖ ਤੋਂ ਬਹੁਤ ਹੀ ਮਹੱਤਵਪੂਰਨ ਸਾਲ ਹੋਣ ਵਾਲਾ ਸੀਮੋਦੀ ਸਰਕਾਰ ਨੇ 2022 ਦੇ ਸੰਬੰਧ ਵਿੱਚ ਬਹੁਤ ਸਾਰੇ ਵਾਅਦੇ ਕੀਤੇ ਸਨ ਜੋ ਕਿ 2022 ਵਿੱਚ ਪੂਰੇ ਹੋਣੇ ਸਨਸਰਕਾਰ ਨੇ ਇਨ੍ਹਾਂ ਵਾਅਦਿਆਂ ਦੀ ਇੱਕ ਪੂਰੀ ਮੁਹਿੰਮ ਚਲਾਈ ਸੀ2022 ਅਨੇਕਾਂ ਸਰਕਾਰੀ ਸਕੀਮਾਂ ਪੂਰੀਆਂ ਹੋਣ ਵਾਲਾ ਸਾਲ ਸੀ ਕਿਹਾ ਗਿਆ ਸੀ ਕਿ 2022 ਤੱਕ ਹਰ ਭਾਰਤੀ ਨਾਗਰਿਕ ਨੂੰ ਘਰ ਮਿਲੇਗਾ ਹਰ ਘਰ ਤੱਕ ਪਾਣੀ ਪਹੁੰਚੇਗਾ ਹਰ ਪਿੰਡ ਵਿੱਚ 24x7 ਬਿਜਲੀ ਹੋਵੇਗੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ... ਇੱਥੋਂ ਤੱਕ ਕਿ ਇਹ ਵੀ ਆਖਿਆ ਗਿਆ ਕਿ 2022 ਤੱਕ ਬੁਲੇਟ ਟ੍ਰੇਨ ਵੀ ਆ ਜਾਵੇਗੀ ਅਤੇ ਹੋਰ ਵੀ ਬਹੁਤ ਕੁਝ ਕਿਉਂਕਿ 2022 ਵਿੱਚ ਇੱਕ ‘ਨਿਊ ਇੰਡੀਆ’ ਬਣੇਗਾ ਇਨ੍ਹਾਂ ਸਾਰੇ ਵਾਅਦਿਆਂ ਦੇ ਪੂਰੇ ਹੋਣ ਕਰਕੇ 2022 ਦੇ ਬਜਟ ਦੇ ਵਿੱਚ ਕੁਝ ਨਵੀਆਂ ਸਕੀਮਾਂ ਆਉਣ ਦੀ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਆਸ ਸੀਆਓ ਇੱਕ ਨਜ਼ਰ ਇਸ ਸਾਲ ਦੇ ਬਜਟ ਉੱਤੇ ਵੀ ਮਾਰੀਏ:

ਪਰ ਇਸ ਸਾਲ ਦੇ ਬਜਟ ਨੂੰ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਬਜਟ ਭਾਰਤ ਦੇ ਆਉਣ ਵਾਲੇ 25 ਸਾਲਾਂ ਦਾ ਖਾਕਾ (ਬਲੂ ਪ੍ਰਿੰਟ) ਹੈਵਿੱਤ ਮੰਤਰੀ ਨੇ ਇਸਦੇ ਚਾਰ ਅਹਿਮ ਨੁਕਤੇ ਦੱਸੇ1) ਪੀ. ਐੱਮ. ਗਤੀਸ਼ਕਤੀ 2) ਸੰਮਿਲਿਤ ਵਿਕਾਸ 3)ਊਰਜਾ ਪਰਿਵਰਤਨ ਅਤੇ ਜਲਵਾਯੂ ਕਾਰਜ 4) ਨਿਵੇਸ਼ਾਂ ਦਾ ਵਿੱਤੀ ਪ੍ਰਬੰਧ  

ਇਸ ਵਾਰ ਦੇ ਬਜਟ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸਰਕਾਰ ਬੇਰੁਜ਼ਗਾਰੀ ਵੱਲ ਬਿਲਕੁਲ ਵੀ ਧਿਆਨ ਨਹੀਂ ਦੇਣਾ ਚਾਹੁੰਦੀ ਸਗੋਂ ਕਿ ਇਸਨੂੰ ਵਧਾਉਣਾ ਚਾਹੁੰਦੀ ਹੈਭਾਰਤ ਦੇ ਪਿੰਡਾਂ ਦੇ ਬਹੁਤ ਸਾਰੇ ਲੋਕ ‘ਮਨਰੇਗਾ’ ਦੇ ਤਹਿਤ ਕੰਮ ਕਰਦੇ ਹਨ ਇਸ ਸਕੀਮ ਨਾਲ਼ ਪਿੰਡਾਂ ਦੇ ਆਮ ਲੋਕਾਂ, ਜਿਨ੍ਹਾਂ ਦੀ ਆਮਦਨ ਦੇ ਵਸੀਲੇ ਬਹੁਤ ਥੋੜੇ ਹਨ, ਨੂੰ ਬਹੁਤ ਲਾਭ ਹੁੰਦਾ ਸੀਪਰ ਇਸ ਵਾਰ ਦੇ ਬਜਟ ਵਿੱਚ ਮਨਰੇਗਾ ਸਕੀਮ ਦਾ ਬਜਟ ਪਿਛਲੇ ਸਾਲ ਦੇ ਮੁਕਾਬਲੇ 25 ਫ਼ੀਸਦੀ ਘਟਾ ਦਿੱਤਾ ਗਿਆਇਸਦੀ ਰਕਮ 98,000 ਕਰੋੜ ਤੋਂ ਘਟਾ ਕੇ 73,000 ਕਰੋੜ ਕਰ ਦਿੱਤੀ ਗਈ ਹੈ।

