ਬੈਲਜੀਅਮ ਦੀ ਮੇਮ ਨੇ ਸਿੰਘਣੀ ਬਣ ਕੇ ਨਿਹੰਗ ਸਿੰਘ ਨਾਲ ਕੀਤਾ ਅਨੰਦਕਾਰਜ

ਬੈਲਜੀਅਮ ਦੀ ਮੇਮ ਨੇ ਸਿੰਘਣੀ ਬਣ ਕੇ ਨਿਹੰਗ ਸਿੰਘ ਨਾਲ ਕੀਤਾ ਅਨੰਦਕਾਰਜ

 ਬੈਲਜੀਅਮ ਦੀ ਮੇਮ ਨੇ ਸਿੰਘਣੀ ਬਣ ਕੇ ਨਿਹੰਗ ਸਿੰਘ ਨਾਲ ਕੀਤਾ ਅਨੰਦਕਾਰਜ

*ਫੇਸਬੁੱਕ 'ਤੇ ਹੋਈ ਸੀ ਦੋਸਤੀ       

ਅੰਮ੍ਰਿਤਸਰ ਟਾਈਮਜ਼         

ਕਪੂਰਥਲਾ : ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਇਹ ਗੱਲ ਇੱਕ ਵਾਰ ਫਿਰ ਤੋਂ ਬੈਲਜੀਅਮ ਦੀ ਇੱਕ ਕੁੜੀ ਨੇ ਸਾਬਤ ਕਰ ਦਿੱਤੀ ਹੈ। ਬੈਲਜੀਅਮ ਦੇ ਰਹਿਣ ਵਾਲੀ ਜਗਦੀਪ ਨੂੰ ਫੇਸਬੁੱਕ 'ਤੇ ਇਕ ਪੰਜਾਬੀ ਨੌਜਵਾਨ ਨਾਲ ਪਿਆਰ ਹੋ ਗਿਆ ਅਤੇ ਪਿਆਰ ਲੱਭਣ ਲਈ ਪੰਜਾਬ ਆ ਗਈ ਸੀ। ਫਿਰ ਸਿੱਖ ਰੀਤੀ ਰਿਵਾਜਾਂ ਅਨੁਸਾਰ ਨੌਜਵਾਨ ਨਾਲ ਵਿਆਹ ਕਰਵਾ ਲਿਆ। ਦਰਅਸਲ, ਜਗਦੀਪ ਨੂੰ ਪਹਿਲਾਂ ਫੇਸਬੁੱਕ 'ਤੇ ਕਪੂਰਥਲਾ ਦੇ ਪਿੰਡ ਸਿੰਧਵਾ ਦੋਨਾ ਦੇ ਨਿਹੰਗ ਨੌਜਵਾਨ ਜ਼ੈਲ ਸਿੰਘ ਨਾਲ ਪਿਆਰ ਹੋਇਆ ਸੀ। ਫਿਰ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ ਅਤੇ ਨੇੜਤਾ ਇੰਨੀ ਵਧ ਗਈ ਕਿ ਗੱਲ ਵਿਆਹ ਤੱਕ ਪਹੁੰਚ ਗਈ। ਜਗਦੀਪ 8 ਮਹੀਨੇ ਪਹਿਲਾਂ ਸਾਰੀਆਂ ਰੁਕਾਵਟਾਂ ਅਤੇ ਬੰਧਨ ਤੋੜ ਕੇ ਕਪੂਰਥਲਾ ਪਹੁੰਚ ਗਈ ਸੀ। ਇਸ ਤੋਂ ਬਾਅਦ ਉਸਨੇ ਅਤੇ ਨਿਹੰਗ ਜ਼ੈਲ ਸਿੰਘ ਨੇ ਇੱਕ ਦੂਜੇ ਨਾਲ ਵਿਆਹ ਕਰਵਾ ਲਿਆ।

ਜਗਦੀਪ ਨੇ ਸਿਰਫ਼ ਵਿਆਹ ਹੀ ਨਹੀਂ ਕੀਤਾ, ਸਗੋਂ ਅੰਮ੍ਰਿਤ ਛਕ ਕੇ ਸਿੱਖ ਧਰਮ ਵੀ ਅਪਣਾ ਲਿਆ ਹੈ। ਮੰਗਲਵਾਰ ਨੂੰ ਜਦੋਂ ਦੋਵਾਂ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਤਾਂ ਸ਼ਰਧਾਲੂ ਉਨ੍ਹਾਂ ਨਾਲ ਸੈਲਫੀ ਲੈਂਦੇ ਵੀ ਨਜ਼ਰ ਆਏ। ਨਿਹੰਗ ਜ਼ੈਲ ਸਿੰਘ ਨੇ ਦੱਸਿਆ ਕਿ ਬੈਲਜੀਅਮ ਦੀ ਰਹਿਣ ਵਾਲੀ ਜਗਦੀਪ ਕੌਰ ਨਾਲ ਦੋਸਤੀ ਫੇਸਬੁੱਕ ਰਾਹੀਂ ਹੋਈ ਸੀ। ਪਰ ਜਗਦੀਪ ਪਹਿਲਾਂ ਪੰਜਾਬੀ ਭਾਸ਼ਾ ਨਹੀਂ ਸਮਝਦੀ ਸੀ, ਉਹ ਸਿਰਫ਼ ਅੰਗਰੇਜ਼ੀ ਹੀ ਸਮਝ ਸਕਦੀ ਸੀ। ਪਰ ਫੇਸਬੁੱਕ 'ਤੇ ਚੈਟਿੰਗ ਕਰਦੇ ਹੋਏ ਉਨ੍ਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਫਿਰ ਕਰੀਬ 8 ਮਹੀਨੇ ਪਹਿਲਾਂ ਜਗਦੀਪ ਬੈਲਜੀਅਮ ਤੋਂ ਕਪੂਰਥਲਾ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਆਨੰਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਇਆ ਅਤੇ ਹੁਣ ਉਹ ਇੱਕ ਦੂਜੇ ਦੇ ਜੀਵਨ ਸਾਥੀ ਬਣ ਕੇ ਜ਼ਿੰਦਗੀ ਦਾ  ਆਨੰਦ ਮਾਣ ਰਹੇ ਹਨ।