'ਆਲਮੀ ਪੌਣ-ਪਾਣੀ ਚਰਚਾ' ਲਈ ਜੋਅ ਬਾਇਡਨ ਨੇ ਮੋਦੀ ਸਮੇਤ ਦੁਨੀਆ ਦੇ 40 ਲੀਡਰਾਂ ਨੂੰ ਭੇਜਿਆ ਸੱਦਾ 

'ਆਲਮੀ ਪੌਣ-ਪਾਣੀ ਚਰਚਾ' ਲਈ ਜੋਅ ਬਾਇਡਨ  ਨੇ ਮੋਦੀ ਸਮੇਤ ਦੁਨੀਆ ਦੇ 40 ਲੀਡਰਾਂ ਨੂੰ ਭੇਜਿਆ ਸੱਦਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਲਮੀ ਪੌਣ-ਪਾਣੀ ਚਰਚਾ ਲਈ ਦੁਨੀਆ ਦੇ 40 ਲੀਡਰਾਂ ਨੂੰ ਸੱਦਾ ਭੇਜਿਆ ਹੈ ਜਿਨ੍ਹਾਂ ਵਿਚੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਨਾਂ ਵੀ ਇਸ ਵਿਚ ਸ਼ਾਮਲ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਿਕ, ਪੌਣ-ਪਾਣੀ ਸਿਖਰ ਸੰਮੇਲਨ  22 ਤੇ 23 ਅਪ੍ਰੈਲ ਨੂੰ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਾਲ ਹੀ ਆਲਮੀ ਪੱਧਰ 'ਤੇ ਲਗਾਤਾਰ ਬਦਲ ਰਿਹਾ ਪੌਣ-ਪਾਣੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਕਾਰਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਆਲਮੀ ਪੌਣ-ਪਾਣੀ ਚਰਚਾ ਕੀਤੀ ਜਾ ਰਹੀ ਹੈ। ਫਿਲਹਾਲ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਆਪਣੀ ਪਹਿਲੀ ਆਲਮੀ ਪੌਣ-ਪਾਣੀ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਹੈ।                                    

ਮੀਡੀਆ ਰਿਪੋਰਟਸ ਮੁਤਾਬਿਕ, ਇਸ ਆਲਮੀ ਪੌਣ-ਪਾਣੀ ਚਰਚਾ ਵਿਚ ਬਾਇਡਨ ਪ੍ਰਸ਼ਾਸਨ ਨੇ ਪਹਿਲੀ ਵਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਸੱਦਾ ਭੇਜਿਆ ਹੈ।