ਕੈਲੀਫੋਰਨੀਆ ‘ਚ ਪੰਜਾਬੀ ਪੁਲਿਸ ਅਫ਼ਸਰ ਦੀ ਦੁਰਘਟਨਾਂ ਦੌਰਾਨ ਮੌਤ

ਕੈਲੀਫੋਰਨੀਆ ‘ਚ ਪੰਜਾਬੀ ਪੁਲਿਸ ਅਫ਼ਸਰ ਦੀ ਦੁਰਘਟਨਾਂ ਦੌਰਾਨ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਫਰਿਜਨੋ (ਕੈਲੀਫੋਰਨੀਆ)ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ:  ਫਰਿਜਨੋ ਦੇ ਲਾਗਲੇ ਸ਼ਹਿਰ ਸੈਂਗਰ ਤੋ ਬੜੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਲੰਘੇ ਹਫ਼ਤੇ ਸੈਂਗਰ ਪੁਲਿਸ ਡਿਪਾਰਟਮੈਂਟ ਦਾ ਅਫ਼ਸਰ ਮਨਵੀਰ ਧਨੋਆ ਸਿੰਗਲ ਕਾਰ ਕਰੈਸ਼ ਵਿੱਚ ਜ਼ਿੰਦਗੀ ਤੋ ਹੱਥ ਧੋ ਬੈਠਾ।

ਕੈਲੀਫੋਰਨੀਆ ਹਾਈਵੇਅ ਪੈਟਰੋਲ ਦਾ ਕਹਿਣਾ ਹੈ ਕਿ ਹਾਦਸਾ ਸਵੇਰੇ 5:30 ਵਜੇ ਸਕਾਈ ਹਾਰਬਰ ਰੋਡ ਨੇੜੇ ਮਿਲਰਟਨ ਰੋਡ 'ਤੇ ਵਾਪਰਿਆ।ਅਧਿਕਾਰੀਆਂ ਦਾ ਕਹਿਣਾ ਹੈ ਕਿ ਧਨੋਆ ਮਿਲਰਟਨ ਤੋਂ ਪੂਰਬ ਵੱਲ ਜਾ ਰਿਹਾ ਸੀ ਜਦੋਂ ਉਸਦੀ ਕਾਰ ਰੋਡਵੇਅ ਤੋਂ ਹੇਠਾਂ ਜਾ ਡਿੱਗੀ ਅਤੇ ਕਾਰ ਪਲਟੀਆ ਖਾ ਗਈ, ਅਤੇ ਉਹ ਕਾਰ ਵਿੱਚੋਂ ਬੁੜਕਕੇ ਬਾਹਰ ਜਾ ਡਿੱਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਸੈਂਗਰ ਪੁਲਿਸ ਡਿਪਾਰਟਮੈਂਟ ਨੇ ਕਿਹਾ ਕਿ ਉਹਨਾਂ ਨੇ ਇੱਕ ਬਹੁਤ ਬਹਾਦਰ ਤੇ ਸਿਆਣਾ ਅਫਸਰ ਖੋਇਆ ਹੈ, ਅਤੇ ਅਫ਼ਸਰ ਦੀ ਮੌਤ ਦੇ ਸੋਗ ਵਜੋਂ ਸੈਂਗਰ ਸ਼ਹਿਰ ਦੀਆਂ ਸਰਕਾਰੀ ਬਿਲਡਿੰਗਾਂ ਦੇ ਝੰਡੇ ਉਸਦੇ ਫਿਊਨਰਲ ਤੱਕ ਅੱਧੇ ਝੁੱਕੇ ਰਹਿਣਗੇ। ਮ੍ਰਿਤਕ ਮਨਵੀਰ ਧਨੋਆ ਨੇ ਸੈਂਗਰ ਪੁਲਿਸ ਡਿਪਾਰਟਮੈਂਟ ਮਾਰਚ 2023 ਵਿੱਚ ਜੋਆਇਨ ਕੀਤਾ ਸੀ। ਪੁਲਿਸ ਹਾਦਸੇ ਦੇ ਕਾਰਨਾਂ ਦੀ ਬਰੀਕੀ ਨਾਲ ਤਫਤੀਸ਼ ਕਰ ਰਹੀ ਹੈ। ਮਨਵੀਰ ਦੇ ਤੁਰ ਜਾਣ ਨਾਲ ਪੰਜਾਬੀ ਭਾਈਚਾਰਾ ਗਹਿਰੀ ਸੋਗ ਵਿੱਚ ਹੈ।