ਲਾਲ ਕਿਲ੍ਹਾ ਕਾਂਡ 'ਚ ਦੋ ਸਿੰਘ ਹੋਰ ਗ੍ਰਿਫ਼ਤਾਰ, ਇੱਕ ਵਿਦੇਸ਼ੀ ਨਾਗਰਿਕ

ਲਾਲ ਕਿਲ੍ਹਾ ਕਾਂਡ 'ਚ ਦੋ ਸਿੰਘ ਹੋਰ ਗ੍ਰਿਫ਼ਤਾਰ, ਇੱਕ ਵਿਦੇਸ਼ੀ ਨਾਗਰਿਕ

ਪਰੇਡ ਦੌਰਾਨ ਹੋਈ ਕਥਿਤ ਹਿੰਸਾ ਮਾਮਲੇ 'ਚ

ਨਵੀਂ ਦਿੱਲੀ: ਗਣਤੰਤਰ ਦਿਹਾੜੇ ਮੌਕੇ ਕਿਸਾਨ ਟਰੈਕਟਰ  ਪਰੇਡ ਦੌਰਾਨ ਹੋਈ ਕਥਿਤ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ  ਨੇ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਮਹਿੰਦਰਜੀਤ ਸਿੰਘ ਦੀ ਵਿਦੇਸ਼ੀ ਨਾਗਰਿਕਤਾ ਹੈ ਜੋ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਹੁਣ ਦੇਸ਼ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਨੂੰ ਆਈਜੀਆਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਦੂਜੇ ਗ੍ਰਿਫ਼ਤਾਰ ਕੀਤੇ ਸ਼ਖਸ ਦਾ ਨਾਂ ਖੇਮਪ੍ਰੀਤ ਸਿੰਘ ਹੈ ਜਿਸ 'ਤੇ ਇਲਜ਼ਾਮ ਹੈ ਕਿ ਉਸ ਨੇ ਪੁਲਿਸ ਕਰਮੀਆਂ 'ਤੇ ਹਮਲਾ ਕੀਤਾ ਸੀ। ਦੱਸ ਦਈਏ ਕਿ ਹਾਸਲ ਜਾਣਕਾਰੀ ਮੁਤਾਬਕ ਡਚ ਨੈਸ਼ਨਲ ਹੈ ਤੇ ਲੰਦਨ 'ਚ ਰਹਿੰਦਾ ਹੈ।

ਪਿਛਲੇ ਮਹੀਨੇ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਵਿਖੇ ਹੋਈ ਹਿੰਸਾ ਵਿੱਚ ਕਥਿਤ ਤੌਰ ’ਤੇ ਸ਼ਾਮਲ ਕਈ ਲੋਕਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਸੀ। ਪੁਲਿਸ ਇਸ ਮਾਮਲੇ ਵਿਚ ਹੁਣ ਤਕ ਲਗਪਗ 150 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ 44 ਐਫਆਈਆਰ ਦਰਜ ਕੀਤੀਆਂ ਗਈਆਂ ਹਨ।