ਪੰਜਾਬ ਵਿੱਚ 2014 'ਚ ਮਿਲੇ 282 ਮਨੁੱਖੀ ਕੰਕਾਲਾਂ ਦੀ ਗੁੱਥੀ ਸੁਲਝੀ

ਪੰਜਾਬ ਵਿੱਚ 2014 'ਚ ਮਿਲੇ 282 ਮਨੁੱਖੀ ਕੰਕਾਲਾਂ ਦੀ ਗੁੱਥੀ ਸੁਲਝੀ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ : ਮਾਇਕਲ: ਅੰਮ੍ਰਿਤਸਰ ਦੇ ਖ਼ੂਹ ਵਿੱਚੋ 2014 ਵਿੱਚ ਮਿਲੇ 282 ਮਨੁੱਖੀ ਕੰਕਾਲਾਂ ਦੀ ਗੁੱਥੀ ਸੁਲਝੀ। ਜ਼ਿਲਾ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਖ਼ੁਦਾਈ ਦੌਰਾਨ ਮਿਲੇ ਮਨੁੱਖੀ ਕੰਕਾਲ 1857 ਦੇ ਵਿਦ੍ਰੋਹ ਵਿੱਚ ਮਾਰੇ ਗਏ ਬੰਗਾਲ ਇਨਫੈਂਟਰੀ ਦੇ ਭਾਰਤੀ ਫ਼ੋਜ਼ੀਆ ਦੇ ਸਨ ਜੋਕਿ ਪੂਰਬੀ ਯੂਪੀ, ਬਿਹਾਰ, ਉੜੀਸਾ, ਬੰਗਾਲ ਨਾਲ ਸੰਬੰਧਿਤ ਸਨ। ਲਾਹੌਰ (ਮੀਆ ਮੀਰ ਕੈਂਟ) ਤੋਂ ਅੰਮ੍ਰਿਤਸਰ ਰਾਵੀ ਦਰਿਆ ਤਾਂ ਪਾਰ ਹੋ ਗਿਆ ਪਰ ਤੱਤਕਾਲੀਨ ਡੀਸੀ ਹੈਨਰੀ ਕੂਪਰ ਜੋਕਿ ਦੁਨੀਆਂ ਦਾ ਸਭ ਤੋਂ ਨਿਰਦਈ ਬੰਦਾ ਹੋਵੇਗਾ ਜਿਸਨੇ 282 ਬੰਗਾਲ ਇਨਫੈਂਟਰੀ ਦੇ ਫੌਜ਼ੀਆਂ ਨੂੰ ਅੱਗੇ ਨਹੀਂ ਵਧਣ ਦਿੱਤਾ ਅਤੇ ਅਜਨਾਲੇ ਦੇ ਖ਼ੂਹ ਵਿੱਚ ਸੁਟਵਾ ਕੇ ਭੁੱਖੇ, ਪਿਆਸੇ ਤੜਫਾ ਤੜਫਾ ਕੇ ਮਾਰ ਦਿੱਤਾ।

ਹੈਨਰੀ ਕੂਪਰ ਨੇ ਆਪਣੀ ਕਿਤਾਬ ਵਿੱਚ ਇਸ ਬਾਰੇ ਜ਼ਿਕਰ ਕੀਤਾ ਸੀ ਪਰ ਇਸਦੀ ਸਹੀ ਲੋਕੇਸ਼ਨ ਬਾਰੇ ਨਹੀਂ ਸੀ ਪਤਾ ਲੱਗ ਸਕਿਆ। ਅਖ਼ੀਰ 2014 ਵਿੱਚ 165 ਸਾਲਾਂ ਬਾਅਦ ਸਫਲਤਾ ਹੱਥ ਲੱਗੀ ਜਦੋਂ ਉਪਰੋਕਤ ਖ਼ੂਹ ਦੀ ਖ਼ੁਦਾਈ ਕਾਰਵਾਈ ਗਈ ਅਤੇ ਵੱਡੀ ਗਿਣਤੀ ਵਿੱਚ ਮਨੁੱਖੀ ਕੰਕਾਲ ਮਿਲਣੇ ਸ਼ੁਰੂ ਹੋਏ। ਮੌਜ਼ੂਦਾ ਕੰਕਾਲਾਂ ਦੀ ਗੁੱਥੀ ਨੂੰ ਆਖਰ ਹੈਦਰਾਬਾਦ ਦੀ DNA, Genetics lab ਵੱਲੋਂ ਸੁਲਝਾ ਲਿਆ ਗਿਆ ਹੈ।