ਪੰਜਾਬ ਸਰਕਾਰ ਫਿਰਕਾਪ੍ਰਸਤ ਹਿੰਦੂਤਵੀਆਂ ਨੂੰ ਨੱਥ ਪਾਵੇ -ਯੂਨਾਈਟਿਡ ਖਾਲਸਾ ਦਲ ਯੂ,ਕੇ

ਪੰਜਾਬ ਸਰਕਾਰ ਫਿਰਕਾਪ੍ਰਸਤ ਹਿੰਦੂਤਵੀਆਂ ਨੂੰ ਨੱਥ ਪਾਵੇ -ਯੂਨਾਈਟਿਡ ਖਾਲਸਾ ਦਲ ਯੂ,ਕੇ
ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ

ਖਾਲਿਸਤਾਨ ਲਈ ਨਿਸ਼ਕਾਮਨਾ ਸਹਿਤ ਸੰਘਰਸ਼ ਕਰਨਾ ਹਰੇਕ ਸਿੱਖ ਦਾ ਫਰਜ  ਹੈ " 

ਅੰਮ੍ਰਿਤਸਰ ਟਾਈਮਜ਼

ਲੰਡਨ- ਖਾਲਿਸਤਾਨ ਸਿੱਖਾਂ ਦਾ ਕੌਮੀ ਅਤੇ ਪਾਕਿ ਪਵਿੱਤਰ ਸਾਕਾਰ ਕਰਨ ਯੋਗ ਨਿਸ਼ਾਨਾ ਹੈ।ਜਿਸਦੀ ਨੀਂਹ ਵਿੱਚ ਸਦੀਆਂ ਬਾਅਦ ਸਿੱਖ ਕੌਮ ਨੂੰ ਪ੍ਰਾਪਤ ਹੋਏ ਮਹਾਂਪੁਰਖ  ਅਤਿ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ,ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ,ਮਹਾਨ ਜਰਨੈਲ ਜਨਰਲ ਸ਼ਾਬੇਗ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਸੀਸ ਲੱਗੇ ਹੋਏ ਹਨ। ਜਿਸ ਕੌਮੀ ਨਿਸ਼ਾਨੇ ਦੀ ਪੂਰਤੀ ਲਈ ਹਜਾਰਾਂ ਸਿੱਖ ਨੌਜਵਾਨ ਸ਼ਹੀਦ ਹੋ ਗਏ। ਸਿੱਖ ਮਾਤਾਵਾਂ ਦੇ ਦੋ- ਦੋ,ਤਿੰਨ-ਤਿੰਨ ਪੁੱਤਰ ਸ਼ਹੀਦ ਹੋ ਗਏ ਹਨ ਉਸ ਨਿਸ਼ਾਨੇ ਤੋਂ ਕੋਈ ਵੀ ਤਾਕਤ ਸਿੱਖਾਂ ਨੂੰ ਥਿੜਕਾ ਜਾਂ ਭਟਕਾ ਨਹੀਂ ਸਕਦੀ ।ਸਿੱਖ ਕੌਮ ਵਲੋਂ ਖਾਲਿਸਤਾਨ ਦਾ ਸੰਘਰਸ਼ ਨਿਰੰਤਰ ਜਾਰੀ ਹੈ ਅਤੇ ਫਤਿਹ ਤੱਕ ਜਾਰੀ ਰਹੇਗਾ। ਪਿਛਲੇ ਦਿਨੀਂ  29 ਐਪਰੈਲ ਵਾਲੇ ਦਿਨ ਹਿੰਦੂਤਵੀਆਂ ਵਲੋਂ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਣ ਦੇ ਐਲਾਨ ਕਰਨ ਨਾਲ ਪੰਜਾਬ ਸਰਕਾਰ ਦੇ ਕੰਨਾਂ ਤੇ ਜੂੰਅ ਤੱਕ ਨਹੀ ਸਰਕੀ ।ਜਦੋਂ ਸਿਖਾਂ ਵਲੋਂ ਇਸਦਾ ਵਿਰੋਧ ਕਰਕੇ ਕੌਮੀ ਫਰਜ ਅਦਾ ਕੀਤਾ ਗਿਆ ਤਾਂ ਉਹਨਾਂ ਤੇ ਹਿੰਦੂਤਵੀ ਭੀੜ ਵਲੋਂ ਹਮਲਾ ਕਰ ਦਿੱਤਾ ਗਿਆ। ਪੰਜਾਬ ਸਰਕਾਰ ਵਲੋਂ ਜਾਣਬੁੱਝ ਕੇ ਹਿੰਦੂਤਵੀਆਂ ਨੂੰ ਖੁਸ਼ ਕਰਨ ਲਈ ਇਕਪਾਸੜ ਕਾਰਵਾਈ ਕਰਦਿਆਂ ਆਤਮ ਰੱਖਿਆ ਦੇ ਅਧਿਕਾਰ ਨੂੰ ਦਰ ਕਿਨਾਰ ਕਰਦਿਆਂ ਸਿੱਖ ਨੌਜਵਾਨਾਂ ਖਿਲਾਫ ਹੀ ਕੇਸ ਦਰਜ ਕਰਕੇ ਉਹਨਾਂ ਨੂੰ ਵੱਡੀ ਪੱਧਰ ਤੇ ਗਿ੍ਫਤਾਰ ਕੀਤਾ ਜਾ ਰਿਹਾ ਹੈ।