ਕਰੋਨਾ ਮਹਾਂਮਾਰੀ ਤੋਂ ਪਹਿਲਾਂ 2019 ਵਿੱਚ 3 ਕਰੋੜ ਲੋਕ ਭਾਰਤ ਵਿੱਚ ਬੇਰੁਜ਼ਗਾਰ ਸਨ ਅਤੇ 2 ਸਾਲ ਦੀ ਇਸ ਆਫਤ ਤੋਂ ਬਾਅਦ ਇਸ ਗਿਣਤੀ ਵਿੱਚ 1 ਕਰੋੜ ਦਾ ਵਾਧਾ ਹੋਇਆ ਹੈ The Economics Times ਅਨੁਸਾਰ ਤਾਂ ਇਸ ਸਾਲ ਬੇਰੁਜ਼ਗਾਰ ਲੋਕਾਂ ਦੀ ਗਿਣਤੀ 5.3 ਕਰੋੜ ਹੋ ਗਈ ਹੈ ਅਤੇ ਇਸ ਸਾਲ ਦੇ ਬਜਟ ਦਾ ਮੂੰਹ ਦੇਖ ਕੇ ਲੱਗਦਾ ਹੈ ਕਿ ਸਰਕਾਰ ਦਾ ਧਿਆਨ ਇਸ ਪਾਸੇ ਬਿਲਕੁਲ ਵੀ ਨਹੀਂ ਹੈ

ਇਸ ਤੋਂ ਇਲਾਵਾ ਖਾਦ ਵਸਤਾਂ ਦੀ ਸਬਸਿਡੀ ਵਿੱਚ ਵੀ 27 ਫ਼ੀਸਦੀ ਕਟੌਤੀ ਕੀਤੀ ਗਈ ਹੈਇਸਦੀ ਰਕਮ 2.99 ਕਰੋੜ ਤੋਂ ਘਟਾ ਕੇ 2.07 ਕਰੋੜ ਕਰ ਦਿੱਤੀ ਗਈਇਸ ਨਾਲ਼ ਦੇਸ਼ ਵਿੱਚ ਸਬਸਿਡੀ ਵਾਲਾ ਰਾਸ਼ਨ ਲੈਣ ਵਾਲੇ ਕਰੋੜਾਂ ਲੋਕ ਭੁੱਖਮਰੀ ਦੇ ਸ਼ਿਕਾਰ ਹੋਣ ਦਾ ਵੀ ਖ਼ਤਰਾ ਹੈ।

ਕਿਸਾਨਾਂ ਦੀ ਆਮਦਨ 2022 ਵਿੱਚ ਦੁੱਗਣੀ ਕਰਨ ਵਾਲੀ ਸਰਕਾਰ ਨੇ ਇਸ ਸਾਲ ਫ਼ਸਲਾਂ ਵਿੱਚ ਵਰਤੀਆਂ ਜਾਣ ਵਾਲਿਆਂ ਖਾਦਾਂ ਉੱਤੇ ਮਿਲਦੀ ਸਬਸਿਡੀ ਦੇ ਬਜਟ ਵਿੱਚ ਵੀ 25 ਫ਼ੀਸਦੀ ਦਾ ਕੱਟ ਮਾਰਿਆ ਹੈ

ਮੋਦੀ ਸਰਕਾਰ ਦਾ ਦਾਆਵਾ ਸੀ ਕਿ 2022 ਤੱਕ ਹਿੰਦੋਸਤਾਨ ਦੀ ਜੀ. ਡੀ. ਪੀ. ਦਾ 6 ਫ਼ੀਸਦੀ ਹਿੱਸਾ ਅਸੀਂ ਸਿੱਖਿਆ ਉੱਤੇ ਖ਼ਰਚ ਕਰਾਂਗੇਇਸ ਵਾਰ ਦੇ ਬਜਟ ਵਿੱਚ ਸਿੱਖਿਆ ਦੇ ਖੇਤਰ ਵਿੱਚ ਪਿਛਲੇ ਸਾਲ ਦੇ ਮੁਕਾਬਲੇ 11 ਫ਼ੀਸਦੀ ਵਾਧਾ ਕਰਕੇ ਇਸਦੀ ਰਕਮ 93, 224 ਕਰੋੜ ਤੋਂ 1,04,278 ਕਰੋੜ ਕਰ ਦਿੱਤੀ ਗਈ ਹੈਇਹ ਇੱਕ ਚੰਗਾ ਕਦਮ ਹੈ ਪਰ ਇਹ ਜੀ. ਡੀ. ਪੀ. ਦਾ 6 ਫ਼ੀਸਦੀ ਫਿਰ ਵੀ ਨਹੀਂ ਹੈ, ਇਹ ਮੁਸ਼ਕਿਲ ਨਾਲ਼ ਹੀ ਕੁੱਲ ਜੀ. ਡੀ. ਪੀ. ਦਾ ਕੇਵਲ 3 ਫ਼ੀਸਦ ਹਿੱਸਾ ਬਣਦਾ ਹੈਇਸ ਕਰਕੇ ਇਹ ਬਹੁਤ ਛੋਟਾ ਵਾਧਾ ਹੈ ਪਰ ਫਿਰ ਵੀ ਇਹ ਕਦਮ ਸਲਾਹੁਣਯੋਗ ਹੈ

