ਕਿਉਬਕ/ਉਨਟਾਰੀਓ ਬਾਰਡਰ ਤੇ ਹੋਏ ਟਰੱਕ ਹਾਦਸੇ ਚ’ ਇਕ ਨੋਜਵਾਨ ਪੰਜਾਬੀ ਟਰੱਕ ਡਰਾਈਵਰ ਦੀ ਮੋਕੇ ਤੇ ਮੌਤ

ਕਿਉਬਕ/ਉਨਟਾਰੀਓ ਬਾਰਡਰ ਤੇ ਹੋਏ ਟਰੱਕ ਹਾਦਸੇ ਚ’ ਇਕ ਨੋਜਵਾਨ ਪੰਜਾਬੀ ਟਰੱਕ ਡਰਾਈਵਰ ਦੀ ਮੋਕੇ ਤੇ ਮੌਤ

ਅੰਮ੍ਰਿਤਸਰ ਟਾਈਮਜ਼

ਨਿਊਯਾਰਕ/ ਬਰੈਂਪਟਨ,28 ਜੁਲਾਈ (ਰਾਜ ਗੋਗਨ/ ਕੁਲਤਰਨ ਪਧਿਆਣਾ)—  ਕੈਨੇਡਾ ਦੇ ਕਿਉਬਕ/ਉਨਟਾਰੀਓ ਬਾਰਡਰ ਦੇ ਲਾਗੇ ਹਾਈਵੇਅ 401 ਈਸਟ ਬਾਉੰਡ ਤੇ ਹੋਏ ਇਕ ਟਰੱਕ ਹਾਦਸੇ ਦੇ  ਦੋਰਾਨ ,ਜਿਸ ਵਿੱਚ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਸੀ ਅਤੇ  ਬਰੈਂਪਟਨ ਨਾਲ ਸਬੰਧਤ ਇਕ 26 ਸਾਲਾਂ ਦੇ ਨੌਜਵਾਨ ਟਰੱਕ ਡਰਾਈਵਰ ਰਿਸ਼ਭ ਸ਼ਰਮਾ ਦੀ ਮੋਕੇ ਤੇ ਮੌਤ ਹੋ ਗਈ ਹੈ।ਇਹ  ਨੌਜਵਾਨ ਟਰੱਕ ਡਰਾਈਵਰ ਇਸ ਹਾਦਸੇ ਦੇ ਦੌਰਾਨ ਅੱਗ ਦੀਆਂ ਲਪਟਾਂ ਦੀ ਲਪੇਟ ਵਿੱਚ ਆ ਗਿਆ ਅਤੇ ਵਿੱਚ ਹੀ ਉਸ ਦਾ ਸਰੀਰ ਸੜ ਕੇ ਸੁਆਹ ਹੋ ਗਿਆ ਹੈ।ਮ੍ਰਿਤਕ  ਰਿਸ਼ਭ ਸ਼ਰਮਾ ਕਰੀਬ 6 ਸਾਲ ਪਹਿਲੇ ਪੰਜਾਬ ਦੇ ਤਰਨਤਾਰਨ ਤੋਂ ਕੈਨੇਡਾ ਆਇਆ ਸੀ ਅਤੇ ਬਰੈਂਪਟਨ ਵਿੱਖੇ ਰਹਿੰਦਾ ਸੀ।ਬੀਤੇਂ ਦਿਨ  ਉਹ ਰੋਜ਼ਾਨਾ ਦੇ ਵਾਂਗ ਆਪਣੇ ਕੰਮ ਤੇ ਗਿਆ ਅਤੇ ਮੋਨਟ੍ਰੀਅਲ ਜਾਂਦੇ ਸਮੇਂ ਉਸ ਦਾ ਟਰੱਕ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਦੋ ਟਰੱਕਾ ਵਿਚਕਾਰ ਹੋਇਆ ਸੀ।