ਸਿਮਰਨ ਜੀਤ ਸਿੰਘ ਮਾਨ ਨੂੰ ਕਠੂਆ ਅਦਾਲਤ ਵਿਚ ਪੇਸ਼ ਹੋਣ ਤੋਂ ਰੋਕ ਕੇ ਕੀਤੀ ਗਈ ਅਦਾਲਤ ਦੀ ਤੋਹੀਨ

ਸਿਮਰਨ ਜੀਤ ਸਿੰਘ ਮਾਨ ਨੂੰ ਕਠੂਆ ਅਦਾਲਤ ਵਿਚ ਪੇਸ਼ ਹੋਣ ਤੋਂ ਰੋਕ ਕੇ ਕੀਤੀ ਗਈ ਅਦਾਲਤ ਦੀ ਤੋਹੀਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 14 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- “ਸਾਨੂੰ ਇੰਡੀਆ ਦੇ ਕਾਨੂੰਨੀ ਤੌਰ ਅਤੇ ਵਿਧਾਨਿਕ ਤੌਰ ਤੇ ਨਾਗਰਿਕ ਹੋਣ ਦੇ ਜੋ ਵਿਧਾਨਿਕ ਹੱਕਾਂ ਨੂੰ ਜ਼ਬਰੀ ਕੁੱਚਲਕੇ ਬੀਤੀ 17 ਅਕਤੂਬਰ ਨੂੰ ਜੰਮੂ ਵਿਚ ਦਾਖਲ ਨਹੀ ਸੀ ਹੋਣ ਦਿੱਤਾ ਗਿਆ । ਉਸ ਵਿਰੁੱਧ ਅਸੀ ਕਠੂਆ ਦੇ ਸੈਸਨ ਜੱਜ ਦੀ ਅਦਾਲਤ ਵਿਚ ਪਟੀਸਨ ਪਾਈ ਸੀ । ਜਿਸਦੀ ਸੁਣਵਾਈ ਅੱਜ 14 ਨਵੰਬਰ ਨੂੰ ਸੀ । ਅਸੀ ਉਸ ਵਿਚ ਸਮੂਲੀਅਤ ਕਰਨ ਅਤੇ ਕਾਰਵਾਈ ਨੂੰ ਸੁਣਨ ਲਈ ਆਪਣੇ ਡੈਪੂਟੇਸਨ ਸਹਿਤ ਕਠੂਆ ਅਦਾਲਤ ਵੱਲ ਜਾ ਰਹੇ ਸੀ ਤਾਂ ਸਾਨੂੰ ਅੱਜ ਫਿਰ ਕਠੂਆ ਦੀ ਪੁਲਿਸ ਨੇ ਰੋਕ ਕੇ ਅਦਾਲਤ ਵਿਚ ਪਹੁੰਚਣ ਨਹੀ ਦਿੱਤਾ । ਜੋ ਵਿਧਾਨਿਕ ਲੀਹਾਂ ਦੇ ਨਾਲ-ਨਾਲ ਕਠੂਆ ਦੀ ਅਦਾਲਤ ਦੀ ਅਤੇ ਉਸਦੇ ਮਾਣਯੋਗ ਜੱਜ ਦੀ ਨਿਜਾਮ ਵੱਲੋ ਤੋਹੀਨ ਕੀਤੀ ਗਈ ਹੈ । ਹੁਣ ਇਸਦੀ ਸੁਣਵਾਈ ਕਰਦੇ ਹੋਏ ਮਾਣਯੋਗ ਜੱਜ ਨੇ ਇਸ ਕੇਸ ਦੀ ਅਗਲੀ ਤਰੀਕ 29 ਨਵੰਬਰ ਪਾ ਦਿੱਤੀ ਹੈ ਅਤੇ ਅਸੀ ਇਥੋ ਫਾਰਗ ਹੋ ਚੁੱਕੇ ਹਾਂ । ਅਗਲੀ ਰਣਨੀਤੀ 29 ਨਵੰਬਰ ਤੋ ਪਹਿਲੇ ਪਾਰਟੀ ਦੇ ਸੀਨੀਅਰ ਆਗੂਆ ਨਾਲ ਸਲਾਹ ਕਰਨ ਉਪਰੰਤ ਬਣਾਈ ਜਾਵੇਗੀ ਜਿਸ ਤੋ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਦਿੱਲੀ, ਜੰਮੂ-ਕਸ਼ਮੀਰ ਆਦਿ ਸੂਬਿਆ ਤੇ ਬਾਹਰਲੇ ਮੁਲਕਾਂ ਦੇ ਸਿੱਖਾਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਪ੍ਰਬੰਧਕੀ ਮੁੱਖ ਦਫਤਰ ਵਿਖੇ ਫੋਨ ਉਤੇ ਗੱਲਬਾਤ ਕਰਦੇ ਹੋਏ ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੋ ਲਾਹੌਰ ਖ਼ਾਲਸਾ ਰਾਜ ਦਰਬਾਰ ਦੀ ਬਾਦਸਾਹੀ ਸੀ ਅਤੇ ਜਿਸ ਵਿਚ 1819 ਨੂੰ ਸਾਡੀਆ ਖਾਲਸਾ ਫੌਜਾਂ ਨੇ ਅਫਗਾਨੀਸਤਾਨ ਦੇ ਸੂਬੇ ਕਸਮੀਰ ਨੂੰ ਫਤਹਿ ਕਰਕੇ ਆਪਣੇ ਰਾਜ ਭਾਗ ਵਿਚ ਸਾਮਿਲ ਕੀਤਾ ਸੀ, ਉਸਨੂੰ ਸਿੱਖ ਕੌਮ ਕਤਈ ਨਹੀ ਭੁਲਾ ਸਕਦੀ ਅਤੇ ਨਾ ਹੀ ਅਸੀ ਆਪਣੀਆ ਇਨ੍ਹਾਂ ਖ਼ਾਲਸਾ ਰਾਜ ਦੀਆਂ ਹੱਦਾਂ ਨੂੰ ਆਪਣੇ ਆਉਣ ਵਾਲੇ ਅਤੇ ਬਣਨ ਵਾਲੇ ਰਾਜ ਵਿਚ ਸਾਮਿਲ ਕਰਨ ਤੋ ਕਿਸੇ ਤਰ੍ਹਾਂ ਦੀ ਕੁਤਾਹੀ ਕਰਾਂਗੇ । ਭਾਵੇ ਅਸੀ ਹਿੰਦੂਤਵ ਹੁਕਮਰਾਨਾਂ ਦੇ ਕਾਨੂੰਨਾਂ ਤੇ ਵਿਧਾਨ ਹੇਠ ਇਥੇ ਵਿਚਰ ਰਹੇ ਹਾਂ ਅਤੇ ਇਹ ਹੁਕਮਰਾਨ ਸਾਡੇ ਨਾਲ ਹਰ ਖੇਤਰ ਵਿਚ ਵਿਤਕਰੇ ਤੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ । ਪਰ ਸਾਡੀ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਕੀਤੇ ਜਾ ਰਹੇ ਸੰਘਰਸ ਨੂੰ ਅਸੀ ਹਰ ਕੀਮਤ ਤੇ ਆਪਣੀ ਮੰਜਿਲ ਉਤੇ ਪਹੁੰਚਾਉਣ ਲਈ ਦ੍ਰਿੜ ਹਾਂ । ਹਿੰਦੂਤਵ ਹੁਕਮਰਾਨ ਜਾਂ ਉਨ੍ਹਾਂ ਪੱਖੀ ਅਦਾਲਤਾਂ ਅਤੇ ਜੱਜ ਸਾਨੂੰ ਆਪਣੀ ਮੰਜਿਲ ਤੇ ਪਹੁੰਚਣ ਤੋ ਕਤਈ ਨਹੀ ਰੋਕ ਸਕਣਗੇ । ਅਸੀ ਅਵੱਸ ਆਪਣੀ ਕੌਮੀ ਤੇ ਮਨੁੱਖਤਾ ਪੱਖੀ ਵਿਸਾਲ ਤਾਕਤ ਨਾਲ ਇਹ ਖਾਲਸਾ ਰਾਜ ਕਾਇਮ ਕਰਕੇ ਰਹਾਂਗੇ । ਅਗਲੀ ਬਣਨ ਵਾਲੀ ਰਣਨੀਤੀ ਤੋ ਪਾਰਟੀ ਜਲਦੀ ਹੀ ਸਭਨਾਂ ਨੂੰ ਜਾਣੂ ਕਰਵਾਉਣ ਦੇ ਆਪਣੇ ਫਰਜ ਪੂਰੇ ਕਰੇਗੀ ।