ਇਸ ਵਾਰ ਦੇ ਹੀ ਬਜਟ ਵਿੱਚ ਸਰਕਾਰ ਨੇ ਇੱਕ ਡਿਜੀਟਲ ਯੂਨੀਵਰਸਿਟੀ ਸਥਾਪਿਤ ਕਰਨ ਦਾ ਵੀ ਪ੍ਰਸਤਾਵ ਪੇਸ਼ ਕੀਤਾ ਹੈਇਸ ਦੇ ਨਾਲ਼ ਹੀ one class ਤੋਂ one channel ਪ੍ਰਾਜੈਕਟ ਨੂੰ ਵਧਾਉਣ ਦੀ ਗੱਲ ਵੀ ਕੀਤੀ ਹੈ ਜਿਸ ਵਿੱਚ ਕੰਮ ਕਰਦੇ ਚੈਨਲਾਂ ਦੀ ਗਿਣਤੀ ਨੂੰ 12 ਤੋਂ ਵਧਾ ਕੇ 200 ਕਰਨ ਦਾ ਦਾਆਵਾ ਕੀਤਾ ਗਿਆ ਹੈਇਸ ਪ੍ਰਾਜੈਕਟ ਰਾਹੀਂ ਖੇਤਰੀ ਜ਼ੁਬਾਨਾਂ ਵਿੱਚ ਸਪਲੀਮੈਂਟਰੀ ਸਿੱਖਿਆ ਦਿੱਤੀ ਜਾਵੇਗੀ, ਜਿਸ ਪਿੱਛੇ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ਼ ਕਰੋਨਾ ਕਾਲ ਵਿੱਚ ਸਿੱਖਿਆ ਦੇ ਹੋਏ ਨੁਕਸਾਨ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ

ਸਿੱਖਿਆ ਤੋਂ ਬਾਅਦ ਜੋ ਦੂਜਾ ਸਭ ਤੋਂ ਅਹਿਮ ਖੇਤਰ ਹੈ, ਜੋ ਦੇਸ਼ ਦੀ ਅਵਾਮ ਨੂੰ ਮੁਫ਼ਤ ਵਿੱਚ ਦੇਣਾ ਹਰ ਲੋਕਤੰਤਰੀ ਸਰਕਾਰ ਦਾ ਫ਼ਰਜ਼ ਹੁੰਦਾ ਹੈ, ਉਹ ਹੈ ਸਿਹਤ ਦਾ ਖੇਤਰਸਿਹਤ ਦੇ ਖੇਤਰ ਵਿੱਚ ਵੀ ਇਸ ਵਾਰ ਮਾਮੂਲੀ ਵਾਧਾ ਹੋਇਆ ਹੈ ਜੋ ਕਿ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ ਕੇਵਲ 0.23 ਫ਼ੀਸਦ ਹੈਪਰ ਜੋ ਪੈਸਾ ਮੈਡੀਕਲ ਅਤੇ ਪਬਲਿਕ ਹੈਲਥ ਵਿੱਚ ਖ਼ਰਚਿਆ ਜਾ ਰਿਹਾ ਹੈ, ਉਸ ਵਿੱਚ ਤਕਰੀਬਨ 45 ਫ਼ੀਸਦ ਦੀ ਕਟੌਤੀ ਕੀਤੀ ਗਈ ਹੈਜਿਸ ਪਿੱਛੇ ਸਰਕਾਰ ਦਾ ਕਹਿਣਾ ਹੈ ਕਿ ਕੋਵਿਡ-19 ਦੀ ਵੈਕਸੀਨ ਉੱਤੇ ਜੋ ਖ਼ਰਚ ਪਿਛਲੇ ਵਰ੍ਹੇ ਹੋਇਆ ਹੈ ਹੁਣ ਉਸਦੀ ਜ਼ਰੂਰਤ ਨਹੀਂ ਹੈਇਸਦੇ ਨਾਲ਼ ਹੀ ਸਿਹਤ ਦੇ ਖੇਤਰ ਵਿੱਚ ਇੱਕ ਹੋਰ ਵਿਸ਼ੇਸ਼ ਪ੍ਰਾਜੈਕਟ, ਨੈਸ਼ਨਲ ਟੈਲੀ ਮੈਂਟਲ ਹੈਲਥ ਪ੍ਰੋਗਰਾਮ, ਨੂੰ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਜਿਸ ਰਾਹੀਂ ਲੋਕਾਂ ਦੀਆਂ ਮਾਨਸਿਕ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾਇਸ ਵਿੱਚ 23 ਤੋਂ ਜ਼ਿਆਦਾ ਟੈਲੀ ਮੈਂਟਲ ਹੈਲਥ ਸੈਂਟਰ ਸਥਾਪਿਤ ਕੀਤੇ ਜਾਣਗੇ

ਸੁਰੱਖਿਆ ਦੇ ਬਜਟ ਵਿੱਚ 9.8 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈਅਤੇ ਸਭ ਤੋਂ ਮਹੱਤਵਪੂਰਨ ਗੱਲ ਕਿ ਇਸ ਵਾਰ ਸਪੋਰਟਸ ਦੇ ਬਜਟ ਵਿੱਚ ਵੀ 305 ਕਰੋੜ ਦਾ ਵਾਧਾ ਕੀਤਾ ਗਿਆ ਹੈਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਵਾਧਾ ਟੋਕੀਓ ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੇ ਕੀਤੇ ਸ਼ਾਨਦਾਰ ਪ੍ਰਦਰਸ਼ਨ ਕਾਰਣ ਹੋਇਆ ਹੈਕਾਰਨ ਚਾਹੇ ਜੋ ਵੀ ਹੋਵੇ ਪਰ ਇਹ ਇੱਕ ਚੰਗਾ ਕਦਮ ਸਾਬਿਤ ਹ੍ ਸਕਦਾ ਹੈ ਜੇਕਰ ਇਸ ਨੂੰ ਅਮਲ ਵਿੱਚ ਵੀ ਸਹੀ ਢੰਗ ਨਾਲ਼ ਲਿਆਂਦਾ ਜਾਵੇ

