"ਲੇਖਕਾਂ ਦਾ ਹਫਤਾ" ਸਮਾਗਮ ਦਾ ਸਮਾਪਤੀ ਸਮਾਰੋਹ ਪੰਜਾਬੀ ਨਾਟਕ ਦੇ ਨਾਮ ਰਿਹਾ

ਕੈਪਸ਼ਨ:-ਲੇਖਕਾਂ ਦਾ ਹਫਤਾ ਸਮਾਗਮ ਵਿੱਚ ਸ਼੍ਰੀ ਕੇਵਲ ਧਾਲੀਵਾਲ ਪ੍ਰਧਾਨਗੀ ਭਾਸ਼ਨ ਦੇਂਦੇ ਹੋਏ ਅਤੇ ਨਾਲ ਹੋਰ ਸਾਹਿਤਕਾਰ

ਸ਼੍ਰੀ ਕੇਵਲ ਧਾਲੀਵਾਲ ਅਤੇ ਪਰਮਜੀਤ ਸਿੰਘ, ਰੇਨੂ ਸਿੰਘ ਪਰਵਾਸੀ ਜੋੜੀ ਨੇ ਕੀਤੀ ਪ੍ਰਧਾਨਗੀ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਅੰਮ੍ਰਿਤਸਰ :- ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵਲੋਂ  ਸੱਤ ਦਿਨ, ਸੱਤ ਲੇਖਕ, ਸੱਤ ਥਾਵਾਂ ਸਮਾਗਮ ਦੇ ਅੰਤਰਗਤ "ਲੇਖਕਾਂ ਦਾ ਹਫਤਾ" ਲੜੀ ਤਹਿਤ ਅਜ ਸਮਾਪਤੀ ਸਮਾਰੋਹ ਪੰਜਾਬੀ ਨਾਟਕ ਦੇ ਨਾਮ ਰਿਹਾ। ਜਿਸ ਵਿੱਚ ਨਾਟਕਕਾਰ ਜਗਦੀਸ਼ ਸਚਦੇਵਾ ਦਰਸ਼ਕਾਂ ਦੇ ਰੂਬਰੂ ਹੋਏ। ਜਦਕਿ ਸਮੁੱਚੇ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਅਤੇ ਪਰਵਾਸੀ ਰੰਗ ਕਰਮੀ ਜੋੜੀ ਪਰਮਜੀਤ ਸਿੰਘ ਤੇ ਰੇਨੂੰ ਸਿੰਘ ਨੇ ਸਾਂਝੇ ਤੌਰ ਤੇ ਕੀਤੀ ਅਤੇ ਡਾ ਜਗਜੀਤ ਕੌਰ ਵਿਸ਼ੇਸ਼ ਮਹਿਮਾਨ ਹਾਜਰ ਹੋਏ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਵਿਖੇ ਹੋਏ ਇਸ  ਅਰਥ ਭਰਪੂਰ ਸਮਾਗਮ ਨੂੰ ਸ਼ਾਇਰ ਦੇਵ ਦਰਦ ਨੇ ਤਰਤੀਬ ਦਿੱਤੀ ਅਤੇ ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਅਤੇ ਸਾਹਿਤਕਾਰ  ਦੇਸ਼ ਰਾਜ ਕਾਲੀ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ। 

ਮਹਿਮਾਨ ਨਾਟਕਕਾਰ ਜਗਦੀਸ਼ ਸਚਦੇਵਾ ਨੇ ਆਪਣੇ ਬਹੁ ਚਰਚਿਤ ਨਾਟਕ "ਚੌਂਕ ਢੋਲੀਆਂ ,ਵਣਜਾਰੇ, ਖੁਸਰੇ, ਅਖਾੜਾ, ਸਾਵੀ ਅਤੇ ਸੂਗਰ ਫ੍ਰੀ" ਦੇ ਹਵਾਲੇ ਨਾਲ ਗਲ ਕਰਦਿਆਂ ਕਿਹਾ ਕਿ ਨਾਟਕੀ ਸਫਰ ਰਾਹੀਂ  ਉਹਨਾ ਜਿੰਦਗੀ ਨੂੰ ਨੇੜਿਓਂ ਸਮਝਿਆ ਹੈ ਅਤੇ ਪੇਸ਼ ਕੀਤਾ ਹੈ।।  ਸ਼੍ਰੀ ਕੇਵਲ ਧਾਲੀਵਾਲ ਨੇ ਪੰਜਾਬ ਸਾਹਿਤ ਅਕੈਡਮੀ ਵਲੋਂ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਸਮਾਜ ਅੰਦਰਲੀਆਂ ਬਹੁਤ ਸਾਰੀਆਂ ਅਲਾਮਤਾਂ ਨੂੰ ਦੂਰ ਕਰਨ ਵਿਚ ਸਹਾਈ ਹੁੰਦੇ ਹਨ। ਪਰਵਾਸੀ ਰੰਗ ਕਰਮੀ ਜੋੜੀ ਪਰਮਜੀਤ ਸਿੰਘ ਤੇ ਰੇਨੂੰ ਸਿੰਘ ਦੀ ਸਾਂਝੀ ਜੁਗਲਬੰਦੀ ਨਾਲ ਪੇਸ਼ ਕੀਤੀ ਨਜਮ ਨੇ ਮਹੌਲ ਨੂੰ  ਅਦਬੀ ਰੰਗਤ ਦਿੱਤੀ। ਡਾ  ਕਸ਼ਮੀਰ ਸਿੰਘ ਅਤੇ ਮਲਵਿੰਦਰ ਨੇ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਸੁਮੀਤ ਸਿੰਘ,ਧਰਵਿੰਦਰ ਔਲਖ, ਗੁਰਵੇਲ ਕੁਹਾਲਵੀਮਨਮੋਹਨ ਬਾਸਰਕੇ, ਚੰਨ ਅਮਰੀਕ, ਰਘਂਬੀਰ ਸਿੰਘ ਸੋਹਲ, ਹਰਮੀਤ ਆਰਟਿਸਟ, ਅਜੀਤ ਸਿੰਘ ਨਬੀਪੁਰੀ, ਏ ਐਸ ਦਲੇਰ, ਪੂਨਮ ਸ਼ਰਮਾ, ਮੀਨਾਕਸ਼ੀ ,ਤ੍ਰਿਪਤਾ ਅਤੇ ਗੀਤਾ ਭਗਤ ਹਾਜਰ ਸਨ।