The Unmute ਚੈਨਲ ਦਾ ਫੈਸਬੁੱਕ ਪੇਜ ਭਾਰਤ ਵਿਚ ਕੀਤਾ ਗਿਆ ਬੰਦ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ: ਇਸ ਸਮੇ ਸੰਵਿਧਾਨਿਕ ਵਿਚਾਰਾਂ ਦੀ ਅਜ਼ਾਦੀ ਭਾਰਤ ਵਿੱਚ ਬਰਕਰਾਰ ਨਹੀਂ ਹੈ, ਸੈਂਸਰਸ਼ਿਪ ਹੈ। ਖ਼ਾਸ ਕਰਕੇ ਸਿੱਖਾਂ ਨਾਲ ਸਬੰਧਤ ਮੀਡੀਆ ਜੋ ਸਿੱਖੀ ਨੂੰ ਅੱਗੇ ਲੈ ਕੇ ਜਾ ਰਹੇ ਹਨ ਜਾ ਸਿੱਖਾਂ ਨਾਲ ਸਬੰਧਤ ਮਸਲਿਆਂ ਉਤੇ ਅਵਾਜ ਬੁਲੰਦ ਕਰਦੇ ਹਨ ਉਹਨਾਂ ਨੂੰ ਭਰਤੀ ਪ੍ਰਸ਼ਾਸਨ ਵਲੋਂ ਬੰਦ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਸਿੱਖੀ ਦੀ ਗ਼ਲ ਕਰਨ ਵਾਲਾ The Unmute ਚੈਨਲ ਦਾ ਫੈਸ ਬੁੱਕ ਪੇਜ ਭਾਰਤ ਵਿੱਚ ਬੰਦ ਕਰ ਦਿੱਤਾ ਹੈ। The Unmute ਚੈਨਲ ਦੇ Executive Editor ਸਰਦਾਰ ਹਰਪ੍ਰੀਤ ਸਿੰਘ ਕਾਹਲੋਂ ਨੇ ਚੈਨਲ ਬੰਦ ਹੋਣ ਦੇ ਸੰਦਰਭ ਵਿਚ ਕਿਹਾ ਕਿ, "ਅਸੀਂ ਸਿਰਫ਼ ਪੱਤਰਕਾਰੀ ਕੀਤੀ ਹੈ,ਸਨਸਨੀ ਤੋਂ ਬਚਾਅ ਰੱਖਿਆ ਹੈ। ਹਰ ਖਬਰ ਅਵਾਜ਼ ਬਣਾਉਣ ਦਾ ਤਹੱਈਆ ਸੀ। ਇਹ ਪੇਸ਼ਾ ਤਮਾਮ ਊਣਤਾਈਆਂ ਦੇ ਜ਼ਿੰਮੇਵਾਰੀ ਦਾ ਪੇਸ਼ਾ ਹੈ। ਅਸੀਂ ਪੱਤਰਕਾਰ ਹਾਂ ਅਤੇ ਰਹਾਂਗੇ। ਇਹ ਸਾਡੇ ਲਈ ਜਜ਼ਬਾਤੀ ਸਮਾਂ ਹੈ। ਵਾਰ ਵਾਰ ਢਹਿਕੇ ਫਿਰ ਉਠਦੇ ਹਾਂ। ਸਾਡਾ ਹੌਂਸਲਾ ਬਣੋ। ਹਾਂ ਅਸੀਂ ਤੁਹਾਨੂੰ ਹਰ ਖਬਰ ਨਹੀਂ ਵਿਖਾ ਸਕਾਂਗੇ। ਯਕੀਨ ਕਰਿਓ ਅਸੀਂ ਵਿਕੇ ਨਹੀਂ ਬੱਸ ਰੁਕਾਵਟਾਂ ਵਿੱਚੋਂ ਲੰਘ ਰਹੇ ਹਾਂ। ਇਮਾਨਦਾਰੀ ਨਾਲ ਤੁਹਾਨੂੰ ਬੱਸ ਏਨਾ ਦੱਸ ਸਕਦੇ ਹਾਂ। " ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿੱਖਾਂ ਦੀ ਆਵਾਜ ਚੁੱਕਣ ਵਾਲੇ ਚੈਨਲਾਂ, ਟਵਿੱਟਰ ਅਕਾਊਂਟ ਨੂੰ ਲਗਾਤਾਰ ਬੰਦ ਕੀਤਾ ਜਾ ਰਿਹਾ ਹੈ।
Comments (0)