ਹੈਰੋਇਨ  ਸਮੇਤ ਡੁੱਬਗੜ੍ਹ ਕਲੋਨੀ ਰਈਆ ਦਾ ਵਾਸੀ ਕਾਬੂ

ਹੈਰੋਇਨ  ਸਮੇਤ ਡੁੱਬਗੜ੍ਹ ਕਲੋਨੀ ਰਈਆ ਦਾ ਵਾਸੀ ਕਾਬੂ

ਅੰਮ੍ਰਿਤਸਰ ਟਾਈਮਜ਼

ਰਈਆ,9 ਜੁਲਾਈ  (ਕਮਲਜੀਤ ਸੋਨੂੰ)— ਕਸਬਾ ਰਈਆ ਪੁਲਿਸ ਵਲੋ ਦੋ ਗ੍ਰਾਮ ਹੈਰੋਇਨ ਸਮੇਤ ਇਕ  ਵਿਅਕਤੀ ਕਾਬੂ ਕੀਤਾ ਗਿਆ ਹੈ ਜਿਸਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਡੁੱਬਗੜ੍ਹ ਕਲੋਨੀ ਰਈਆ ਵਜੋ ਹੋਈ ਹੈ ਚੌਕੀ ਇਨਚਾਰਜ ਰਈਆ ਸ੍ਰ ਰਘਬੀਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਭੈੜੇ ਅਨੁਸਰਾਂ ਵਿਰੁੱਧ ਛੇੜੀ ਮੁਹਿੰਮਾਂ ਤਹਿਤ ਏ.ਐਸ.ਆਈ ਗੁਰਮੀਤ ਸਿੰਘ ਚੌਕੀ ਰਈਆ ਅਤੇ ਹੋਮ ਗਾਰਡ ਪ੍ਰਭਦੀਪ ਸਿੰਘ ਰੈਗਰ ਕਲੋਨੀ ਨਹਿਰ ਵਾਲੇ ਪਾਸੇ ਪੈਦਲ ਗਸ਼ਤ ਕਰ ਰਹੇ ਸਨ ਰੈਗਰ ਕਲੋਨੀ ਵਲੋ ਇਕ ਨੋਜਵਾਨ ਵਿਅਕਤੀ ਪੈਦਲ ਤੁਰਿਆ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਅਤੇ ਪਿੱਛੇ ਵਲ ਨੂੰ ਮੁੜਨ ਲੱਗਾ ਅਤੇ ਆਪਣੀ ਪੈਂਟ ਦੀ ਸੱਜੀ ਜੇਬ ਵਿਚੋ ਇਕ ਮੋਮੀ ਲਿਫਾਫਾ ਕੱਢਕੇ ਜ਼ਮੀਨ ਤੇ ਸੁੱਟਣ ਲਗਾ ਤਾ ਏ.ਐਸ.ਆਈ ਗੁਰਮੀਤ ਸਿੰਘ ਵਲੋ ਮੌਕੇ ਤੇ ਕਾਬੂ ਕਰ ਲਿਆ ਗਿਆ ਤੇ ਉਸ ਵਿਅਕਤੀ ਦੇ ਜਦੋ ਮੋਮੀ ਲਿਫਾਫੇ ਦੀ ਤਲਾਸ਼ੀ ਕੀਤੀ ਗਈ ਤਾ ਉਸ ਵਿੱਚੋਂ ਹੈਰੋਇਨ ਸਾਫ ਦਿਖਾਈ ਨਜ਼ਰ ਆ ਰਹੀ ਸੀ ਜਿਸਦਾ ਮੌਕੇ ਤੇ ਕੰਪਿਊਰ  ਕੰਡਾ ਵਜ਼ਨ ਦੋ ਗ੍ਰਾਮ ਹੈਰੋਇਨ ਬਰਾਮਦ ਪਾਈ ਗਈ, ਜਿਸਤੇ ਦੋਸ਼ੀ ਖਿਲਾਫ ਐਨ.ਡੀ.ਪੀ.ਐਸ ਐਕਟ  ਤਹਿਤ ਕਾਰਵਾਈ ਕਰਦਿਆ  ਮਾਮਾਲਾ ਦਰਜ ਕਰ ਲਿਆ ਗਿਆ ਹੈ।