ਜੋ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਯੂਨਾਈਟਿਡ ਖਾਲਸਾ ਦਲ ਯੂ ,ਕੇ  ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਸਿੱਖਾਂ ਪ੍ਰਤੀ ਮਾੜੀ ਅਤੇ ਜ਼ਾਲਮਾਨਾ ਪਹੁੰਚ ਦੀ ਸਖਤ ਨਿਖੇਧੀ ਕੀਤੀ ਗਈ ਹੈ।  ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪੰਜਾਬ ਭਰ ਦੀਆਂ ਸਿੱਖ ਜਥੇਬੰਦੀਆਂ,ਸਿੱਖ ਸੰਪਰਦਾਵਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਸਾਂਝੇ ਪਲੇਟਫਾਰਮ ਤੇ ਇਕੱਤਰ ਹੋ ਕੇ ਪੰਜਾਬ ਦੀ ਝਾੜੂ ਸਰਕਾਰ ਵਲੋਂ ਹਿੰਦੂਤਵ ਦੀ ਸੀ ਟੀਮ ਬਣਦਿਆਂ ਸਿੱਖ ਨੌਜਵਾਨਾਂ ਤੇ ਦਰਜ ਕੀਤੇ ਜਾ ਰਹੇ ਨਜਾਇਜ ਪਰਚਿਆਂ ਅਤੇ ਗਿ੍ਫਤਾਰੀਆਂ ਖਿਲਾਫ ਆਵਾਜ਼ ਬੁਲੰਦ ਕਰਨ ਅਤੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸਾਰਥਕ ਪਹੁੰਚ ਅਪਣਾਉਣ ਦੀ ਸਨਿਮਰ ਅਪੀਲ ਕੀਤੀ ਗਈ ਹੈ।   ਪੁਲਿਸ ਸਿੱਖ ਨੌਜਵਾਨ ਦੇ ਪਰਿਵਾਰ ਮੈਂਬਰਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਜਦਕਿ ਪੁਲਿਸ ਨੇ ਭਗੌੜੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੇ ਕਿਸੇ ਪਰਿਵਾਰਕ ਮੈਂਬਰ ਨਹੀ ਗਿ੍ਫਤਾਰ ਨਹੀ ਕੀਤਾ। ਜਿਕਰਯੋਗ ਹੈ ਕਿ ਸੁਮੇਧ ਸੈਣੀ ਸੈਂਕੜੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦਾ ਦੋਸ਼ੀ ਹੈ।ਪਰ ਭਾਰਤ ਦਾ ਨਿਆਇਕ  ਸਿਸਟਮ,  ਪੰਜਾਬ ਪੁਲਿਸ , ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਉਸਨੂੰ ਹਰ ਮੋੜ ਤੇ ਰਾਹਤ ਦੇਣ ਲਈ ਯਤਨਸ਼ੀਲ ਹੈ।