ਹਰ ਸਾਲ, ਹਰ ਦੇਸ਼, ਹਰ ਬਜਟ ਵਿੱਚ ਸਭ ਤੋਂ ਮਹੱਤਵਪੂਰਨ ਵਿਸ਼ਾ ਹੁੰਦਾ ਹੈ ਕਿ ਆਮ ਆਦਮੀ ਨੂੰ ਕੀ ਮਿਲਿਆਆਮ ਆਦਮੀ, ਜਿਸਨੂੰ ਮਿਡਲ ਕਲਾਸ ਜਾਂ ਮੱਧ-ਵਰਗ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈਇਸ ਵਾਰ ਦੇ ਬਜਟ ਵਿੱਚ ਮੱਧ-ਵਰਗੀ ਤਨਖ਼ਾਹਦਾਰਾਂ ਅਤੇ ਆਮ ਲੋਕਾਂ ਨੂੰ ਬਹੁਤ ਵੱਡਾ ‘ਕੁਝ ਨਹੀਂ’ ਮਿਲਿਆ ਹੈਆਮ ਲੋਕਾਂ ਨੂੰ ਇਹ ਆਸ ਹੁੰਦੀ ਹੈ ਕਿ ਸ਼ਾਇਦ ਇਸ ਸਾਲ ਟੈਕਸ ਦਰਾਂ ਘੱਟ ਹੋ ਜਾਣ ਜਾਂ ਮਹਿੰਗਾਈ ਘੱਟ ਹੋਵੇਗੀ ਤਾਂ ਥੋੜੀ ਰਾਹਤ ਮਿਲੇਗੀਪਰ ਇਸ ਵਾਰ ਦੇ ਬਜਟ ਵਿੱਚ ਇੱਕ ਆਮ ਨਾਗਰਿਕ ਨੂੰ ‘ਕੁਝ ਨਹੀਂ’ ਮਿਲਿਆਇਸ ਕਰਕੇ ਲੋਕਾਂ ਵਿੱਚ ਬਹੁਤ ਨਿਰਾਸ਼ਾ ਹੈਇੱਥੋਂ ਤੱਕ ਕਿ ਸਰਕਾਰ ਦਾ ਧਿਆਨ ਮੱਧ-ਵਰਗ ਵੱਲ ਕਰਾਉਣ ਵਾਸਤੇ ਟਵਿਟਰ ਉੱਤੇ #middleclass ਟ੍ਰੈਂਡ ਕੀਤਾ ਗਿਆ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਉੱਤੇ ਮੀਮ ਵੀ ਬਣਾਏ

ਮਹਾਂਮਾਰੀ ਦੌਰਾਨ ਕਈ ਅਰਥਸ਼ਾਸਤਰੀਆਂ ਦਾ ਕਹਿਣਾ ਸੀ ਕਿ ਜੇਕਰ ਅਸੀਂ ਆਪਣੀ ਆਰਥਿਕਤਾ ਨੂੰ ਮੁੜ ਖੜੀ ਕਰਕੇ ਵਿਕਾਸ ਦੇ ਰਾਹ ‘ਤੇ ਤੋਰਨਾ ਹੈ ਤਾਂ ਮਿਡਲ ਕਲਾਸ ਜਾਂ ਮੱਧ-ਵਰਗ ਉੱਤੇ ਵਿਸ਼ੇਸ਼ ਧਿਆਨ ਦੇਣਾ ਪਵੇਗਾ ਕਿਉਂਕਿ ਜੇਕਰ ਮਿਡਲ ਕਲਾਸ ਕੋਲ਼ ਪੈਸਾ ਹੋਵੇਗਾ ਤਾਂ ਹੀ ਉਹ ਖ਼ਰਚ ਕਰੇਗਾ ਅਤੇ ਤਾਂ ਹੀ ਉਹ ਜਿਣਸਾਂ ਦੀ ਖ਼ਪਤ ਕਰੇਗਾਜਿਸ ਨਾਲ਼ ਪੈਦਾਵਾਰ ਦੀ ਲੋੜ ਪਵੇਗੀ ਅਤੇ ਇਸੇ ਤਰ੍ਹਾਂ ਇਹ ਚੱਕਰ ਪੂਰਾ ਘੁੰਮ ਸਕੇਗਾਪਰ ਮੋਦੀ ਸਰਕਾਰ ਦਾ ਇਸ ਵੱਲ ਕੋਈ ਖ਼ਾਸ ਧਿਆਨ ਨਹੀਂ ਹੈ ਇੱਕ ਪੱਤਰਕਾਰ ਦੇ ਇਸ ਬਾਰੇ ਸਵਾਲ ਕਰਨ ਉੱਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੈਂ ਪਿਛਲੇ ਦੋ ਸਾਲਾਂ ਤੋਂ ਮਿਡਲ ਕਲਾਸ ਦੇ ਟੈਕਸ ਦਾ ਇੱਕ ਪੈਸਾ ਵੀ ਨਹੀਂ ਵਧਾਇਆ ਹੈਭਾਵ ਕਿ ਜੇਕਰ ਘਟਾਇਆ ਨਹੀਂ ਤਾਂ ਵਧਾਇਆ ਵੀ ਤਾਂ ਨਹੀਂਇਸ ਕਰਕੇ ਮਿਡਲ ਕਲਾਸ ਨੂੰ ਇਸ ਵਿੱਚ ਖੁਸ਼ ਹੋਣਾ ਚਾਹੀਦਾ ਹੈਇਸ ਬਿਆਨ ਨਾਲ਼ ਬਹੁਤੇ ਸਰਕਾਰ ਦੇ ਹਿਮਾਇਤੀ ਅਤੇ ਬਹੁਤੇ ਆਮ ਲੋਕ ਸਹਿਮਤ ਵੀ ਹੋਣਗੇ ਕਿਉਂਕਿ ਇਹ ਗੱਲ ਉੱਪਰੋਂ-ਉੱਪਰੋਂ ਦੇਖਣ ਨੂੰ ਠੀਕ ਲੱਗਦੀ ਹੈਪਰ ਜੇਕਰ ਦੇਖਿਆ ਜਾਵੇ ਤਾਂ ਪਿਛਲੇ ਇੱਕ ਸਾਲ ਵਿੱਚ ਮਹਿੰਗਾਈ ਕਿੰਨੀ ਵਧੀ ਹੈਪੈਟਰੋਲ, ਡੀਜ਼ਲ ਦੇ ਨਾਲ਼-ਨਾਲ਼ ਖਾਣ-ਪੀਣ ਵਾਲੀਆਂ ਚੀਜ਼ਾਂ, ਜਿੰਨ੍ਹਾਂ ਵਿੱਚ ਫਲ, ਸਬਜ਼ੀਆਂ ਤੋਂ ਇਲਾਵਾ ਸਰੋਂ ਅਤੇ ਹੋਰ ਖਾਣਾ ਬਣਾਉਣ ਵਾਲੇ ਤੇਲ ਵੀ ਸ਼ਾਮਿਲ ਹਨ, ਦੇ ਭਾਅ ਤਾਂ ‘ਬੁਲੇਟ ਟ੍ਰੇਨ’ ਦੀ ਰਫ਼ਤਾਰ ਨਾਲ਼ ਵਧੇ ਹਨ ਅਤੇ ਟੈਕਸ ਦੀ ਸਲੈਬ ਓਥੇ ਹੀ ਹੈਕਹਿਣ ਦਾ ਭਾਵ ਸਰਕਾਰ ਪਹਿਲਾਂ ਤਾਂ ਚੀਜ਼ਾਂ ਉੱਤੇ ਟੈਕਸ ਲਗਾ ਕੇ ਆਮ ਆਦਮੀ ਨੂੰ ਲੁੱਟਦੀ ਹੈ ਫਿਰ ਉਸਦੀ ਆਮਦਨ ਉੱਤੇ ਵੱਖਰਾ ਟੈਕਸ ਲੱਗਦਾ ਹੈਲੋਕਾਂ ਦੇ ਪੈਸੇ ਦੀ ਕਦਰ ਦਿਨ-ਬ-ਦਿਨ ਘਟਦੀ ਜਾ ਰਹੀ ਹੈਚੀਜ਼ਾਂ ਦੇ ਭਾਅ ਦਿਨ-ਬ-ਦਿਨ ਵੱਧਦੇ ਜਾ ਰਹੇ ਹਨਆਮਦਨ ਓਥੇ ਦੀ ਓਥੇ ਹੀ ਖੜੀ ਹੈ

