ਸਿਧੂ ਮੂਸੇਵਾਲਾ ਦੇ ਕੁਝ ਗੀਤ ਲੀਕ ਹੋਏ, 6 ਲੋਕਾਂ 'ਤੇ ਮੁਕੱਦਮਾ ਦਰਜ

ਸਿਧੂ ਮੂਸੇਵਾਲਾ ਦੇ ਕੁਝ ਗੀਤ ਲੀਕ ਹੋਏ, 6 ਲੋਕਾਂ 'ਤੇ ਮੁਕੱਦਮਾ ਦਰਜ

ਅੰਮ੍ਰਿਤਸਰ ਟਾਈਮਜ਼

ਮਾਨਸਾ- ਮਰਹੂਮ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕੁਝ ਗੀਤ ਲੀਕ ਹੋਣ ਦੀ ਚਰਚਾ ਹੈ, ਜਿਸ ਦੇ ਸੰਬੰਧ 'ਵਿਚ ਮਾਨਸਾ ਪੁਲਿਸ ਨੇ 6 ਲੋਕਾਂ 'ਤੇ ਮੁਕੱਦਮਾ ਦਰਜ ਕੀਤਾ ਹੈ ।ਇਸ ਸਬੰਧੀ ਸਿੱਧੂ ਮੂਸੇਵਾਲਾ ਦੀ ਕੰਪਨੀ ਲਈ ਕੰਮ ਕਰਦੀ ਟੀਮ ਨੇ ਐਸ.ਐਸ.ਪੀ. ਮਾਨਸਾ ਕੋਲ ਸ਼ਿਕਾਇਤ ਕੀਤੀ ਦੱਸੀ ਜਾਂਦੀ ਹੈ ।ਚਰਚਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਜੋ ਅਜੇ ਤੱਕ ਮਾਰਕੀਟ ਵਿਚ ਨਹੀਂ ਆਏ, ਕੁਝ ਲੋਕਾਂ ਵਲੋਂ ਕਿਸੇ ਨਾ ਕਿਸੇ ਢੰਗ ਨਾਲ ਚੋਰੀ ਕਰ ਕੇ ਸੋਸ਼ਲ ਮੀਡੀਆ 'ਤੇ ਨਸ਼ਰ ਕਰ ਦਿੱਤੇ ਹਨ | '