ਪਹਿਲੀ ਵਾਰ ਸੋਹਣਾ ਤੇ ਮੋਹਣਾ ਨੇ ਪਾਈ ਵੋਟ

ਪਹਿਲੀ ਵਾਰ ਸੋਹਣਾ ਤੇ ਮੋਹਣਾ ਨੇ ਪਾਈ ਵੋਟ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ: ਪਿੰਗਲਵਾੜਾ ਦੇ ਸੋਹਣਾ ਤੇ ਮੋਹਣਾ ਦੋਵਾਂ ਨੇ  ਇੱਥੇ ਪਹਿਲੀ ਵਾਰ ਵੋਟ ਪਾਈ। ਇਹ ਇਕ ਸਰੀਰ ਦੋ ਧੜ ਵਾਲੇ ਵਿਸ਼ੇਸ਼ ਨੌਜਵਾਨ ਹਨ ,ਜਿਨ੍ਹਾਂ ਦੀ ਇਸ ਵਾਰ ਨਵੀਂ ਵੋਟ ਬਣੀ ਹੈ। ਇਹ ਦੋਵੇਂ ਇੱਥੇ ਪਿੰਗਲਵਾੜਾ ਵਿੱਚ ਪਲ ਕੇ ਜਵਾਨ ਹੋਏ ਹਨ ਅਤੇ ਹੁਣ ਇਨ੍ਹਾਂ ਨੂੰ ਬਿਜਲੀ ਨਿਗਮ ਵੱਲੋਂ ਨੌਕਰੀ ਦਿੱਤੀ ਗਈ ਹੈ।  ਇਨ੍ਹਾਂ ਦੋਵਾਂ ਦੀਆਂ ਵੱਖ ਵੱਖ ਵੋਟਾਂ ਬਣੀਆਂ ਹੋਈਆਂ ਹਨ ਅਤੇ ਇਨ੍ਹਾਂ ਨੇ ਵੱਖ ਵੱਖ ਵੋਟ ਪਾਈ ਹੈ।ਮਾਨਾਂਵਾਲਾ ਵਿਖੇ ਵੋਟ ਪਾਉਣ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਇਨ੍ਹਾਂ ਦੋਵਾਂ ਨੂੰ ਸਨਮਾਨਤ ਵੀ ਕੀਤਾ।