ਵਿੱਤ ਮੰਤਰੀ ਦੇ ਬਿਆਨ ਤੋਂ ਅਤੇ ਇਸ ਪੇਸ਼ ਹੋਏ ਬਜਟ ਤੋਂ ਤਾਂ ਇਹੀ ਲੱਗਦਾ ਹੈ ਕਿ ਸਰਕਾਰ ਲੋਕਾਂ ਨੂੰ ਜਾਂ ਤਾਂ ਮੂਰਖ ਸਮਝਦੀ ਹੈ ਜਾਂ ਫਿਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਿਛਲੀ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਕਾਰਪੋਰੇਟਾਂ ਦੇ ਟੈਕਸ ਵਿੱਚ ਕਟੌਤੀ ਕੀਤੀ ਗਈ ਹੈਇਸ ਤੋਂ ਸਰਕਾਰ ਦੀ ਨੀਅਤ ਅਤੇ ਨੀਤੀ ਦੋਨੋਂ ਜ਼ਾਹਿਰ ਹੋ ਜਾਂਦੀਆਂ ਹਨ ਕਿ ਇਹ ਸਰਕਾਰ ਕਾਰਪੋਰੇਟਾਂ ਦੇ ਘਰ ਭਰਨ ਦੀ ਚਾਹਵਾਨ ਹੈਆਮ ਲੋਕਾਂ  ਦੀ ਜੇਬ ਵਿੱਚੋਂ ਪੈਸਾ ਖਿੱਚ ਕੇ ਇਹ ਕਾਰਪੋਰੇਟਾਂ ਨੂੰ ਦੇਣਾ ਚਾਹੁੰਦੀ ਹੈਇਸ ਨਾਲ਼ ਸਾਡਾ ਦੇਸ਼ ਇੱਕ ਬਹੁਤ ਗੰਭੀਰ ਆਰਥਿਕ ਸੰਕਟ ਵਿੱਚ ਫਸ ਸਕਦਾ ਹੈ

