ਬਲਾਤਕਾਰ ਦੇ ਦੋਸ਼ੀ ਮੰਦਿਰ ਦੇ ਪੁਜਾਰੀ ਨੂੰ ਢਾਈ ਸਾਲ ਕੈਦ ਦੀ ਸਜ਼ਾ

ਬਲਾਤਕਾਰ ਦੇ ਦੋਸ਼ੀ ਮੰਦਿਰ ਦੇ ਪੁਜਾਰੀ ਨੂੰ ਢਾਈ ਸਾਲ ਕੈਦ ਦੀ ਸਜ਼ਾ

ਬਰੈਂਪਟਨ: ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ ਹਿੰਦੂ ਮੰਦਰ ਦੇ ਪੁਜਾਰੀ ਨੂੰ ਜਬਰ-ਜਨਾਹ ਦੇ ਦੋਸ਼ ਹੇਠ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 

ਪੁਜਾਰੀ ਪ੍ਰਵੀਨ ਸ਼ਰਮਾ ਨੇ ਅਗਸਤ 2015 ਵਿੱਚ 25 ਸਾਲ ਦੀ ਇੱਕ ਔਰਤ ਨੂੰ ਬੇਸਮੈਂਟ ਕਿਰਾਏ 'ਤੇ ਦਿੱਤੀ ਸੀ। ਪੁਜਾਰੀ 'ਤੇ ਦੋਸ਼ ਹੈ ਕਿ ਉਸਨੇ ਇਸ ਬੇਸਮੈਂਟ ਵਿੱਚ ਹੀ ਉਕਤ ਔਰਤ ਨਾਲ ਜਬਰ-ਜਿਨਾਹ ਕੀਤਾ। 

ਸ਼ਰਮਾ ਨੂੰ ਸਜ਼ਾ ਸੁਣਾਉਂਦਿਆਂ ਅਦਾਲਤ ਨੇ ਕਿਹਾ ਕਿ ਦੋਸ਼ੀ ਨੇ ਪੀੜਤ ਔਰਤ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਸ ਨੂੰ ਚੁੱਪ ਕਰਾਉਣ ਦੀ ਵੀ ਕੋਸ਼ਿਸ਼ ਕੀਤੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