‘ਅੰਮ੍ਰਿਤਸਰ ਏਕਤਾ ਚਾਰਟਰ ਆਫ ਹਿਊਮਨ ਰਾਈਟਸ, 2021 : ਦਲ ਖਾਲਸਾ

‘ਅੰਮ੍ਰਿਤਸਰ ਏਕਤਾ ਚਾਰਟਰ ਆਫ ਹਿਊਮਨ ਰਾਈਟਸ, 2021 : ਦਲ ਖਾਲਸਾ

ਅੰਮ੍ਰਿਤਸਰ ਟਾਈਮਜ਼

ਦਲ ਖਾਲਸਾ ਵੱਲੋਂ ਮਨੁੱਖੀ ਅਧਿਕਾਰ ਦਿਵਸ ਮੌਕੇ ਅੰਮ੍ਰਿਤਸਰ ਵਿੱਖੇ ਸੰਘਰਸ਼ੀਲ ਕੌਮਾਂ ਦੀ ਕੀਤੀ ਗਈ ਇੱਕਤਰਤਾ ਦੌਰਾਨ ਰੀਲੀਜ ਕੀਤਾ ਗਿਆ ਦਸਤਾਵੇਜ਼: 

ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਦਿਨ-ਪ੍ਰਤੀ-ਦਿਨ-ਦਿਨ ਨਿਘਰਦੀ ਜਾ ਰਹੀ ਹੈ। ਸਿਰਫ਼ ਸੰਘਰਸ਼ ਕਰ ਰਹੀਆਂ ਕੌਮਾਂ ਅਤੇ ਲੋਕ ਹੀ ਨਹੀੰ ਬਲਕਿ ਆਮ ਨਾਗਰਿਕ ਦੇ ਅਧਿਕਾਰ ਵੀ ਸੁਰੱਖਿਅਤ ਨਹੀਂ ਰਹੇ। ਸੰਘਰਸ਼ ਕਰ ਰਹੀਆਂ ਖੇਤਰੀ ਅਤੇ ਧਾਰਮਿਕ ਕੌਮਾਂ ਅਤੇ ਵੱਖਰੇ ਵਿਚਾਰ ਰੱਖਣ ਵਾਲੇ ਕਾਰਕੁਨਾਂ ਨੂੰ ਜਾਬਤੇ ਵਿੱਚ ਰੱਖਣ ਦੀ ਆੜ ਹੇਠ ਸਰਕਾਰ ਇਨ੍ਹਾਂ ਲੋਕਾਂ ਦੇ ਬੁਨਿਆਦੀ ਹੱਕਾਂ ਤੋਂ ਵੀ ਮੁਨਕਰ ਹੋਈ ਬੈਠੀ ਹੈ। ਸਰਕਾਰੀ ਅੱਤਿਆਚਾਰ ਅਤੇ ਵਧੀਕੀਆਂ ਦੀ ਅਲੋਚਨਾ ਕਰਨ ਵਾਲਿਆਂ ਦੀ ਵਿਚਾਰਧਾਰਾ ਨੂੰ ਰੂੜੀਵਾਦੀ ਕਰਾਰ ਦੇ ਕੇ ਇਨ੍ਹਾਂ ਨੂੰ ਬੇਇੱਜਤ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।ਨਾਗਾਲੈਂਡ ਵਿੱਚ ਨਾਗਾ ਲੋਕਾਂ, ਜੰਮੂ-ਕਸ਼ਮੀਰ ਵਿੱਚ ਕਸ਼ਮੀਰੀਆਂ, ਪੰਜਾਬ ਵਿੱਚ ਸਿੱਖ, ਤ੍ਰਿਪੁਰਾ ਵਿੱਚ ਤਵਿਪਰਾਸਾ ਬੋਰੋਕ ਮੁਿਲਨਿਵਾਸੀ ਲੋਕਾਂ, ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਸਲਮਾਨਾਂ ਅਤੇ ਸ੍ਰੀਲੰਕਾ ਵਿੱਚ ਈਲਮ ਤਾਮਿਲਾਂ ਦੀ ਨਸਲਕੁਸ਼ੀ ਕੀਤੀ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਜਾਰੀ ਹੈ।

