ਅਮਿਤ ਸ਼ਾਹ, ਜੈਸੰਕਰ, ਰਾਜਨਾਥ ਸਿੰਘ ਵਰਗੇ ਕਾਤਲ ਸੋਚ ਵਾਲੇ ਹੁਕਮਰਾਨਾਂ ਉਤੇ ਸਿੱਖ ਕੌਮ ਦੀ ਬਾਜ ਨਜਰ ਹੈ : ਮਾਨ

ਅਮਿਤ ਸ਼ਾਹ, ਜੈਸੰਕਰ, ਰਾਜਨਾਥ ਸਿੰਘ ਵਰਗੇ ਕਾਤਲ ਸੋਚ ਵਾਲੇ ਹੁਕਮਰਾਨਾਂ ਉਤੇ ਸਿੱਖ ਕੌਮ ਦੀ ਬਾਜ ਨਜਰ ਹੈ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 10 ਜੂਨ (ਮਨਪ੍ਰੀਤ ਸਿੰਘ ਖਾਲਸਾ):- “ਜੋ ਇੰਡੀਅਨ ਹੁਕਮਰਾਨਾਂ ਜਿਨ੍ਹਾਂ ਵਿਚ ਸ੍ਰੀ ਮੋਦੀ, ਅਮਿਤ ਸ਼ਾਹ, ਜੈਸੰਕਰ, ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਦੇ ਮੁੱਖੀ ਅਤੇ ਰਾਅ ਦੇ ਸਾਬਕਾ ਮੁੱਖੀ ਸੰਮਤ ਗੋਇਲ, ਆਈ.ਬੀ, ਮਿਲਟਰੀ ਇੰਨਟੈਲੀਜੈਸ ਆਦਿ ਸਭਨਾਂ ਵੱਲੋ ਜੋ ਇਕ ਸਾਂਝੀ ਸਿੱਖ ਕੌਮ ਵਿਰੋਧੀ ਨੀਤੀ ਅਧੀਨ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਸਿੱਖ ਕੌਮ ਦੀ ਆਜਾਦੀ ਦੀ ਜਮਹੂਰੀਅਤ ਢੰਗ ਨਾਲ ਕੌਮਾਂਤਰੀ ਕਾਨੂੰਨਾਂ ਅਧੀਨ ਮੰਗ ਕਰਨ ਵਾਲੇ ਸਿੱਖਾਂ ਨੂੰ ਸਾਜਸੀ ਢੰਗਾਂ ਰਾਹੀ ਨਿਸ਼ਾਨਾਂ ਬਣਾਕੇ ਕਤਲ ਕਰਨ ਦੀ ਨੀਤੀ ਤੇ ਅਮਲ ਹੁੰਦਾ ਆ ਰਿਹਾ ਹੈ, ਉਸ ਲਈ ਉਪਰੋਕਤ ਸਭ ਕੱਟੜਵਾਦੀ ਸਿੱਖ ਵਿਰੋਧੀ ਹੁਕਮਰਾਨ ਤੇ ਅਫਸਰਾਨ ਜਿੰਮੇਵਾਰ ਹਨ । ਕਿਉਕਿ ਇਨ੍ਹਾਂ ਸਭਨਾਂ ਨੇ ਪਹਿਲੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦੇ ਕਤਲ ਕਰਵਾਏ ਗਏ । ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਸੀ ਜਿਸ ਨੂੰ ਅਮਰੀਕਾ ਨੇ ਅਸਫਲ ਬਣਾ ਦਿੱਤਾ ਸੀ । ਉਸ ਲਈ ਇਹ ਸਭ ਜਿੰਮੇਵਾਰ ਹਨ । ਇਸ ਲਈ ਇਨ੍ਹਾਂ ਉਤੇ ਸਿੱਖ ਕੌਮ ਨੇ ਬਾਜ਼ ਨਜਰ ਰੱਖੀ ਹੋਈ ਹੈ, ਤਦ ਹੀ ਸਿੱਖ ਕੌਮ ਇਹ ਚਾਹੁੰਦੀ ਹੈ ਸਿੱਖਾਂ ਦੇ ਇਨ੍ਹਾਂ ਕਾਤਲਾਂ ਨੂੰ ਇੰਡੀਅਨ ਕੈਬਨਿਟ ਵਿਚ ਗ੍ਰਹਿ, ਵਿਦੇਸ਼, ਰੱਖਿਆ ਦੇ ਵਿਭਾਗ ਬਿਲਕੁਲ ਨਾ ਦਿੱਤੇ ਜਾਣ ਅਤੇ ਸਿੱਖ ਮਨਾਂ ਨੂੰ ਹੋਰ ਡੂੰਘੀ ਠੇਸ ਨਾ ਪਹੁੰਚਾਈ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਹਕੂਮਤ ਦੀ ਸੋਹ ਚੁੱਕ ਸਮਾਗਮ ਉਤੇ ਸਿੱਖ ਕੌਮ ਦੀ ਜਿੰਮੇਵਾਰੀਆ ਪ੍ਰਤੀ ਅਤੇ ਸਿੱਖ ਕੌਮ ਨੂੰ ਆਪਣੇ ਕਾਤਲਾਂ ਨੂੰ ਪਹਿਚਾਨਣ ਸੰਬੰਧੀ ਕੇਦਰਿਤ ਕਰਦੇ ਹੋਏ ਸ੍ਰੀ ਮੋਦੀ ਨੂੰ, ਸ੍ਰੀ ਸਾਹ, ਸ੍ਰੀ ਰਾਜਨਾਥ ਸਿੰਘ, ਸ੍ਰੀ ਜੈਸੰਕਰ ਆਦਿ ਨੂੰ ਅਹਿਮ ਵਿਭਾਗ ਨਾ ਦੇਣ ਦੀ ਜੋਰਦਾਰ ਆਵਾਜ ਉਠਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਗੱਲ ਇਸ ਲਈ ਵੀ ਕਹੀ ਕਿ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਅਮਨ ਪਸੰਦ ਤੇ ਜਮਹੂਰੀਅਤ ਪਸ਼ੰਦ ਸਿੱਖ ਇਨ੍ਹਾਂ ਵੱਲੋ ਬੀਤੇ ਸਮੇ ਵਿਚ ਉਪਰੋਕਤ ਕਤਲ ਕੀਤੇ ਗਏ ਅਤੇ ਸ੍ਰੀ ਪੰਨੂ ਦੀ ਕਤਲ ਦੀ ਸਾਜਿਸ ਰਚਣ ਵਾਲਿਆ ਨੂੰ ਅੱਛੀ ਤਰ੍ਹਾਂ ਜਾਣਦੇ ਹਨ । ਜਦੋ ਵੀ ਇਹ ਤਿੰਨੇ ਬਾਹਰਲੇ ਮੁਲਕਾਂ ਵਿਚ ਜਾਣਗੇ ਤਾਂ ਉਥੇ ਸਿੱਖਾਂ ਵੱਲੋ ਇਨ੍ਹਾਂ ਵਿਰੁੱਧ ਜੋਰਦਾਰ ਰੋਸ ਵਿਖਾਵੇ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਬਾਹਰਲੇ ਸਿੱਖ ਇਨ੍ਹਾਂ ਨੂੰ ਬਿਲਕੁਲ ਬਰਦਾਸਤ ਨਹੀ ਕਰਨਗੇ । ਸ੍ਰੀ ਮੋਦੀ ਹਕੂਮਤ ਤਾਂ ਗੈਰ ਦਲੀਲ ਢੰਗ ਨਾਲ ਰੌਲਾ ਪਾ ਰਹੀ ਹੈ ਕਿ ਸਿੱਖ ਰੋਸ ਵਿਖਾਵੇ ਕਰਕੇ ਜੁਲਮ ਕਰ ਰਹੇ ਹਨ । ਜਦੋਕਿ ਇਹ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਤਾਂ ਸਿੱਖ ਕੌਮ ਨਾਲ ਹੁਕਮਰਾਨ ਕਰ ਰਹੇ ਹਨ, ਜਦੋਕਿ ਰੋਸ ਵਿਖਾਵੇ ਕਰਨਾ ਤਾਂ ਸਿੱਖ ਕੌਮ ਦਾ ਵਿਧਾਨਿਕ, ਕਾਨੂੰਨੀ ਅਤੇ ਮੌਲਿਕ ਅਧਿਕਾਰ ਹਨ । ਜਿਨ੍ਹਾਂ ਤੋ ਉਨ੍ਹਾਂ ਨੂੰ ਕੋਈ ਨਹੀ ਰੋਕ ਸਕਦਾ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜੋ ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਵਿਚ ਇੰਡੀਅਨ ਏਜੰਸੀਆ ਦਖਲ ਦੇ ਕੇ ਉਥੇ ਵੱਸਣ ਵਾਲੇ ਸਿੱਖ ਨਾਗਰਿਕਾਂ ਦੇ ਕਤਲ ਕਰ ਰਹੇ ਹਨ, ਇਹ ਤਾਂ ਉਨ੍ਹਾਂ ਮੁਲਕਾਂ ਦੀ ਖੁਦਮੁਖਤਿਆਰੀ ਅਤੇ ਪ੍ਰਭੂਸਤਾ ਨੂੰ ਚੁਣੋਤੀ ਦੇਣ ਵਾਲੀਆ ਦੁੱਖਦਾਇਕ ਕਾਰਵਾਈਆ ਹਨ । ਜਿਨ੍ਹਾਂ ਨੂੰ ਇਹ ਮੁਲਕ ਕਤਈ ਬਰਦਾਸਤ ਨਹੀ ਕਰਨਗੇ ।