ਇਸ ਵਾਰ ਦੇ ਬਜਟ ਵਿੱਚ ਕ੍ਰਿਪਟੋ ਕਰੰਸੀ ਉੱਤੇ ਕਾਫ਼ੀ ਧਿਆਨ ਕੇਂਦਰਿਤ ਕੀਤਾ ਗਿਆਕ੍ਰਿਪਟੋ ਕਰੰਸੀ ਨਾਲ਼ ਵਪਾਰ ਕਰਨ ਵਾਲੇ ਲੋਕਾਂ ਨੂੰ ਬਹੁਤ ਵੱਡਾ ਝਟਕਾ ਮਿਲਿਆ ਕਿਉਂਕਿ ਸਰਕਾਰ ਨੇ ਕ੍ਰਿਪਟੋ ਕਰੰਸੀ ਨਾਲ਼ ਕੀਤੇ ਵਪਾਰ ਵਿੱਚ ਹੋਏ ਮੁਨਾਫ਼ੇ ਉੱਤੇ 30 ਪ੍ਰਤੀਸ਼ਤ ਟੈਕਸ ਲਾਗੂ ਕੀਤਾ ਹੈਸਰਕਾਰ ਦਾ ਇਹ ਵੀ ਕਹਿਣਾ ਹੈ ਕਿ RBI ਇੱਕ ਡਿਜੀਟਲ ਰੁਪਇਆ ਜਾਰੀ ਕਰੇਗੀਹਾਲਾਂਕਿ ਭਾਰਤ ਕੋਈ ਪਹਿਲਾ ਦੇਸ਼ ਨਹੀਂ ਹੈ ਜੋ ਆਪਣੇ ਦੇਸ਼ ਦੀ ਕਰੰਸੀ ਨੂੰ ਡਿਜੀਟਲ ਬਣਾ ਰਿਹਾ ਹੈ ਪਰ ਕ੍ਰਿਪਟੋ ਕਰੰਸੀ ਇਸਤੇਮਾਲ ਕਰਨ ਵਾਲਿਆਂ ਦਾ ਇਹ ਮਤ ਹੈ ਕਿ ਕ੍ਰਿਪਟੋ ਕਰੰਸੀ ਸਰਕਾਰੀ ਕਰਕੇ ਇਸ ਉੱਤੇ ਟੈਕਸ ਲਗਾਉਣਾ ਕ੍ਰਿਪਟੋ ਕਰੰਸੀ ਦੇ ਬੁਨਿਆਦੀ ਸੰਕਲਪ ਦੇ ਖ਼ਿਲਾਫ਼ ਹੈਜਿਸ ਮੁਤਾਬਿਕ ਇਹ ਕਰੰਸੀ ਕਿਸੇ ਵੀ ਸਰਕਾਰ ਦੇ ਅਧੀਨ ਨਹੀਂ ਹੋ ਸਕਦੀਇਸਦੇ ਨਾਲ਼ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਸਿਰਫ਼ ਮੁਨਾਫ਼ੇ ਉੱਤੇ ਟੈਕਸ ਲਗਾ ਰਹੀ ਹੈ ਪਰ ਜੇਕਰ ਨੁਕਸਾਨ ਹੁੰਦਾ ਹੈ ਤਾਂ ਆਮ ਆਦਮੀ ਦਾ ਹੋਵੇਗਾਕ੍ਰਿਪਟੋ ਕਰੰਸੀ ਦਾ ਮੁੱਦਾ ਇਸ ਬਜਟ ਨੇ ਹੋਰ ਵੀ ਵਿਵਾਦੀ ਬਣਾ ਦਿੱਤਾ ਹੈ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਇਸਨੂੰ ਕਾਨੂੰਨੀ ਤੌਰ ’ਤੇ ਵਾਜਿਬ ਨਹੀਂ ਮੰਨ ਰਹੀ ਪਰ ਦੂਜੇ ਪਾਸੇ ਇਸ ਉੱਤੇ ਟੈਕਸ ਲਗਾ ਰਹੀ ਹੈਜਿਸ ਕਰਕੇ ਸਾਫ਼-ਸਾਫ਼ ਇਹ ਲੱਗਦਾ ਹੈ ਕਿ ਸਰਕਾਰ ਦੀ ਮਨਸ਼ਾ ਆਮ ਲੋਕਾਂ ਨੂੰ ਲੁੱਟਣ ਦੀ ਹੈ

ਇਸ ਵਾਰ ਦਾ ਬਜਟ ਵੀ ਵਾਅਦਿਆਂ ਤੋਂ ਖ਼ਾਲੀ ਨਹੀਂ ਗਿਆਭਾਰਤ ਵਿੱਚ ਵੀ ਈ-ਪਾਸਪੋਰਟ ਲਾਗੂ ਕਰਨ ਦਾ ਐਲਾਨ ਇਸ ਵਾਰ ਹੋਇਆ ਹੈਇਹ ਪਾਸਪੋਰਟ ਪਹਿਲਾਂ ਵੀ ਕਈ ਮੁਲਕਾਂ ਚੱਲ ਰਹੇ ਹਨ ਜਿਨ੍ਹਾਂ ਵਿੱਚ ਇੱਕ ਕਿਸਮ ਦੀ ਇਲੈਕਟ੍ਰਾਨਿਕ ਚਿੱਪ ਲੱਗੀ ਹੋਈ ਹੁੰਦੀ ਹੈ

ਇਸ ਸਾਲ 5G ਸਪੈਕਟ੍ਰਮ ਦੀ ਵੀ ਨਿਲਾਮੀ ਹੋਵੇਗੀ ਇਹ ਐਲਾਨ ਵੀ ਬਜਟ ਪੇਸ਼ ਕਰਨ ਦੇ ਦੌਰਾਨ ਹੀ ਹੋਇਆਇਸ ਸਾਲ ਕੀਤਾ ਗਿਆ ਸਭ ਤੋਂ ਵੱਡਾ ਵਾਅਦਾ ਇਹ ਹੈ ਕਿ 2025 ਤੱਕ ਭਾਰਤ ਦੇ ਸਾਰੇ ਪਿੰਡਾਂ ਨੂੰ ਓਪਟੀਕਲ ਫਾਈਬਰ ਇੰਟਰਨੈਟ ਨਾਲ਼ ਜੋੜਿਆ ਜਾਵੇਗਾ। ਦੇਖਿਆ ਜਾਵੇ ਤਾਂ ਇਸ ਬਜਟ ਵਿੱਚ ਕੁਝ ਵੀ ਨਵਾਂ ਨਹੀਂ ਹੈ ਇਸ ਵਾਰ ਵੀ ਸਿਰਫ਼ ਸ਼ਬਦ ਨਵੇਂ ਵਰਤੇ ਗਏ ਹਨਪਿਛਲੀ ਵਾਰ ਵੀ ਸਰਕਾਰ ਨੇ ਕਿਹਾ ਸੀ ਕਿ ਅਸੀਂ infrastructure ਉੱਤੇ ਖ਼ਰਚ ਕਰ ਰਹੇ ਹਾਂ ਅਤੇ ਸਰਕਾਰ ਨੇ 100 ਲੱਖ ਕਰੋੜ infrastructure ਉੱਤੇ ਖ਼ਰਚ ਕਰਨ ਦੀ ਗੱਲ ਕੀਤੀ ਸੀ ਪਿਛਲੇ ਬਜਟ ਵਿੱਚ ਐਲਾਨੀਆਂ ਗਈਆਂ 100 ਸਮਾਰਟ ਸਿਟੀਜ਼ ਇਸ ਵਾਰ ਦੇ ਬਜਟ ਵਿੱਚ ਗ਼ਾਇਬ ਹੀ ਰਹੀਆਂਹਰ ਵਾਰ ਕੀਤੇ ਜਾਂਦੇ ਵਾਅਦਿਆਂ ਨੂੰ ਸਰਕਾਰ ਅਗਲੇ ਸਾਲ ਗੋਲ ਕਰਕੇ ਉਹੀ ਗੱਲਾਂ ਹੋਰ ਸ਼ਬਦਾਂ ਵਿੱਚ ਆਖ ਜਾਂਦੀ ਹੈਮਿਸ਼ਨ 2022 ਵਿੱਚ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਵਿੱਚੋਂ ਕੋਈ ਇੱਕ ਵੀ ਪੂਰਾ ਨਹੀਂ ਕੀਤਾ ਗਿਆ

ਕਿਹਾ ਗਿਆ ਸੀ ਕਿ ਸਾਲ 2022 ਤੱਕ ਹਰ ਭਾਰਤੀ ਨਾਗਰਿਕ ਕੋਲ਼ ਆਪਣਾ ਪੱਕਾ ਘਰ ਹੋਵੇਗਾਆਲਮ ਇਹ ਹੈ ਕਿ ਘਰ ਤਾਂ ਦੂਰ ਦੀ ਗੱਲ ਹੈ ਲੋਕਾਂ ਕੋਲ਼ ਝੁੱਗੀ ਛੱਤਣ ਖ਼ਾਤਰ ਜਗ੍ਹਾ ਤੱਕ ਨਹੀਂ ਹੈ ਅਤੇ ਇਸ ਸਾਲ ਚੋਣਾਂ ਦੇ ਮੁੱਦਿਆਂ ਅਤੇ ਬਜਟ ਵਿੱਚ ਇਸ ਬਾਰੇ ਕੋਈ ਗੱਲ ਨਹੀਂ ਹੈਇਸ ਸਰਕਾਰ ਨੇ ਆਪਣਾ ਇਹ ਪੈਂਤੜਾ ਬਣਾ ਲਿਆ ਹੈ ਕਿ ਮਸਲੇ ਬਾਰੇ ਗੱਲ ਨਾ ਕਰੋ ਤਾਂ ਕਿ ਮਸਲਾ ਗ਼ਾਇਬ ਹੋ ਜਾਵੇਇਸ ਵਾਰ ਦੇ ਬਜਟ ਵਿੱਚ ਪੁਰਾਣੇ ਕੰਮ ਨਵੇਂ ਸ਼ਬਦਾਂ ਵਿੱਚ ਪੇਸ਼ ਕਰਕੇ ਸਰਕਾਰ ਇੱਕ ਵਾਰ ਫੇਰ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਵਿੱਚ ਹੈ ਅਤੇ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕੇ ਮੀਡੀਆ ਚੈਨਲ ਬਿਨਾਂ ਪੜ੍ਹੇ, ਬਿਨਾਂ ਜਾਣੇ ਬਜਟ ਦੀ ਵਾਹ-ਵਾਹੀ ਕਰਨ ਵਿੱਚ ਜੁਟੇ ਹੋਏ ਹਨ

water.org ਨਾਮ ਦੀ ਇੱਕ ਅੰਤਰਰਾਸ਼ਟਰੀ ਸੰਸਥਾ ਦਾ ਕਹਿਣਾ ਹੈ ਕਿ ਅੱਜ ਵੀ ਭਾਰਤ ਵਿੱਚ 9.1 ਕਰੋੜ ਲੋਕ ਸਾਫ਼ ਪੀਣ ਵਾਲੇ ਪਾਣੀ ਤੋਂ ਵਾਂਝੇ ਹਨ ਅਤੇ ਦੇਸ਼ ਦੀ 15 ਪ੍ਰਤੀਸ਼ਤ ਆਬਾਦੀ ਕੋਲ਼ ਸ਼ੌਚ ਵਾਸਤੇ ਸਾਫ਼ ਸੁਥਰੀ ਥਾਂ ਨਹੀਂ ਹੈ ਅਤੇ ਇਹ ਲੋਕ ਖੁੱਲੀਆਂ ਥਾਵਾਂ ਨੂੰ ਹੀ ਸ਼ੌਚ ਵਾਸਤੇ ਵਰਤਦੇ ਹਨਮੋਦੀ ਸਰਕਾਰ ਦਾ ਮਿਸ਼ਨ 2022 ਦਾ ਇਹ  ਏਜੰਡਾ ਵੀ ਫੇਲ੍ਹ ਸਾਬਿਤ ਹੋਇਆ 