 ਕੌਮੀਅਤਾਂ ਅਤੇ ਖੇਤਰੀ ਪਛਾਣਾਂ ਦੇ ਅਧਿਕਾਰਾਂ ਦੀ ਹੋ ਰਹੀ ਬੇਹੁਰਮਤੀ ਨੂੰ ਰੋਕਣ, ਭਾਰਤੀ ਸਰਕਾਰ ਦੀਆਂ ਫਾਸੀਵਾਦੀ ਨੀਤੀਆਂ ਨੂੰ ਚੁਣੌਤੀ ਦੇਣ ਅਤੇ ਲੋਕਾਂ ਦੀਆਂ ਇੱਛਾਵਾਂ ਦੇ ਆਧਾਰ 'ਤੇ ਸੰਘਰਸ਼ ਦੇ ਹੱਲ ਲੱਭਣ ਲਈ ਅੱਜ 10 ਦਸੰਬਰ 2021 2021 ਨੂੰ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ 'ਤੇ ਸੰਘਰਸ਼ਸ਼ੀਲ ਕੌਮਾਂ ਕਸ਼ਮੀਰੀ, ਨਾਗਾ, ਸਿੱਖ, ਤਾਮਿਲ ਅਤੇ ਟਵੀਪ੍ਰਾਸ ਦੇ ਆਗੂ ਅਤੇ ਸ਼ਹਿਰੀ ਅਤੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੀ ਇੱਕ ਇਕੱਤਰਤਾ ਕੀਤੀ ਗਈ ਜਿਸ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਸਾਂਝੀਆਂ ਯੋਜਨਾਵਾਂ ਅਤੇ ਰਣਨੀਤੀਆਂ ਨੂੰ ਵਿਕਸਿਤ ਕਰਨ ਲਈ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਅਤੇ "ਅੰਮ੍ਰਿਤਸਰ ਏਕਤਾ ਚਾਰਟਰ ਆਫ ਹਿਊਮਨ ਰਾਈਟਸ" ਜਾਰੀ ਕੀਤਾ ਗਿਆ।

 ਅੰਮ੍ਰਿਤਸਰ ਏਕਤਾ ਚਾਰਟਰ ਆਫ ਹਿਊਮਨ ਰਾਈਟਸ, 2021: 

1. ਸੰਘਰਸ਼ ਕਰ ਰਹੀਆਂ ਕੌਮਾਂ, ਸ਼ਹਿਰੀ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਅਤੇ ਹਾਸ਼ੀਏ 'ਤੇ ਧੱਕ ਦਿੱਤੇ ਗਏ ਸਮਾਜਿਕ ਸਮੂਹ ਮਨੁੱਖੀ, ਨਾਗਰਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਅਧਿਕਾਰਾਂ ਦੀ ਸੁਰੱਖਿਆ ਲਈ ਇਕਜੁੱਟ ਹੋ ਕੇ ਕੰਮ ਕਰਨਗੇ। 

2. ਇੰਡੋ-ਨਾਗਾ ਫਰੇਮਵਰਕ ਸਮਝੌਤੇ ਨੂੰ ਇਸਦੀ ਮੂਲ ਭਾਵਨਾ ਵਿੱਚ ਲਾਗੂ ਕਰਕੇ ਇੱਕ ਸਨਮਾਨਜਨਕ ਸ਼ਾਂਤੀ ਹੱਲ ਲੱਭਣ ਦਾ ਸਮਰਥਨ ਕੀਤਾ ਜਾਂਦਾ ਹੈ।

3. ਦੇਸ਼ ਦੇ ਸਾਰੇ ਰਾਜਨੀਤਿਕ ਕੈਦੀਆਂ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਜਿਨ੍ਹਾਂ ਨੂੰ ਬਿਨਾਂ ਕਿਸੇ ਮੁਕੱਦਮੇ ਦੇ ਦੇਸ਼ਧ੍ਰੋਹ ਵਰਗੇ ਕਾਲੇ ਕਾਨੂੰਨਾਂ ਦੇ ਤਹਿਤ ਨਜ਼ਰਬੰਦ ਕੀਤਾ ਗਿਆ ਹੈ, ਜਿਨ੍ਹਾਂ ਨੂੰ ਜ਼ਬਰੀ ਰੂਹਪੋਸ਼ ਕਰਕੇ ਰੱਖਿਆ ਗਿਆ ਹੈ ਅਤੇ ਖਾਸ ਤੌਰ 'ਤੇ ਜਿਨ੍ਹਾਂ ਨੂੰ ਜੇਲ੍ਹ ਵਿੱਚ ਮੌਤ ਦਾ ਖ਼ਤਰਾ ਹੈ ਨੂੰ ਰਿਹਾਅ ਕੀਤਾ ਜਾਵੇ।

