ਕੰਵਰ ਸਤਨਾਮ ਸਿੰਘ ਖ਼ਾਲਸਾ ਸਕੂਲ ਵਿਚ ਲੋੜਵੰਦ ਬਚਿਆਂ ਨੂੰ ਸਵੈ ਰੁਜਗਾਰ ਨਾਲ ਲੈਸ ਕੀਤਾ ਜਾਵੇਗਾ - ਖਾਲਸਾ
ਅੰਮ੍ਰਿਤਸਰ ਟਾਈਮਜ਼
ਜਲੰਧਰ: ਕੰਵਰ ਸਤਨਾਮ ਸਿੰਘ ਖ਼ਾਲਸਾ ਸਕੂਲ (ਜ਼ੀਰੋ ਫ਼ੀਸ ਸਕੂਲ) ਮਾਡਲ ਹਾਊਸ ਰੋਡ ਵਿਖੇ ਬੀਤੇ ਦਿਨੀਂ ਕਾਰਜਕਾਰਨੀ ਦੀ ਇਕ ਮੀਟਿੰਗ ਸਕੂਲ ਦੇ ਮੁੱਖ ਸੇਵਾਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਦੀ ਪ੍ਰਧਾਨਗੀ ਵਿਚ ਹੋਈ । ਮੀਟਿੰਗ ਵਿਚ ਸਕੂਲ ਦੀ ਇਮਾਰਤ ਦੀ ਰੈਨੋਵੇਸ਼ਨ, ਟੀਚਿੰਗ ਸਟਾਫ ਦੀ ਸਲੈਕਸ਼ਨ ਅਤੇ ਸਕੂਲ ਦੀਆਂ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ । ਇਸ ਮੌਕੇ ਮੁੱਖ ਸੇਵਾਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਸਾਰੇ ਮੈਂਬਰਾਂ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਇਥੇ ਸਿਖ ਤੇ ਗਰੀਬ ਬਚਿਆਂ ਦਾ ਜੀਵਨ ਪਧਰ ਉਚਾ ਚੁਕਣ ਲਈ ਸਵੈ ਰੁਜਗਾਰ ਦੇ ਟਰੇਨਿੰਗ ਸੈਂਟਰ ਖੋਲੇ ਜਾਣਗੇ।ਬਚੀਆਂ ਲਈ ਸ਼ਪੈਸ਼ਲ ਸਿਲਾਈ ਕਢਾਈ ਡਿਜਾਈਨਿੰਗ ਸੈਂਟਰ ਖੋਲਿਆ ਜਾਵੇਗਾ। ਉਹਨਾਂ ਇਹ ਵੀ ਦਸਿਆ ਕਿ ਬਚਿਆਂ ਨੂੰ ਮਾਰਸ਼ਲ ਆਰਟ ਗਤਕੇ ਦੀ ਟਰੇਨਿੰਗ ਦਿਤੀ ਜਾਵੇਗੀ।ਉਹਨਾਂ ਕਿਹਾ ਕਿ ਸਾਨੂੰ ਇਹੋ ਜਿਹੀ ਸੰਸਥਾ ਵਿਚ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਸਮਾਜ ਦੇ ਗਰੀਬ ਤਬਕੇ ਦੇ ਬੱਚਿਆਂ ਨੂੰ ਫਰੀ ਵਿਦਿਆ ਦੇ ਕੇ ਅਸੀਂ ਸਮਾਜ ਵਿਚ ਇਕਸਾਰਤਾ ਤਾਂ ਲਿਆਈਏ ਹੀ, ਨਾਲ ਦੀ ਨਾਲ ਸੇਵਾ ਦੇ ਸਿੱਖੀ ਸਿਧਾਂਤ ਨੂੰ ਪ੍ਰਚਾਰਨ ਲਈ ਵੀ ਵਚਨਬੱਧ ਹੋਈਏ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਦਲਬੀਰ ਸਿੰਘ ਰਿਆੜ, ਸ. ਬਲਜੀਤ ਸਿੰਘ ਮਿਸ਼ਨਰੀ, ਸ. ਪ੍ਰੇਮ ਸਿੰਘ, ਸ. ਮੁਖਵਿੰਦਰ ਸਿੰਘ ਸੰਧੂ, ਪ੍ਰਿੰਸੀਪਲ ਕੌਰ, ਸੰਦੀਪ ਸਿੰਘ ਚਾਵਲਾ, ਹਰਦੇਵ ਸਿੰਘ ਗਰਚਾ, ਸੁਰਿੰਦਰ ਪਾਲ ਸਿੰਘ ਗੋਲਡੀ ਆਦਿ ਸ਼ਾਮਿਲ ਸਨ
Comments (0)