ਜਿੱਥੋਂ ਤੱਕ 24x7 ਬਿਜਲੀ ਦਾ ਸਵਾਲ ਹੈ ਤਾਂ ਸਰਕਾਰੀ ਅੰਕੜਿਆਂ ਅਤੇ ਰਿਪੋਰਟਾਂ ਵਿੱਚ ਭਾਵੇਂ 2018-19 ਤੋਂ ਹੀ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਭਾਰਤ ਦੇ ਹਰੇਕ ਕੋਨੇ ਵਿੱਚ ਬਿਜਲੀ ਪਹੁੰਚ ਗਈ ਹੈਪਰ ਸੱਚਾਈ ਅਸੀਂ ਸਭ ਜਾਣਦੇ ਹਾਂ ਕਿ ਪੂਰਬ-ਉੱਤਰ ਵੱਲ ਦੇ ਬਹੁਤ ਸਾਰੇ ਪਿੰਡਾਂ ਵਿੱਚ ਸਿਰਫ਼ ਬਿਜਲੀ ਵਾਲੇ ਮੀਟਰ ਪਹੁੰਚੇ ਹਨ, ਬਿਜਲੀ ਨਹੀਂ ਜੇਕਰ ਪੰਜਾਬ ਨੂੰ ਹੀ ਦੇਖ ਲਈਏ ਤਾਂ ਬਿਜਲੀ ਦੇ ਲੱਗਦੇ ਕੱਟ ਤਾਂ ਜਿਵੇਂ ਸਾਡੇ ਆਮ ਜੀਵਨ ਦਾ ਹੀ ਹਿੱਸਾ ਹਨ ਤੇ ਪਿੰਡਾਂ ਵਿੱਚ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਬਿਜਲੀ ਨਹੀਂ ਆਵੇਗੀ ਤਾਂ ਉਹਨਾਂ ਨੇ ਆਪਣੇ ਦਿਨ ਦੇ ਕੰਮਾਂ ਨੂੰ ਉਸ ਹਿਸਾਬ ਨਾਲ਼ ਵੰਡਿਆ ਹੁੰਦਾ ਹੈ। ਕਿਸਾਨਾਂ ਦੀ ਜੋ ਆਮਦਨ ਦੁੱਗਣੀ ਹੋਈ ਹੈ ਉਸ ਬਾਰੇ ਤਾਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੇ ਖੁਦ ਹੀ ਬਹੁਤ ਵਿਸ਼ਲੇਸ਼ਣ ਕਰ ਦਿੱਤਾ ਸੀ ਉੱਪਰੋਂ ਇਸ ਵਾਰ ਫ਼ਸਲਾਂ ਵਿੱਚ ਵਰਤੀਆਂ ਜਾਣ ਵਾਲੀਆਂ ਖਾਦਾਂ ਦੀ ਸਬਸਿਡੀ ਵਿੱਚ ਹੋਈ ਕਟੌਤੀ, ਖੇਤੀਬਾੜੀ ਅਤੇ ਕਿਸਾਨ ਨੂੰ ਹੋਰ ਵੀ ਸੰਕਟ ਵਿੱਚ ਪਾ ਦੇਵੇਗੀ

ਮੁੱਕਦੀ ਗੱਲ ਇਹ ਹੈ ਕਿ ਇਸ ਸਾਲ ਦੇ ਬਜਟ ਵਿੱਚ ਸਰਕਾਰ ਵੱਲੋਂ ਕੀਤੇ ਵਾਅਦਿਆਂ ਵਿੱਚ ਵੀ ਸਿਰਫ਼ ਝੂਠ ਦਿਸਦਾ ਹੈ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਦੇਸ਼ ਦੀ ਆਮ ਜਨਤਾ ਸਰਕਾਰ ਦਾ ਜੇਠ ਬਣੀ ਬੈਠੀ ਹੈ ਜਿਸ ਵੱਲੋਂ ਸਰਕਾਰ ਨੇ ਘੁੰਡ ਕੱਢਿਆ ਹੋਇਆ ਹੈਕਾਰਪੋਰੇਟਾਂ ਨਾਲ਼ ਦਿਉਰਾਂ ਵਾਲਾ ਵਤੀਰਾ ਹੈ ਕਿ ‘ਛੜੇ ਜੇਠ ਨੂੰ ਲੱਸੀ ਨੀ ਦੇਣੀ, ਦਿਉਰ ਭਾਵੇਂ ਮੱਝ ਚੁੰਘ ਜੇ’ ਇਸ ਦੇਸ਼ ਵਿੱਚ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਰਹੀ ਹੋਵੇ, ਉਸਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੀ ਹੈਸਾਡੇ ਦੇਸ਼ ਦੀ ਸਿਆਸਤ ਉੱਤੇ ‘ਸ਼ੌਕ ਬਹਰਾਇਚੀ’ ਦਾ ਉਹ ਸ਼ਿਅਰ ਬਹੁਤ ਢੁੱਕਦਾ ਹੈ ਕਿ ‘ਬਰਬਾਦ ਗੁਲਿਸਤਾਂ ਕਰਨੇ ਕੋ ਬਸ ਏਕ ਹੀ ਉੱਲੂ ਕਾਫ਼ੀ ਥਾ, ਹਰ ਸ਼ਾਖ ਪੇ ਉੱਲੂ ਬੈਠਾ ਹੈ ਅੰਜਾਮ-ਏ-ਗੁਲਿਸਤਾਂ ਕਯਾ ਹੋਗਾ’ ਸਾਡੇ ਇਸ ਗੁਲਿਸਤਾਂ ਨੂੰ ਬਚਾਉਣ ਲਈ ਮੈਨੂੰ ਤਾਂ ਆਸ ਇਸ ਦੇਸ਼ ਦੇ ਲੋਕਾਂ ’ਤੇ ਅਤੇ ਲੋਕ ਲਹਿਰਾਂ ਉੱਤੇ ਹੀ ਹੈ

ਅਰਸ਼