4. ਭਾਰਤੀ ਰਾਜ ਦੀਆਂ ਲੋਕਾਂ ਦੇ ਨਿੱਝੀ ਜੀਵਨ ਨੂੰ ਕੰਟਰੋਲ ਕਰਨ ਦੀਆਂ ਨੀਤੀਆਂ, ਤਾਕਤਾਂ ਦੇ ਕੇਂਦਰੀਕਰਨ ਦੀਆਂ ਪ੍ਰਕਿਰਿਆਵਾਂ ਅਤੇ ਵਧਦੀ ਅਸਹਿਣਸ਼ੀਲਤਾ ਨੂੰ ਚੁਣੌਤੀ ਦਿੱਤੀ ਜਾਂਦੀ ਹੈ।

5.UAPA, AFSPA, PSA, NSA, CAA, ਅਤੇ ਦੇਸ਼ਧ੍ਰੋਹ ਵਰਗੇ ਗੈਰ-ਜਮਹੂਰੀ ਕਠੋਰ ਕਾਨੂੰਨਾਂ ਅਤੇ NIA ਨੂੰ ਦਿੱਤੀਆਂ ਅੰਨ੍ਹੀਅਾਂ ਤਾਕਤਾ ਦਾ ਵਿਰੋਧ ਕੀਤਾ ਜਾਂਦਾ ਹੈ।

6. ਕਸ਼ਮੀਰ ਵਿੱਚ ਝੂਠੇ ਮੁਕਾਬਲੇ, ਤਸ਼ੱਦਦ ਅਤੇ ਗੈਰ-ਕਾਨੂੰਨੀ ਗ੍ਰਿਫਤਾਰੀਆਂ ਬੰਦ ਕਰੋ ਅਤੇ ਧਾਰਾ 570 ਅਤੇ 35ਏ ਨੂੰ ਰੱਦ ਕਰੋ।

7. ਤ੍ਰਿਪੁਰਾ ਵਿੱਚ ਤਵਿਪਰਾਸਾ ਬੋਰੋਕ ਮੂਲਨਿਵਾਸੀ ਲੋਕਾਂ ਦੇ ਅਧਿਕਾਰਾਂ ਨੂੰ ਬਹਾਲ ਕਰੋ ਅਤੇ ਇਹ ਯਕੀਨੀ ਬਣਾਓ ਕਿ ਉਹ ਆਪਣੇ ਹੀ ਖੇਤਰ ਵਿੱਚ ਘੱਟ ਗਿਣਤੀ ਨਾ ਬਣ ਜਾਣ।

8. ਸੀ.ਏ.ਏ. ਵਿਰੋਧੀ ਅੰਦੋਲਨ ਦੀਆਂ ਮੰਗਾਂ ਨੂੰ ਸਵੀਕਾਰ ਕਰੋ, ਬਹੁਗਿਣਤੀਵਾਦ ਦੇ ਅਖੌਤੀ-ਸਭਿਆਚਾਰ ਨੂੰ ਖਤਮ ਕੀਤਾ ਜਾਵੇ ਅਤੇ ਪ੍ਰਗਟਾਵੇ ਦੇ ਅਧਿਕਾਰ, ਅਸਹਿਮਤੀ ਅਤੇ ਨਿੱਜਤਾ ਨੂੰ ਦੇ ਅਧਿਕਾਰ ਦੀ ਮੂਲ ਰੂਪ ਵਿੱਚ ਬਹਾਲੀ ਕੀਤੀ ਜਾਵੇ।

