ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਛੇੜਛਾੜ ਘਾਤਕ : ਪੰਥਕ ਆਗੂ ਬਾਬਾ ਸਰਬਜੋਤ ਸਿੰਘ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਛੇੜਛਾੜ ਘਾਤਕ : ਪੰਥਕ ਆਗੂ ਬਾਬਾ ਸਰਬਜੋਤ ਸਿੰਘ

ਅੰਮ੍ਰਿਤਸਰ ਟਾਈਮਜ਼

ਜਲੰਧਰ : ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਅੰਸ਼ ਵੰਸ਼ਜ ਖਾਲਸਾ ਰਾਜ ਦੇ ਬਾਨੀ ਬਾਬਾ ਸਾਹਿਬ ਸਿੰਘ ਬੇਦੀ ,ਜਥੇਦਾਰ ਅਕਾਲ ਤਖਤ ਸਾਹਿਬ ਅਠਾਰਵੀਂ ਸਦੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਘਾਤਕ ਹੈ।ਗੁਟਕਿਆਂ ਤੇ ਸੈਂਚੀਆਂ ਵਿਚ ਬਹੁਤ ਹੇਰ ਫੇਰ ਹੈ।ਇਹ ਸਾਰੇ ਮਸਲੇ ਤਦ ਹੀ ਖਤਮ ਹੋ ਸਕਦੇ ਹਨ ਜੇ ਸ੍ਰੋਮਣੀ ਕਮੇਟੀ 1960 ਦੇ ਪੰਥਕ ਰੈਜੂਲੇਸ਼ਨ ਤਹਿਤ 50 ਨੰਬਰ ਸਰੂਪ ਜੋ ਉਸਦੇ ਕੋਲ ਹੈ ਉਸ ਅਨੁਸਾਰ ਪਰਿੰਟ ਕਰਨ ਅਕਾਲ ਤਖਤ ਸਾਹਿਬ ਰਾਹੀਂ ਫੈਸਲਾ ਕਰਵਾਏ। ਪਾਠ ਭੇਦ ਦਾ ਮਸਲਾ ਹੁਣ ਤੋਂ ਖਤਮ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਮਸਲਾ ਹੱਲ ਨਹੀਂ ਹੋਵੇਗਾ।ਅਸੀਂ ਬਹੁਤ ਸਾਰੇ ਧੜਿਆਂ ਵਿਚ ਵੰਡਕੇ ਖਾਨਜੰਗੀ ਵਲ ਤੁਰ ਪਵਾਂਗੇ।ਉਹਨਾਂ ਕਿਹਾ ਕਿ ਇਸ ਪੁਰਾਣੇ ਪੰਥਕ ਫੈਸਲੇ ਨੂੰ ਲਾਗੂ ਹੋਣ ਬਾਅਦ ਕਿਸੇ ਕੋਲ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਗੁਰੂ ਗਰੰਥ ਸਾਹਿਬ ਉਪਰ ਉਂਗਲ ਚੁਕੇ।ਉਹਨਾਂ ਕਿਹਾ ਕਿ ਸਾਡੇ ਸਿਖ ਧਰਮ ਸਾਹਮਣੇ ਪੰਜਾਬ ਤੇ ਪੰਥਕ ਹਸਤੀ ਦਾ ਮਸਲਾ ਦਰਪੇਸ਼ ਹੈ।ਇਹ ਸਭ ਮਾਈ ਭਾਈ ਦੀ ਏਕਤਾ ਕਰਕੇ  ਨਿਬੇੜੇ ਹੋਣੇ ਹਨ ਤੇ ਅਕਾਲੀ ਦਲ ਦੇ ਪੰਥਕ ਸਰੂਪ ਵਾਲੀ ਪੁਨਰ ਹੋਂਦ ਕਾਇਮ ਕਰਨੀ ਜਰੂਰੀ ਹੈ ਜਿਸਦੀ ਸਾਖੀ ਬਾਬਾ ਖੜਕ ਸਿੰਘ ਮਾਸਟਰ ਤਾਰਾ ਸਿੰਘ ਕਰਤਾਰ ਸਿੰਘ ,ਭਾਈ ਰਣਧੀਰ ਸਿੰਘ ਦੇ ਸਹਿਯੋਗ ਨਾਲ ਲਿਖੀ।ਉਹਨਾਂ ਕਿਹਾ ਕਿ ਪੰਥਕ ਮਸਲਿਆਂ ਲਈ ਧੜੇਬੰਦੀਆਂ ਤਿਆਗ ਕੇ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਗੋਲਮੇਜ ਕਾਨਫਰੰਸਾਂ ਮੀਟਿੰਗਾਂ ਹੋਣ।