ਸ਼ੋ੍ਮਣੀ  ਕਮੇਟੀ ਦਾ ਜਨਰਲ ਇਜਲਾਸ 28 ਨਵੰਬਰ ਨੂੰ

ਸ਼ੋ੍ਮਣੀ  ਕਮੇਟੀ ਦਾ ਜਨਰਲ ਇਜਲਾਸ 28 ਨਵੰਬਰ ਨੂੰ

 ਸਿੱਖ ਧਾਰਮਿਕ ਸੰਸਥਾਵਾਂ 'ਚ ਜਾਤ-ਪਾਤ ਦਾ ਕੋਈ ਸਥਾਨ ਨਹੀਂ : ਜਥੇਦਾਰ

ਅੰਮ੍ਰਿਤਸਰ ਟਾਈਮਜ਼

 ਅੰਮਿ੍ਤਸਰ :ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ 28 ਨਵੰਬਰ ਨੂੰ ਬੁਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਲਈ ਸ਼ੋ੍ਮਣੀ ਕਮੇਟੀ ਨੇ ਇਸ ਸੈਸ਼ਨ ਦੀ ਅੰਤਿ੍ਗ ਕਮੇਟੀ ਦੀ ਆਖ਼ਰੀ ਮੀਟਿੰਗ 6 ਨਵੰਬਰ ਨੂੰ ਸੱਦੀ ਹੈ। 2021 ਦਾ ਜਨਰਲ ਇਜਲਾਸ 28 ਨਵੰਬਰ ਨੂੰ ਰੱਖਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਾਲ 2021 ਅਤੇ ਸਾਲ 2022 ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤਿ੍ੰਗ ਕਮੇਟੀ ਦੀ ਨਵੀਂ ਚੋਣ 28 ਨਵੰਬਰ ਨੂੰ ਜਨਰਲ ਇਜਲਾਸ ਵਿਚ ਕੀਤੀ ਜਾਵੇਗੀ। ਜਿਸ ਸਬੰਧੀ 6 ਨਵੰਬਰ ਨੂੰ ਅੰਤਿ੍ੰੰਗ ਕਮੇਟੀ ਦੀ ਇਕੱਤਰਤਾ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਅੰਮਿ੍ਤਸਰ ਵਿਖੇ ਰੱਖੀ ਗਈ ਹੈ। ਇਹ ਜਾਣਕਾਰੀ ਮੀਟਿੰਗ ਵਿਚ ਦਿੱਤੀ ਗਈ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਂਬਰ ਭਾਈ ਰਾਮ ਸਿੰਘ, ਜਥੇਦਾਰ ਨਵਤੇਜ ਸਿੰਘ ਕਾਉਂਣੀ, ਡਾ. ਸੁਖਬੀਰ ਸਿੰਘ, ਸਕੱਤਰ ਸੁਖਮਿੰਦਰ ਸਿੰਘ ਆਦਿ ਮੌਜੂਦ ਸਨ।ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਸੂਬੇ ਦਾ ਮੁੱਖ ਮੰਤਰੀ ਅਨੂਸੂਚਿਤ ਜਾਤੀ ਵਿੱਚੋਂ ਲਾਏ ਜਾਣ ਤੋਂ ਬਾਅਦ ਸ਼ੋ੍ਮਣੀ ਕਮੇਟੀ ਦਾ ਪ੍ਰਧਾਨ ਵੀ ਅਨੂਸੂਚਿਤ ਵਿੱਚੋਂ ਲਾਉਣ ਦੀ ਚਰਚਾ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਧਾਰਮਿਕ ਸੰਸਥਾਵਾਂ ਵਿਚ ਜਾਤ-ਪਾਤ ਨੂੰ ਨਹੀਂ ਦੇਖਿਆ ਜਾਂਦਾ। ਸ਼ੋ੍ਮਣੀ ਕਮੇਟੀ ਦਾ ਪ੍ਰਧਾਨ ਜਾਤ-ਪਾਤ ਦੇ ਅਧਾਰ 'ਤੇ ਬਣਾਉਣ ਦੀਆਂ ਜੋ ਚਰਚਾਵਾਂ ਚੱਲ ਰਹੀਆਂ ਹਨ, ਇਹ ਗ਼ਲਤ ਹਨ। ਜਾਤ-ਪਾਤ ਦਾ ਸਿੱਖ ਫਲਸਫੇ ਵਿਚ ਕੋਈ ਸਥਾਨ ਨਹੀਂ ਹੈ।