ਯੂਨਾਈਟਡ ਅਕਾਲੀ ਦਲ ਪੰਜਾਬ ਵਿੱਚ 11 ਸੀਟਾਂ ’ਤੇ  ਲੜੇਗਾ ਚੋਣ

ਯੂਨਾਈਟਡ ਅਕਾਲੀ ਦਲ ਪੰਜਾਬ ਵਿੱਚ 11 ਸੀਟਾਂ ’ਤੇ  ਲੜੇਗਾ ਚੋਣ

ਅੰਮ੍ਰਿਤਸਰ ਟਾਈਮਜ਼ ਬਿਉਰੋ

ਬਠਿੰਡਾ: ਯੂਨਾਈਟਡ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਪ੍ਰਧਾਨਗੀ ਵਿੱਚ ਹੋਈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ 11 ਸੀਟਾਂ ਤੋਂ ਚੋਣ ਲੜੇਗਾ, ਜਿਸ ਲਈ ਸੰਭਾਵਤ ਉਮੀਦਵਾਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਭਾਵੀ ਉਮੀਦਵਾਰਾਂ ਵਿੱਚ ਬੀਬੀ ਬਲਜੀਤ ਕੌਰ ਸਮਾਣਾ, ਸਰਬਜੀਤ ਸਿੰਘ ਸਰਪੰਚ ਅਲਾਲ ਧੂਰੀ, ਬਾਬਾ ਚਮਕੌਰ ਸਿੰਘ ਭਾਈਰੂਪਾ ਭੁੱਚੋ, ਬਹਾਦਰ ਸਿੰਘ ਰਾਹੋਂ ਨਵਾਂ ਸ਼ਹਿਰ, ਗੁਰਨਾਮ ਸਿੰਘ ਚੰਡੀਗੜ੍ਹ, ਗੁਰਸੇਵਕ ਸਿੰਘ ਧੂਰਕੋਟ ਮਹਿਲ ਕਲਾਂ, ਹਰਿੰਦਰ ਸਿੰਘ ਬੌਡੇ ਮੋਗਾ, ਸਤਨਾਮ ਸਿੰਘ ਮਨਾਵਾ ਖੇਮਕਰਨ, ਅਜਾਇਬ ਸਿੰਘ ਧਰਮਕੋਟ, ਜਲੰਧਰ ਛਾਉਣੀ ਅਤੇ ਜੈ ਕੁਮਾਰ ਨੂੰ ਲੁਧਿਆਣਾ ਦੱਖਣੀ ਸ਼ਾਮਲ ਹਨ। ਉਨ੍ਹਾਂ ਕਿਹਾ ਛੇਤੀ ਹੀ ਪੰਜਾਬ ਮੁਕਤੀ ਮੋਰਚਾ ਦੀ ਸਹਿਮਤੀ ਨਾਲ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।