ਸਮੁੱਚੀ ਕੌਮੀ ਏਕਤਾ ਦੀ ਅੱਜ ਸਖ਼ਤ ਲੋੜ, ਪਰ ਬਾਦਲ ਦਲੀਏ ਤੇ ਬਾਗੀ ਇਸ ਲਈ ਨਾ ਪਹਿਲਾ ਸੁਹਿਰਦ ਸਨ ਅਤੇ ਨਾ ਹੀ ਅੱਜ : ਟਿਵਾਣਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 30 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- “ਖ਼ਾਲਸਾ ਪੰਥ ਉਤੇ ਸਮੇ-ਸਮੇ ਤੇ ਬਾਹਰੀ ਅਤੇ ਅੰਦਰੂਨੀ ਬੀਤੇ ਸਮੇ ਵਿਚ ਕਈ ਵਾਰ ਵੱਡੇ ਸੰਕਟ ਆਏ । ਪਰ ਸੁਹਿਰਦ ਅਤੇ ਕੌਮ ਪ੍ਰਤੀ ਸੰਜ਼ੀਦਾ ਆਗੂਆਂ, ਸਖਸ਼ੀਅਤਾਂ ਵੱਲੋ ਵੱਡੇ ਤਿਆਗ ਅਤੇ ਕੁਰਬਾਨੀ ਦੀ ਭਾਵਨਾ ਉਤੇ ਅਮਲ ਕਰਦੇ ਹੋਏ ਅਜਿਹੇ ਸਮਿਆ ਵਿਚ ਇਨ੍ਹਾਂ ਵੱਡੇ ਇਮਤਿਹਾਨਾਂ ਵਿਚੋ ਆਨ-ਸਾਨ ਨਾਲ ਅੱਗੇ ਵੱਧਦੀ ਰਹੀ ਅਤੇ ਸੰਕਟ ਵਿਚੋ ਨਿਕਲਦੀ ਰਹੀ । ਪਰ ਕੁਝ ਸਮੇ ਤੋ ਸਿਆਸੀ, ਮਾਲੀ ਅਤੇ ਨਿੱਜੀ ਸਵਾਰਥੀ ਸਿਆਸਤਦਾਨਾਂ ਦੀਆਂ ਕਾਰਵਾਈਆ ਦੀ ਬਦੌਲਤ ਸਿੱਖ ਕੌਮ ਅੱਜ ਕਈ ਵੱਡੇ ਧਾਰਮਿਕ ਤੇ ਸਿਆਸੀ ਮਸਲਿਆ ਵਿਚ ਘਿਰੀ ਹੋਈ ਹੈ ਅਤੇ ਦੁਸਮਣ ਤਾਕਤਾਂ ਸਾਡੇ ਕੌਮੀ ਸੰਕਟ ਵਿਚ ਸਾਜਿਸਾ ਕਰਕੇ ਸਿੱਖ ਸੰਗਠਨਾਂ ਨੂੰ ਜਿਥੇ ਇਕ ਨਾ ਹੋਣ ਦੇਣ ਲਈ ਅਮਲ ਕਰ ਰਹੀਆ ਹਨ ਉਥੇ ਉਪਰੋਕਤ ਸਵਾਰਥੀ ਲੀਡਰਸਿਪ ਖੁਦ ਹੀ ਅਜਿਹੇ ਅਮਲ ਕਰਨ ਤੋ ਬਾਜ ਨਹੀ ਆ ਰਹੀ ਜਿਸ ਨਾਲ ਦੁਸਮਣ ਤਾਕਤਾਂ ਨੂੰ ਬਲ ਮਿਲੇ ਅਤੇ ਕੌਮੀ ਏਕਤਾ ਤੇ ਮਿਸਨ ਦੀ ਪ੍ਰਾਪਤੀ ਵਿਚ ਕੰਮਜੋਰੀ ਆਵੇ । ਜੇਕਰ ਦੁਸਮਣ ਤਾਕਤਾਂ ਅਜਿਹਾ ਕਰ ਰਹੀਆ ਹਨ ਉਹ ਤਾਂ ਸਮਝ ਆਉਦੀ ਹੈ । ਕਿਉਂਕਿ ‘ਦੁਸਮਣ ਬਾਤ ਕਰੇ ਅਣਹੋਣੀ’ । ਲੇਕਿਨ ਕੌਮ ਵਿਚ ਬੈਠੇ ਉਹ ਸਭ ਆਗੂ ਜੋ ਬਿਆਨਬਾਜੀ ਤਾਂ ਕੌਮੀ ਦਰਦ ਲਈ ਕਰਦੇ ਹਨ ਜਿਵੇਕਿ ਉਨ੍ਹਾਂ ਨੂੰ ਖ਼ਾਲਸਾ ਪੰਥ ਦੀ ਆਨ ਸਾਨ ਦੀ ਬਹੁਤ ਚਿੰਤਾ ਹੋਵੇ । ਪਰ ਜਦੋ ਉਨ੍ਹਾਂ ਦੀਆਂ ਕਾਰਵਾਈਆ, ਅਮਲਾਂ ਵੱਲੋ ਝਾਤ ਮਾਰੀਏ ਤਾਂ ਅਸਲ ਵਿਚ ਅਜਿਹੇ ਮੁਖੋਟੇ ਪਹਿਨੇ ਆਗੂ ਖਾਲਸਾ ਪੰਥ ਅਤੇ ਪੰਜਾਬ ਸੂਬੇ ਦੀਆਂ ਮੁਸਕਿਲਾਂ ਵਿਚ ਵਾਧਾ ਕਰ ਰਹੇ ਹੁੰਦੇ ਹਨ ਅਤੇ ਖੁਦ ਹੀ ‘ਆ ਬੈਲ ਮੁਝੇ ਮਾਰ’ ਦੀ ਕਹਾਵਤ ਨੂੰ ਸੱਚ ਕਰ ਰਹੇ ਹੁੰਦੇ ਹਨ । ਫਿਰ ਅਜਿਹੇ ਆਗੂਆਂ, ਸੰਗਠਨਾਂ ਨੂੰ ਕੌਮ ਦੋਸਤਾਂ ਵਾਲੀ ਲਾਇਨ ਵਿਚ ਰੱਖੇ ਜਾਂ ਦੁਸ਼ਮਣਾਂ ਵਾਲੀ ? ਇਸਦਾ ਨਿਰਣਾ ਕੌਮ ਨੂੰ ਅਜੋਕੇ ਸਮੇ ਵਿਚ ਅਵੱਸ ਕਰਨਾ ਪਵੇਗਾ । ਇਨ੍ਹਾਂ ਕਾਲੀਆ ਭੇਡਾਂ ਦੀ ਪਹਿਚਾਣ ਕਰਕੇ ਖਾਲਸਾ ਪੰਥ ਦੇ ਵੇਹੜੇ ਨੂੰ ਸਾਫ ਸੁਥਰਾ ਵੀ ਰੱਖਿਆ ਜਾ ਸਕੇਗਾ ਅਤੇ ਕੌਮੀ ਸਮੂਹਿਕ ਏਕਤਾ ਨੂੰ ਵੀ ਅਮਲੀ ਰੂਪ ਦਿੱਤਾ ਜਾ ਸਕੇਗਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇ ਵਿਚ ਕੌਮ ਦੀ ਸਮੂਹਿਕ ਅਤੇ ਸੁਹਿਰਦ ਏਕਤਾ ਦੇ ਸਮੇ ਅਤੇ ਅਜੋਕੇ ਸਮੇ ਵਿਚ ਕੌਮੀ ਏਕਤਾ ਲਈ ਹੋ ਰਹੇ ਅਮਲਾਂ ਦੌਰਾਨ ਜੋ ਸਿੱਖ ਸੰਗਠਨ ਜਾਂ ਆਗੂ ਅੱਜ ਵੀ ਆਪਣੀ ਹਊਮੈ, ਪਰਿਵਾਰਿਕ, ਮਾਲੀ ਤੇ ਸਿਆਸੀ ਸਵਾਰਥੀ ਸੋਚ ਅਧੀਨ ਕੌਮ ਦੀ ਵੱਡੀ ਇੱਛਾ ਦੇ ਬਾਵਜੂਦ ਵੀ ਦੁਸਮਣ ਤਾਕਤਾਂ ਦੀਆਂ ਸਾਜਿਸਾਂ ਨੂੰ ਬਲ ਦੇ ਰਹੇ ਹਨ, ਉਨ੍ਹਾਂ ਦੀ ਪਹਿਚਾਣ ਕਰਨ ਅਤੇ ਪੁਰਾਤਨ 1920 ਵਿਚ ਵੱਡੀਆ ਕੁਰਬਾਨੀਆ ਅਤੇ ਤਿਆਗ ਉਪਰੰਤ ਖਾਲਸਾ ਪੰਥ ਦੀ ਬਿਹਤਰੀ ਲਈ ਹੋਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਮਹਾਨ ਤੇ ਵੱਡੇ ਸੰਗਠਨ ਨੂੰ ਉਜਾਗਰ ਕਰਕੇ ਸਮੂਹਿਕ ਪੰਥਕ ਸੁਹਿਰਦ ਸਖਸੀਅਤਾਂ ਦੀ ਸਾਂਝੀ ਪ੍ਰਵਾਨਿਤ ਸਲਾਹ ਮਸਵਰੇ ਨਾਲ ਕੌਮ ਨੂੰ ਸਮੂਹਿਕ ਏਕਤਾਦੀ ਲੜੀ ਵਿਚ ਪ੍ਰੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਮਈ 1994 ਵਿਚ ਉਸ ਸਮੇ ਦੇ ਮੀਰੀ-ਪੀਰੀ ਦੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਐਕਟਿੰਗ ਜਥੇਦਾਰ ਪ੍ਰੋ. ਮਨਜੀਤ ਸਿੰਘ ਵੱਲੋ ਇਸ ਮਹਾਨ ਸੰਸਥਾਂ ਉਤੇ ਸਭ ਆਗੂਆਂ ਤੇ ਧਿਰਾਂ ਨੂੰ ਇਕ ਕਰਨ ਦੇ ਸੁਹਿਰਦ ਯਤਨ ਕੀਤੇ ਗਏ, ਤਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆ ਨੂੰ ਛੱਡਕੇ ਸਭ ਸੰਗਠਨਾਂ ਤੇ ਆਗੂਆਂ ਨੇ ‘ਅੰਮ੍ਰਿਤਸਰ ਐਲਾਨਨਾਮੇ’ ਦੇ ਮਿਸਨ ਹੇਠ ਏਕਤਾ ਨੂੰ ਅਮਲੀ ਰੂਪ ਦਿੱਤਾ । ਬਾਦਲ ਦਲੀਆ ਨੇ ਉਸ ਸਮੇ ਵੀ ਮੀਰੀ-ਪੀਰੀ ਦੇ ਸਿਧਾਤ ਅਤੇ ਮਹਾਨ ਤਖਤ ਨੂੰ ਪਿੱਠ ਦੇ ਕੇ ਦੁਸਮਣਾਂ ਦੇ ਲਈ ਕੰਮ ਕੀਤਾ ਅਤੇ ਅੱਜ ਵੀ ਜਦੋ ਪਹਿਲੇ ਨਾਲੋ ਵੀ ਵਧੇਰੇ ਸਮੂਹਿਕ ਕੌਮੀ ਏਕਤਾ ਦੀ ਸਖਤ ਲੋੜ ਹੈ, ਤਾਂ ਸ. ਸੁਖਬੀਰ ਸਿੰਘ ਬਾਦਲ ਅਤੇ ਬਾਗੀ ਬਾਦਲ ਦਲੀਏ ਆਪਣੇ ਬੀਤੇ ਸਮੇ ਦੇ ਨਾ ਬਖਸਣਯੋਗ ਗੁਨਾਹਾਂ ਨੂੰ ਚੋਰ ਦਰਵਾਜਿਓ ਮਹਾਨ ਤਖਤ ਦੀ ਦੁਰਵਰਤੋ ਕਰਕੇ, ਫਿਰ ਖਾਲਸਾ ਪੰਥ ਨਾਲ ਧ੍ਰੋਹ ਕਮਾਉਣ ਜਾ ਰਹੇ ਹਨ । ਜਦੋਕਿ ਇਹ ਸਭ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ, ਮਰਿਯਾਦਾਵਾਂ ਅਤੇ ਸਿੱਖੀ ਨਿਯਮਾਂ ਤੇ ਸਿੱਖ ਕੌਮ ਦੇ ਪਹਿਲੇ ਵੀ ਦੋਸ਼ੀ ਸੀ ਅਤੇ ਅੱਜ ਵੀ ਦੋਸ਼ੀ ਸੀ । ਉਨ੍ਹਾਂ 1994 ਸਮੇ ਦੇ ਵਰਤਾਰੇ ਦੀ ਗੱਲ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਬਾਦਲ ਦਲ ਦੇ ਆਗੂ ਨੇ ਪ੍ਰੋ. ਮਨਜੀਤ ਸਿੰਘ ਦੇ ਨਾਮ ਦੀ ਵਰਤੋ ਕਰਕੇ ਕਿਹਾ ਕਿ ਸਿੰਘ ਸਾਹਿਬ ਨੇ ਸਾਨੂੰ ਵੱਖਰਾਂ ਅਕਾਲੀ ਦਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਹੈ । ਜਦੋਕਿ ਪ੍ਰੋ. ਸਾਹਿਬ ਨੇ ਇਸ ਝੂਠ ਨੂੰ ਸੁਣਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਬਾਹਰ ਆ ਕੇ ਸੰਗਤਾਂ ਨੂੰ ਕਿਹਾ ਕਿ ਬਾਦਲ ਖੇਮਾ ਝੂਠ ਬੋਲ ਰਿਹਾ ਹੈ ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਣ ਤੋ ਇਨਕਾਰੀ ਹੋਇਆ ਪਿਆ ਹੈ ।
ਇਸ ਲਈ ਸਿੱਖ ਕੌਮ ਇਨ੍ਹਾਂ ਦਾ ਪੂਰਨ ਤੌਰ ਤੇ ਬਾਈਕਾਟ ਕਰੇ ਅਤੇ ਸਹਿਯੋਗ ਨਾ ਕਰੇ । ਵੱਖਰੇ ਅਕਾਲੀ ਦਲ ਦੀ ਗੱਲ ਕਰਨ ਵਾਲਿਆ ਵਿਚ ਸ. ਬਲਵਿੰਦਰ ਸਿੰਘ ਭੂੰਦੜ, ਕੁਲਦੀਪ ਸਿੰਘ ਵਡਾਲਾ, ਸ. ਸੁਖਦੇਵ ਸਿੰਘ ਢੀਂਡਸਾ, ਸ. ਸੇਵਾ ਸਿੰਘ ਸੇਖਵਾ ਆਦਿ ਉਹ ਸਭ ਆਗੂ ਸਨ ਜੋ ਅੱਜ ਸੁਧਾਰ ਲਹਿਰ ਦੇ ਨਾਮ ਤੇ ਫਿਰ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿਸ ਕਰਕੇ ਅਸਲ ਵਿਚ ਇਹ ਦੋਵੇ ਧਿਰਾਂ ਸਿਆਸੀ ਤੇ ਧਾਰਮਿਕ ਸੰਸਥਾਵਾਂ ਅਤੇ ਅਹੁਦਿਆ ਉਤੇ ਕਾਬਜ ਹੋਣ ਲਈ ਤਰਲੋਮੱਛੀ ਹੋ ਰਹੇ ਹਨ । ਜਦੋਕਿ ਨਾ ਇਹ ਪਹਿਲੇ ਕੌਮੀ ਮਿਸਨ ਅਤੇ ਧਾਰਮਿਕ ਮਰਿਯਾਦਾਵਾ, ਅਸੂਲਾਂ ਨੂੰ ਪ੍ਰਾਪਤ ਤੇ ਕਾਇਮ ਰੱਖਣ ਲਈ ਸੁਹਿਰਦ ਸਨ ਅਤੇ ਨਾ ਹੀ ਅੱਜ ਹਨ ।
Comments (0)