ਪੰਜਾਬ ਵਿਚ ਭਾਜਪਾ ਕੈਪਟਨ ਤੇ ਢੀਂਡਸਾ ਤੋਂ ਨਿਰਾਸ਼

ਪੰਜਾਬ ਵਿਚ ਭਾਜਪਾ ਕੈਪਟਨ ਤੇ ਢੀਂਡਸਾ ਤੋਂ ਨਿਰਾਸ਼

ਸੰਗਰੂਰ ਦੀ ਹੋਣ ਵਾਲੀ ਉਪ ਚੋਣ ਸਮੇਂ ਕੈਪਟਨ ਤੇ  ਢੀਂਡਸਾ ਧੜੇ ਤੋਂ ਵੱਖ ਹੋ ਕੇ ਰਣਨੀਤੀ ਉਲੀਕੇਗੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ-ਜਾਣਕਾਰ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਕੁਝ ਹਫ਼ਤੇ ਪਹਿਲਾਂ ਹੋਈਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਤੇ ਸੰਯੁਕਤ ਅਕਾਲੀ ਦਲ ਨੂੰ ਜੋ ਨਮੋਸ਼ੀਜਨਕ ਹਾਰ ਹੋਈ ਹੈ, ਉਸ ਨੂੰ ਸਾਹਮਣੇ ਰੱਖ ਕੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਹੁਣ ਮੂੰਹ ਮੋੜਨ ਲੱਗੀ ਹੈ ਤੇ ਉਹ ਸੰਗਰੂਰ ਦੀ ਹੋਣ ਵਾਲੀ ਉਪ ਚੋਣ ਸਮੇਂ ਕੈਪਟਨ ਤੇ ਸੁਖਦੇਵ ਸਿੰਘ ਢੀਂਡਸਾ ਧੜੇ ਤੋਂ ਵੱਖ ਹੋ ਕੇ ਰਣਨੀਤੀ ਉਲੀਕੇਗੀ । ਇਹ ਉਪ ਚੋਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਅਸਤੀਫ਼ੇ ਕਾਰਨ ਹੋ ਰਹੀ ਹੈ, ਭਾਵੇਂਕਿ ਕੋਈ ਚੋਣ ਤਰੀਕ ਚੋਣ ਕਮਿਸ਼ਨ ਵਲੋਂ ਨਿਰਧਾਰਤ ਨਹੀਂ ਕੀਤੀ ਗਈ ਪਰ 6 ਮਹੀਨਿਆਂ ਦੇ ਅੰਦਰ ਜ਼ਿਮਨੀ ਚੋਣ ਕਰਾਉਣੀ ਲਾਜ਼ਮੀ ਹੈ ਪਰ ਜੋ ਕਨਸੋਆਂ ਮਿਲੀਆਂ ਹਨ, ਉਨ੍ਹਾਂ ਅਨੁਸਾਰ ਆਪ ਪਾਰਟੀ, ਬਾਦਲ  ਦਲ, ਕਾਂਗਰਸ ਆਪੋ ਆਪਣੇ ਉਮੀਦਵਾਰ ਜ਼ਰੂਰ ਖੜ੍ਹੇ ਕਰਨਗੀਆਂ ।