9. ਸਮਾਜ ਵਿੱਚ ਅਜਿਹਾ ਮਾਹੌਲ ਸਿਰਜਿਆ ਜਾਵੇ ਜੋ ਸਾਰੀਆਂ ਘੱਟ ਗਿਣਤੀਆਂ- ਮੁਸਲਮਾਨਾਂ, ਈਸਾਈਆਂ, ਹੋਰਾਂ ਅਤੇ ਦਲਿਤਾਂ ਵਿੱਚ ਵਧ ਰਹੇ ਮੌਜੂਦਾ ਮਨੋਵਿਗਿਆਨ ਡਰ ਨੂੰ ਖਤਮ ਕਰਨ ਲਈ ਅਨੁਕੂਲ ਹੋਵੇ।

10. ਪੁਲਿਸ, ਨੀਮ-ਫੌਜੀ ਦਸਤਿਆਂ ਅਤੇ ਭਾਰਤੀ ਹਥਿਆਰਬੰਦ ਬਲਾਂ ਨੂੰ ਦਿੱਤੀਆਂ ਜਾਂਦੀਆਂ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਕੀ ਛੋਟਾਂ ਨੂੰ ਖਤਮ ਕੀਤਾ ਜਾਵੇ, ਉਹਨਾਂ ਨੂੰ ਉਹਨਾਂ ਦੀਆਂ ਕਾਰਵਾਈਆਂ ਲਈ ਵਿਅਕਤੀਗਤ ਅਤੇ ਸਮੂਹਿਕ ਤੌਰ 'ਤੇ ਜਵਾਬਦੇਹ ਬਣਾਉਣ ਦਾ ਸਿਲਸਿਲਾ ਸੁਰੂ ਹੋਵੇ।

11. ਤਾਮਿਲਨਾਡੂ ਵਿੱਚ ਤਾਮਿਲਾਂ ਦੀ ਰਾਸ਼ਟਰੀ, ਕੁਦਰਤੀ, ਸੱਭਿਆਚਾਰਕ, ਧਾਰਮਿਕ, ਵਿਦਿਅਕ ਅਤੇ ਭਾਸ਼ਾਈ ਵਿਸ਼ੇਸ਼ਤਾ ਦਾ ਸਤਿਕਾਰ ਕੀਤਾ ਜਾਵੇ।

12.ਕਿਸਾਨ ਅੰਦੋਲਨ ਦੌਰਾਨ ਮਾਰੇ ਗਏ 700 ਤੋਂ ਵੱਧ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਲਖੀਮਪੁਰ ਖੇੜੀ, ਯੂਪੀ ਵਿੱਚ ਕੁਚਲੇ ਗਏ 3 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।ਅਸੀਂ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਚਾਰਟਰ ਵਿੱਚ ਸ਼ਾਮਲ ਸਿਧਾਂਤਾਂ ਅਨੁਸਾਰ ਵਿਚਾਰ ਵਿਟਾਂਦਰਾ ਕਰਨ ਅਤੇ ਇਨਸਾਨੀ ਕਦਰਾਂ ਕੀਮਤਾਂ ਦਾ ਸਨਮਾਨ ਕਰਦੇ ਹੋਏ ਹੱਲ ਲੱਭਣ ਲਈ ਵਚਨਬੱਧ ਹਾਂ।

ਕਸ਼ਮੀਰੀ , ਨਾਗਾ, ਸਿੱਖ, ਤਾਮਿਲ, ਅਤੇ  ਟਵਿਪਰਾਸਾ ਲੋਕਾਂ ਦੀ ਨੁਮਾਇੰਦਗੀ ਕਰਦੇ ਹੋਏ: 

ਅਵਾਮੀ ਇਤੇਹਾਦ ਪਾਰਟੀ  ਜੰਮੂ-ਕਸ਼ਮੀਰ

ਨਾਗਾ ਪੀਪਲਜ਼ ਮੂਵਮੈਂਟ ਫਾਰ ਹਿਊਮਨ ਰਾਈਟਸ

ਦਲ ਖਾਲਸਾ

ਨਾਮ ਤਮਿਲਰ ਕਚੀ

ਤ੍ਰਿਪੁਰਾ ਪੀਪਲਜ਼ ਫਰੰਟ

ਭਾਰਤ ਭਰ ਦੇ ਸਿਵਲ ਰਾਈਟਸ ਐਕਟੀਵਿਸਟ ਅਤੇ ਹਿਊਮਨ ਰਾਈਟਸ ਡਿਫੈਂਡਰ