ਸਿੱਧੂ ਮੂਸੇਵਾਲਾ ਦੇ ਕਤਲ ਪਿਛੇ ਗੈਂਗਸਟਰ ਜਾਂ ਏਜੰਸੀਆਂ

ਸਿੱਧੂ ਮੂਸੇਵਾਲਾ ਦੇ ਕਤਲ ਪਿਛੇ ਗੈਂਗਸਟਰ ਜਾਂ ਏਜੰਸੀਆਂ

  ਭਾਰਤੀ ਏਜੰਸੀਆਂ ਦੀ ਸਿੱਧੂ ਮੂਸੇਵਾਲ ਦੇ ਕਤਲ ਪਿੱਛੇ  ਜਿਹੜੀ ਮਨਸ਼ਾ ਹੈ

 ਸਿੱਧੂ ਮੂਸੇਵਾਲਾ ਦਾ ਕਤਲ  ਕੋਈ ਗੈਂਗਵਾਰ  ਦਾ ਕਤਲ ਨਹੀਂ  ਇਹ ਇਕ ਏਜੰਸੀਆਂ ਦੁਆਰਾ ਦਿੱਤਾ ਗਿਆ ਕਤਲ ਹੈ ਸਿੱਧੂ ਮੂਸੇਵਾਲ ਨੂੰ  ਫ਼ਿਲਮੀ ਸਟਾਈਲ  ਨਾਲ ਅੱਗੇ ਪਿੱਛੇ ਕਾਰਾਂ ਗੱਡੀਆਂ ਲਾ ਕੇ  ਲਾ ਕੇ  ਤੇ ਤੀਸਰੀ   ਗੱਡੀ ਤੋ ਸਾਈਡ ਤੋਂ ਗੋਲੀਆਂ ਮਾਰੀਆਂ ਗਈਆ . ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ  ਬਹੁਤ ਹੀ ਟਰੇਂਡ ਕਮਾਂਡੋ Training  ਵਾਲੇ  ਹੀ ਦੇ ਸਕਦੇ ਹਨ . ਖਾੜਕੂ ਦੌਰ ਵਿਚ  ਇਸ ਤਰ੍ਹਾਂ ਨਾਲ ਮਿਲਦੇ ਢੰਗਾਂ ਨਾਲ  ਖਾੜਕੂਆਂ ਨੂੰ ਮਾਰਿਆ ਗਿਆ  ਸੀ .ਭਾਰਤੀ ਏਜੰਸੀਆਂ ਦੀ ਸਿੱਧੂ ਮੂਸੇਵਾਲ ਦੇ ਕਤਲ ਪਿੱਛੇ  ਜਿਹੜੀ ਮਨਸ਼ਾ ਹੈ  ਆਉਣ ਵਾਲੇ ਦਿਨਾਂ ਵਿੱਚ  ਪਤਾ ਲੱਗ ਜਾਵੇਗਾ  ਪਰ ਇਸ ਤਰ੍ਹਾਂ ਲੱਗ ਰਿਹਾ  ਜਿਸ ਤਰ੍ਹਾਂ ਪਹਿਲਾਂ ਛੋਟਾ ਰਾਜਨ  ਭਾਰਤੀ ਏਜੰਸੀਆਂ ਨੇ  ਆਪਣੇ ਸੁਰੱਖਿਅਤ ਛਤਰੀ ਥੱਲੇ  ਰੱਖ ਕੇ  ਉਸ ਲਈ ਬਹੁਤ ਸਾਰੇ ਕਾਰਨਾਮੇ ਅੰਜਾਮ ਦਿੱਤੇ ਸਨ.

ਇਸੇ ਤਰ੍ਹਾਂ ਹੀ   ਲਾਰੈਂਸ ਬਿਸ਼ਨੋਈ  ਨੂੰ ਛੋਟਾ ਰਾਜਨ ਦੀ ਜਗ੍ਹਾ ਦਿੱਤੀ ਜਾ ਰਹੀ ਹੈ  ਇਸ ਦੀ ਉਦਾਹਰਣ  ਸੁਪਰੀਮ ਕੋਰਟ ਵੱਲੋਂ  ਸਿੱਧੂ ਦੇ ਕਤਲ ਸਬੰਧੀ  ਉਸ ਦੇ ਰਿਮਾਂਡ  ਲਾਰੈਂਸ ਬਿਸ਼ਨੋਈ ਦੇ ਹੱਕ ਵਿਚ ਆਏ ਫ਼ੈਸਲੇ ਤੋਂ  ਅੰਦਾਜ਼ਾ ਲਾਇਆ ਜਾ ਸਕਦਾ ਹੈ  ਇੰਡੀਆ ਟੂਡੇ ਦੇ ਬਲਵਿੰਦਰ ਬਿੜਕ ਨੇ  ਸਿੱਧੂ ਮੂਸੇਵਾਲ ਕਤਲ ਸੰਬੰਧੀ   ਸਵਾਲ ਚੁੱਕੇ ਹਨ  

● ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਵਰਤੀ ਗਈ ਗੰਨ AN94 ਹੈ ਜੋ ਕਿ ਅਤਿ ਆਧੁਨਿਕ ਤੇ ਬੇਹੱਦ ਖ਼ਤਰਨਾਕ ਰਸ਼ੀਅਨ ਗੰਨ ਹੈ ਜੋਕਿ ਰੂਸੀ  ਫ਼ੌਜ ਵੱਲੋੰ ਵਰਤੀ ਜਾਂਦੀ ਹੈ। ( ਜਾਣਕਾਰੀ ਦਾ ਸੋਰਸ ਇੰਡੀਆ ਟੂਡੇ,ਨਵਭਾਰਤ ਟਾਈਮਜ਼, ਭਾਸਕਰ )

● ਇਹ ਬੰਦੂਕ 900 ਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਇੱਕ ਮਿੰਟ 'ਚ 600 ਗੋਲੀਆਂ ਦਾਗ਼ ਸਕਦੀ ਹੈ। ਇੱਕ ਵਾਰ 'ਚ ਇਸਦੀ ਸਮਰੱਥਾ 600  ਤੋਂ 1800 ਗੋਲ਼ੀਆਂ ਤੱਕ ਹੈ। ਇੱਕ ਤੋਂ ਬਾਅਦ ਦੂਜੀ ਗੋਲ਼ੀ 'ਚ ਮਹਿਜ਼ ਮਾਈਕਰੋਸੈਕਿੰਡਸ ਦਾ ਫ਼ਰਕ ਹੁੰਦਾ ਹੈ ਜਿਸ ਕਾਰਨ ਜਿਸਨੂੰ ਇਸਦੀ ਗੋਲ਼ੀ ਲੱਗਦੀ ਹੈ ਇੱਕੇ ਵਕ਼ਤ ਇੱਕ ਨਹੀਂ ਸਗੋਂ ਦੋ ਗੋਲੀਆਂ ਵੱਜਦੀਆਂ ਹਨ। 

● ਸਭ ਤੋਂ ਵੱਡਾ ਸਵਾਲ ਹੈ ਕਿ ਅਜਿਹੀ ਖ਼ਤਰਨਾਕ ਗੰਨ ਦਾ ਗ਼ੈਰ-ਕਾਨੂੰਨੀ ਢੰਗ ਨਾਲ਼ ਰੂਸ ਤੋਂ ਭਾਰਤ ਅਤੇ ਪੰਜਾਬ ਤੱਕ ਪਹੁੰਚਣਾ ਕਿਸੇ ਬਹੁਤ ਹੀ ਵੱਡੀ ਮਦਦ ਤੋਂ ਬਿਨਾਂ ਕਿਵੇਂ ਸੰਭਵ ਹੋ ਸਕਦਾ ਹੈ ?  

● ਫ਼ਿਰ ਅਜਿਹੇ ਹਥਿਆਰ ਜੋ ਭਾਰਤ 'ਚ ਵਰਤਿਆ ਹੀ ਨਹੀਂ ਜਾਂਦਾ,ਜੇ ਉਸਦੀ ਇੱਥੋਂ ਤੱਕ ਪਹੁੰਚ ਹੋ ਰਹੀ ਹੈ ਤਾਂ ਚਲਾਉਣ ਵਾਲਿਆਂ ਨੇ ਕਿਤੋਂ ਇਸਦੀ ਵਿਸ਼ੇਸ਼ ਟ੍ਰੇਨਿੰਗ ਵੀ ਲਈ ਹੋਵੇਗੀ !!

● ਇਸ ਘਟਨਾ ਦੀਆਂ ਤਾਰਾਂ ਬਹੁਤ ਵੱਡੇ ਪੱਧਰ ਤੱਕ ਜੁੜੀਆਂ ਹੋ ਸਕਦੀਆਂ ਹਨ ਜਿਸ ਲਈ ਉੱਚ ਪੱਧਰੀ ਨਿਰਪੱਖ ਨਿਆਂਇਕ ਜਾਂਚ ਦੀ ਜ਼ਰੂਰਤ ਹੈ ( ਜਿਸਦੀ ਸੰਭਾਵਨਾ ਆਮ ਤੌਰ 'ਤੇ ਬਹੁਤ ਘੱਟ ਹੁੰਦੀ ਹੈ) ।

● ਜੇ ਇਹ ਕਾਰਾ ਗੈਂਗਸਟਰਾਂ ਦਾ ਨਿਕਲਦਾ ਹੈ ਤਾਂ ਇਸਦਾ ਮਤਲਬ ਗੈਂਗਸਟਰਾਂ ਦਾ ਨੈਕਸੈੱਸ ਅੰਤਰਰਾਸ਼ਟਰੀ ਪੱਧਰ ਤੱਕ ਫੈਲਿਆ ਹੋਇਆ ਹੈ ਜਿਸ 'ਚ ਜੇਕਰ ਕੋਈ ਜਾਂਚ ਤੁਰੇਗੀ ਤਾਂ ਗੱਲ ਬਹੁਤ ਦੂਰ ਤੱਕ ਜਾਣ ਦੀ ਸੰਭਾਵਨਾ ਹੈ ..... ।

 

 ਕੇਐਸ ਚੱਠਾ