ਕੇਂਦਰ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਦੀ ਵਿੱਤੀ ਮਦਦ ਕਰੇ,ਨਵਾਂ ਕਨੂੰਨ ਲਿਆਵੇ: ਡਾ. ਅਮਰ ਸਿੰਘ

ਕੇਂਦਰ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਦੀ ਵਿੱਤੀ ਮਦਦ ਕਰੇ,ਨਵਾਂ ਕਨੂੰਨ ਲਿਆਵੇ: ਡਾ. ਅਮਰ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫ਼ਤਹਿਗੜ੍ਹ ਸਾਹਿਬ- ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਨਸ਼ਿਆਂ ’ਤੇ ਚਰਚਾ ਦੌਰਾਨ ਲੋਕ ਸਭਾ ਵਿਚ ਦੱਸਿਆ ਕਿ ਕਿਸ ਤਰ੍ਹਾਂ ਪਾਕਿਸਤਾਨ ਨਾਲ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਸਰਹੱਦ ਪਾਰ ਨਸ਼ਿਆਂ ਦੀ ਮਾਰ ਝੱਲ ਰਿਹਾ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੀ ਲੜਾਈ ਲੜਨ ਲਈ ਪੰਜਾਬ ਦੀ ਵਿੱਤੀ ਮਦਦ ਕੀਤੀ ਜਾਵੇ ,ਕਿਉਂਕਿ ਇਹ ਕੌਮੀ ਸੁਰੱਖਿਆ ਦਾ ਮੁੱਦਾ ਹੈ ਅਤੇ ਨਸ਼ਿਆਂ ਨਾਲ ਲੜਨ ਲਈ ਲੋੜੀਂਦੇ ਧਨ ਅਤੇ ਜਨਸ਼ਕਤੀ ਦੀ ਲੋੜ ਕਿਸੇ ਵੀ ਸੂਬੇ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਤਸਕਰਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿਚ ਐੱਨ.ਡੀ.ਪੀ.ਐੱਸ ਐਕਟ ਦੀ ਅਸਫਲਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਐੱਨ.ਡੀ.ਪੀ.ਐੱਸ ਐਕਟ 1985 ਦਾ ਹੈ, ਜੋ ਉਪਭੋਗਤਾ ਅਤੇ ਡਰੱਗ ਸਪਲਾਇਰ ਵਿਚ ਫਰਕ ਨਹੀਂ ਕਰਦਾ, ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਸ਼ਾ ਵੇਚਣ ਵਾਲਿਆਂ ਅਤੇ ਨਿਰਮਾਤਾਵਾਂ ਨੂੰ ਸਜ਼ਾ ਦੇਣ ਲਈ ਨਵਾਂ ਕਾਨੂੰਨ ਲਿਆਵੇ।ਮੁੱਖ