ਬਲਾਕ ਅਮਲੋਹ ਵਿਖੇ ਕੀਤੀ ਗਈ ਮਹੀਨਾਵਾਰ ਮੀਟਿੰਗ -ਡਾਕਟਰ ਖੇੜਾ।

ਬਲਾਕ ਅਮਲੋਹ ਵਿਖੇ ਕੀਤੀ ਗਈ ਮਹੀਨਾਵਾਰ ਮੀਟਿੰਗ -ਡਾਕਟਰ ਖੇੜਾ।

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ (ਰਜਿ:) ਪੰਜਾਬ ਭਾਰਤ ਦੀ ਇਕ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਸਥਿਤ ਅਮਲੋਹ ਰੋਡ ਮੰਡੀ ਗੋਬਿੰਦਗੜ੍ਹ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਚੇਅਰਮੈਨ ਸਲਾਹਕਾਰ ਕਮੇਟੀ ਰਘਵੀਰ ਸਿੰਘ ਬਡਲਾ, ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ ਅਤੇ ਕੁਲਵੰਤ ਸਿੰਘ ਲੁਹਾਰ ਮਾਜਰਾ ਯੂਥ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਵੱਲੋਂ ਸਮਾਜ ਵਿੱਚ ਫੈਲ ਰਹੀਆਂ ਸਮਾਜਿਕ ਕੁਰੀਤੀਆਂ ਵਿਰੁੱਧ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਮਾਜਿਕ ਕੁਰੀਤੀਆਂ ਨੂੰ ਵੱਧਣ ਤੋਂ ਰੋਕਣ ਲਈ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਇੱਕ ਪਲੇਟਫਾਰਮ ਉਪਰ ਇੱਕਠੇ ਹੋ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ। ਸਮਾਜ ਅੰਦਰ ਕੋਈ ਵੀ ਵਿਅਕਤੀ ਸਮਾਜ ਦੀ ਬਿਹਤਰੀ ਲਈ ਕੰਮ ਕਰਦਾ ਹੈ ਮਨੁੱਖੀ ਅਧਿਕਾਰ ਮੰਚ ਉਸ ਨੂੰ ਸਲੂਟ ਕਰਦਾ ਹੈ । ਸਮਾਜ ਸੇਵਾ ਕਰਨ ਵਾਲੇ ਥੋਹੜੇ ਲੋਕ ਨੇ, ਪ੍ਰੰਤੂ ਸਮਾਜ ਸੇਵਕਾਂ ਨੂੰ ਬਦਨਾਮ ਕਰਨ ਵਾਲੇ ਬਹੁਤੇ ਲੋਕ ਨੇ, ਅੱਜ ਜ਼ਰੂਰਤ ਹੈ ਆਉਂਣ ਵਾਲੀ ਪੀੜ੍ਹੀ ਨੂੰ ਆ ਰਹੀਆਂ ਭੈੜੀਆਂ ਅਲਾਮਤਾਂ ਤੋਂ ਬਚਾਉਣ ਦੀ, ਚਾਹੇ ਉਹ ਨਸ਼ੇ ਦੀ ਭੈੜੀ ਆਦਤ ,ਚਾਹੇ ਆਕਸੀਜਨ ਨੂੰ ਪੂਰਾ ਕਰਨ ਦੀ ਜ਼ਰੂਰਤ ਹੋਵੇ। ਸਾਨੂੰ ਸਾਰਿਆਂ ਨੂੰ ਰਲਮਿਲ ਕੇ ਆਉਣ ਵਾਲੀ ਪੀੜ੍ਹੀ ਲਈ ਕੰਮ ਕਰਨਾ ਚਾਹੀਦਾ ਹੈ। ਹੋਰਨਾਂ ਤੋਂ ਇਲਾਵਾ ਰਾਜਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਗੁਰਦੀਪ ਸਿੰਘ ਵਿੱਕੀ ਸਕੱਤਰ, ਹਰਜੀਤ ਸਿੰਘ ਮੀਤ ਪ੍ਰਧਾਨ, ਗੁਰਜੰਟ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਸੰਦੀਪ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।